ਖ਼ਬਰਾਂ |

ਤਾਜ਼ਾ |

ਚੇਤਕ ਸ਼ਰਮਾ ਦਾ ਜੱਦੀ ਪਿੰਡ ਸਮੋਰਾ 'ਚ ਕੀਤਾ ਗਿਆ ਅੰਤਿਮ ਸੰਸਕਾਰ

By : JAGDISH

Published : Apr 12, 2026, 4:45 pm IST
Updated : Apr 12, 2026, 4:45 pm IST
SHARE ARTICLE
Chetak Sharma's last rites were performed in his native village Samora.
Chetak Sharma's last rites were performed in his native village Samora.

16 ਦਿਨ ਪਹਿਲਾਂ ਜਾਰਜੀਆ (ਅਮਰੀਕਾ) 'ਚ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਕਤਲ

ਕਰਨਾਲ : ਅਮਰੀਕਾ ਦੇ ਜਾਰਜੀਆ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਗਏ ਕਰਨਾਲ ਦੇ ਸਮੋਰਾ ਪਿੰਡ ਦੇ ਨੌਜਵਾਨ ਚੇਤਕ ਸ਼ਰਮਾ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਜ ਐਤਵਾਰ ਨੂੰ ਸਵੇਰੇ ਜਦੋਂ ਚੇਤਕ ਦੀ ਮ੍ਰਿਤਕ ਦੇਹ ਘਰ ਪਹੁੰਚੀ ਤਾਂ ਪਰਿਵਾਰਕਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਆਖਰੀ ਦਰਸ਼ਨਾਂ ਤੋਂ ਬਾਅਦ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਚੇਤਕ ਸ਼ਰਮਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਦਕਿ ਚਿਖਾ ਨੂੰ ਅਗਨੀ ਉਸ ਦੇ ਛੋਟੇ ਭਰਾ ਵੱਲੋਂ ਦਿੱਤੀ ਗਈ। 

ਜ਼ਿਕਰਯੋਗ ਹੈ ਕਿ ਸਮੋਰਾ ਪਿੰਡ ਦਾ ਚੇਤਕ ਸ਼ਰਮਾ ਉਰਫ ਲਾਖਾ ਸਾਲ 2023 ਵਿੱਚ ਘਰੋਂ ਨਿਕਲਿਆ ਸੀ ਅਤੇ ਉਹ 2024 ਵਿੱਚ ਡੰਕੀ ਰੂਟ ਰਾਹੀਂ ਲਗਭਗ 7 ਮਹੀਨਿਆਂ ਮਗਰੋਂ ਔਖਾ ਸਫ਼ਰ ਤੈਅ ਕਰ ਅਮਰੀਕਾ ਪਹੁੰਚਿਆ ਸੀ। ਅਮਰੀਕਾ ਪਹੁੰਚਣ ਤੋਂ ਬਾਅਦ ਵੀ ਉਸ ਨੂੰ ਤੁਰੰਤ ਕੰਮ ਨਹੀਂ ਮਿਲਿਆ, ਪਰ ਲਗਾਤਾਰ ਯਤਨਾਂ ਤੋਂ ਬਾਅਦ ਜਾਰਜੀਆ ਵਿੱਚ ਗੁਜਰਾਤ ਦੇ ਇੱਕ ਸਟੋਰ ’ਤੇ ਉਸ ਨੂੰ ਸਟੋਰ ਕੀਪਰ ਦੀ ਨੌਕਰੀ ਮਿਲ ਗਈ। 

ਮ੍ਰਿਤਕ ਦੇ ਪਿਤਾ ਰਿਸ਼ਾਲ ਸਿੰਘ ਨੇ ਦੱਸਿਆ ਕਿ ਪੁੱਤਰ ਨੂੰ ਅਮਰੀਕਾ ਭੇਜਣ ਲਈ ਲਗਭਗ 60 ਲੱਖ ਰੁਪਏ ਖਰਚ ਕੀਤੇ ਗਏ ਸਨ। ਚੇਤਕ ਡੰਕੀ ਰੂਟ ਰਾਹੀਂ ਉੱਥੇ ਪਹੁੰਚਿਆ ਸੀ ਅਤੇ ਇੱਕ ਸਟੋਰ ਵਿੱਚ ਕੰਮ ਕਰ ਰਿਹਾ ਸੀ । 27 ਮਾਰਚ 2026 ਦੀ ਰਾਤ ਲਗਭਗ 3 ਵਜੇ ਉਨ੍ਹਾਂ ਨੂੰ ਕਾਲ ਆਈ ਜੋ ਚੇਤਕ ਦੇ ਰੂਮਮੇਟ ਨੇ ਕੀਤੀ ਸੀ। ਰੂਮਮੇਟ ਉਨ੍ਹਾਂ ਦਾ ਪੜੋਸੀ ਵੀ ਹੈ। ਉਸ ਨੇ ਦੱਸਿਆ ਕਿ ਚੇਤਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਮ੍ਰਿਤਕ ਨੌਜਵਾਨ ਦੇ ਤਾਏ ਨੇ ਦੱਸਿਆ ਕਿ 24 ਮਾਰਚ ਨੂੰ ਚੇਤਕ ਨਾਲ ਗੱਲਬਾਤ ਹੋਈ ਸੀ। ਉਥੇ ਘਟਨਾ ਤੋਂ ਲਗਭਗ 3 ਘੰਟੇ ਪਹਿਲਾਂ ਪਰਿਵਾਰ ਨਾਲ ਉਸ ਦੀ ਵੀਡੀਓ ਕਾਲ ਹੋਈ ਸੀ। ਘਰ ਵਿੱਚ ਪੂਜਾ-ਪਾਠ ਚੱਲ ਰਿਹਾ ਸੀ, ਜਿਸ ਨੂੰ ਦਿਖਾਉਣ ਲਈ ਕਾਲ ਕੀਤੀ ਗਈ ਸੀ। ਗੱਲਬਾਤ ਤੋਂ ਬਾਅਦ ਉਹ ਸੌ ਗਿਆ ਸੀ, ਪਰ ਇਸ ਤੋਂ ਬਾਅਦ ਇਹ ਦਰਦਨਾਕ ਘਟਨਾ ਵਾਪਰ ਗਈ। ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਰੰਜਿਸ਼ ਦੀ ਜਾਣਕਾਰੀ ਨਹੀਂ ਹੈ।

ਸਾਬਕਾ ਸਰਪੰਚ ਅਤੇ ਬ੍ਰਾਹਮਣ ਸਭਾ ਇੰਦ੍ਰੀ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਚੇਤਕ ਨੂੰ ਉਸ ਦੇ ਕਮਰੇ ਵਿੱਚ ਗੋਲੀ ਮਾਰੀ ਗਈ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਨੇ ਰੂਮਮੇਟ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement