ਖ਼ਬਰਾਂ |

ਤਾਜ਼ਾ |

ਮੀਰੀ-ਪੀਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਪ੍ਰਬੰਧਾਂ ਦਾ ਮਾਮਲਾ

By : JAGDISH

Published : May 12, 2026, 11:50 am IST
Updated : May 12, 2026, 11:50 am IST
SHARE ARTICLE
The issue of the arrangements of Miri-Piri Medical College and Hospital
The issue of the arrangements of Miri-Piri Medical College and Hospital

ਪੰਜਾਬ-ਹਰਿਆਣਾ ਹਾਈ ਕੋਰਟ ਨੇ HSGPC ਦੇ ਹੱਕ 'ਚ ਸੁਣਾਇਆ ਫ਼ੈਸਲਾ

ਕੁਰੂਕਸ਼ੇਤਰ : ਕੁਰੂਕਸ਼ੇਤਰ ਦੇ ਮੀਰੀ-ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪ੍ਰਬੰਧਕੀ ਸੇਵਾ-ਸੰਭਾਲ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਜੰਗ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡੀ ਰਾਹਤ ਮਿਲੀ ਹੈ । ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਮੀਰੀ-ਪੀਰੀ ਚੈਰੀਟੇਬਲ ਟਰੱਸਟ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਫੈਸਲਾ ਹਰਿਆਣਾ ਕਮੇਟੀ ਦੇ ਹੱਕ ਵਿੱਚ ਸੁਣਾਇਆ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹੁਣ ਹਰਿਆਣਾ ਕਮੇਟੀ ਸ਼ਾਹਬਾਦ ਜੀ.ਟੀ. ਰੋਡ 'ਤੇ ਸਥਿਤ ਇਸ ਸੰਸਥਾ ਦਾ ਪ੍ਰਬੰਧ ਕਿਸੇ ਵੀ ਸਮੇਂ ਆਪਣੇ ਹੱਥਾਂ ਵਿੱਚ ਲੈ ਸਕਦੀ ਹੈ।

ਫੈਸਲੇ ਤੋਂ ਤੁਰੰਤ ਬਾਅਦ ਹਰਿਆਣਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਅਤੇ ਹੋਰ ਅਹੁਦੇਦਾਰਾਂ ਨੇ ਸੰਸਥਾ ਦਾ ਦੌਰਾ ਕੀਤਾ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਟਰੱਸਟ ਨੇ ਹਰਿਆਣਾ ਕਮੇਟੀ ਵੱਲੋਂ ਬਣਾਏ ਗਏ ਨਵੇਂ ਬੋਰਡ ਵਿਰੁੱਧ ਅਦਾਲਤ ਵਿੱਚ ਅਪੀਲ ਕੀਤੀ ਸੀ। ਹਾਈ ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਫੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ਨੂੰ ਅੱਜ ਜਨਤਕ ਕੀਤਾ ਗਿਆ। ਇਹ ਮਾਮਲਾ ਉਦੋਂ ਵਧੇਰੇ ਭਖ ਗਿਆ ਸੀ ਜਦੋਂ ਸੰਸਥਾ ਦੇ ਕਰਮਚਾਰੀਆਂ ਨੇ ਰੁਜ਼ਗਾਰ ਪੱਕਾ ਕਰਨ ਲਈ ਧਰਨਾ ਸ਼ੁਰੂ ਕੀਤਾ ਸੀ। ਇਸ ਦੌਰਾਨ ਬਲਜੀਤ ਸਿੰਘ ਦਾਦੂਵਾਲ ਦੇ ਦਖ਼ਲ ਅਤੇ ਸੰਸਥਾ ਦੀ ਜ਼ਿੰਮੇਵਾਰੀ ਸੰਭਾਲਣ ਦੇ ਐਲਾਨ ਨੇ ਵਿਵਾਦ ਨੂੰ ਹੋਰ ਵਧਾ ਦਿੱਤਾ ਸੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM
Advertisement