ਖ਼ਬਰਾਂ |

ਤਾਜ਼ਾ |

ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਦੇ ਚੱਲਣ ਸਬੰਧੀ ਸ਼ਡਿਊਲ ਜਾਰੀ

By : JAGDISH

Published : Jul 15, 2026, 7:22 pm IST
Updated : Jul 15, 2026, 7:22 pm IST
SHARE ARTICLE
Schedule released for the operation of the country's first hydrogen train.
Schedule released for the operation of the country's first hydrogen train.

ਜੀਂਦ ਅਤੇ ਸੋਨੀਪਤ ਵਿਚਕਾਰ ਰੋਜ਼ਾਨਾ ਦੋ ਚੱਕਰ ਲਗਾਏਗੀ

ਜੀਂਦ : ਰੇਲ ਯਾਤਰੀਆਂ ਨੇ ਦੱਸਿਆ ਕਿ ਆਉਂਦੀ 17 ਜੁਲਾਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਦਾ ਉਦਘਾਟਨ ਕਰਨ ਆ ਰਹੇ ਹਨ । ਅਸੀਂ ਵੀ ਹਾਈਡ੍ਰੋਜਨ ਰੇਲ ਗੱਡੀ ਵਿੱਚ ਸਫ਼ਰ ਕਰਨ ਲਈ ਉਤਸ਼ਾਹਿਤ ਹਾਂ। ਇਹ ਰੇਲ ਗੱਡੀ ਸਵੇਰੇ 7: 40 ਵਜੇ ਜੀਂਦ ਤੋਂ ਰਵਾਨਾ ਹੋ ਕੇ 9:40 ਵਜੇ ਸੋਨੀਪਤ ਪਹੁੰਚੇਗੀ ਅਤੇ 10:40 ਵਜੇ ਸੋਨੀਪਤ ਤੋਂ ਰਵਾਨਾ ਹੋ ਕੇ ਦੁਪਹਿਰ 1:00 ਵਜੇ ਜੀਂਦ ਪਹੁੰਚੀ। ਜੀਂਦ ਤੋਂ ਲੈ ਕੇ ਸੋਨੀਪਤ ਤੱਕ ਦਾ ਕਰਾਇਆ ਹੋਵੇਗਾ ਸਿਰਫ਼ 25 ਰੁਪਏ ਨਿਰਧਾਰਿਤ ਕੀਤਾ ਗਿਆ ਹੈ।

ਇਹ ਰੇਲਗੱਡੀ ਰੋਜ਼ਾਨਾ ਜੀਂਦ ਅਤੇ ਸੋਨੀਪਤ ਵਿਚਕਾਰ ਦੋ ਚੱਕਰ ਲਗਾਏਗੀ । ਜੀਂਦ ਤੋਂ ਰਵਾਨਾ ਹੋਣ ਤੋਂ ਬਾਅਦ ਇਹ ਰਸਤੇ ਵਿੱਚ ਆਉਣ ਵਾਲੇ 12 ਸਟੇਸ਼ਨਾਂ ਅਤੇ ਠਹਿਰਾਵਾਂ 'ਤੇ ਨਿਰਧਾਰਤ ਸਮੇਂ ਅਨੁਸਾਰ ਰੁਕੇਗੀ । ਇਸ ਨਾਲ ਵਿਚਕਾਰਲੇ ਕਸਬਿਆਂ ਅਤੇ ਪਿੰਡਾਂ ਦੇ ਯਾਤਰੀਆਂ ਨੂੰ ਵੀ ਇਸ ਨਵੀਂ ਤਕਨੀਕ ਵਾਲੀ ਟ੍ਰੇਨ ਵਿੱਚ ਸਫ਼ਰ ਕਰਨ ਦਾ ਮੌਕਾ ਮਿਲੇਗਾ। ਵਾਪਸੀ ਵੇਲੇ ਵੀ ਰੇਲਗੱਡੀ ਨਿਰਧਾਰਤ ਸਮੇਂ ਅਨੁਸਾਰ ਸੋਨੀਪਤ ਤੋਂ ਜੀਂਦ ਪਹੁੰਚੇਗੀ । ਹਾਈਡ੍ਰੋਜਨ ਰੇਲਗੱਡੀ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਵਿਕਸਿਤ ਕੀਤੀ ਗਈ ਹੈ । ਇਹ ਡੀਜ਼ਲ ਰੇਲਗੱਡੀ ਦੇ ਮੁਕਾਬਲੇ ਵਧੇਰੇ ਵਾਤਾਵਰਣ ਪੱਖੀ ਮੰਨੀ ਜਾ ਰਹੀ ਹੈ। ਇਸ ਰੇਲ ਗੱਡੀ ਦੇ ਚੱਲਣ ਨਾਲ ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਰੇਲਵੇ ਦੀ ਹਰਿਤ ਊਰਜਾ ਮੁਹਿੰਮ ਨੂੰ ਵੀ ਮਜ਼ਬੂਤੀ ਮਿਲੇਗੀ। ਇਸ ਰੇਲਗੱਡੀ ਦਾ ਵੱਖ-ਵੱਖ ਰੂਟਾਂ 'ਤੇ ਸਫ਼ਲ ਟਰਾਇਲ ਕੀਤਾ ਜਾ ਰਿਹਾ ਸੀ। ਤਕਨੀਕੀ ਜਾਂਚ ਪੂਰੀ ਹੋਣ ਤੋਂ ਬਾਅਦ ਹੁਣ ਇਸ ਦੇ ਨਿਯਮਤ ਸੰਚਾਲਨ ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਾਈਡ੍ਰੋਜਨ ਰੇਲਗੱਡੀ ਇੱਕ ਕਿੱਲੋ ਹਾਈਡ੍ਰੋਜਨ ਵਿੱਚ ਕਰੀਬ ਸਾਢੇ ਚਾਰ ਲੀਟਰ ਡੀਜ਼ਲ ਦੇ ਬਰਾਬਰ ਮਾਈਲੇਜ ਦੇਵੇਗੀ । ਇਸ ਦੇ ਨਾਲ ਹੀ ਇਨ੍ਹਾਂ ਰੇਲਗੱਡੀਆਂ ਦੀ ਸਾਂਭ-ਸੰਭਾਲ ਵੀ ਸਸਤੀ ਹੋਵੇਗੀ । ਇਲੈਕਟ੍ਰਿਕ ਦੇ ਮੁਕਾਬਲੇ ਹਾਈਡ੍ਰੋਜਨ ਰੇਲਗੱਡੀ 10 ਗੁਣਾ ਵੱਧ ਦੂਰੀ ਤੈਅ ਕਰ ਸਕਦੀ ਹੈ । ਇਹ ਰੇਲਗੱਡੀ 360 ਕਿੱਲੋ ਹਾਈਡ੍ਰੋਜਨ ਵਿੱਚ 180 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ । ਰੇਲਗੱਡੀ ਵਿੱਚ ਦੋ ਪਾਵਰ ਪਲਾਂਟ ਹੋਣਗੇ । ਫਿਊਲ ਸੈੱਲ (ਬਾਲਣ ਸੈੱਲ) ਦੀ ਲਾਗਤ ਅਤੇ ਸਾਂਭ-ਸੰਭਾਲ ਦਾ ਖ਼ਰਚਾ ਵੀ ਘੱਟ ਹੈ । ਇਨ੍ਹਾਂ ਰੇਲਗੱਡੀਆਂ ਵਿੱਚ ਆਵਾਜ਼ ਨਹੀਂ ਹੋਵੇਗੀ । ਜੀਂਦ ਤੋਂ ਸੋਨੀਪਤ ਦੀ ਦੂਰੀ ਲਗਭਗ 90 ਕਿਲੋਮੀਟਰ ਹੈ । ਇਹ ਟ੍ਰੇਨ 110 ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement