ਖ਼ਬਰਾਂ |

ਤਾਜ਼ਾ |

ਬੱਲਭਗੜ੍ਹ (ਫਰੀਦਾਬਾਦ): 30-40 ਨੌਜਵਾਨਾਂ ਨੇ ਵਰਕਸ਼ਾਪ 'ਤੇ ਕੀਤਾ ਪਥਰਾਅ, ਪੁਲਿਸ ਦੀ ਗੱਡੀ 'ਤੇ ਵੀ ਵਰ੍ਹਾਏ ਪੱਥਰ
Published : Sep 24, 2026, 6:12 pm IST
Updated : Sep 24, 2026, 6:12 pm IST
SHARE ARTICLE
Ballabhgarh (Faridabad): 30-40 youths pelted stones at a workshop, also pelted stones at a police vehicle
Ballabhgarh (Faridabad): 30-40 youths pelted stones at a workshop, also pelted stones at a police vehicle

ਕਰਿਆਨੇ ਦੀ ਦੁਕਾਨ 'ਤੇ ਹੋਈ ਬਹਿਸ ਨਾਲ ਸ਼ੁਰੂ ਹੋਇਆ ਵਿਵਾਦ, ਜਾਨ ਬਚਾਉਣ ਲਈ ਵਰਕਸ਼ਾਪ 'ਚ ਲੁਕਿਆ ਪੀੜਤ

ਫਰੀਦਾਬਾਦ: ਫਰੀਦਾਬਾਦ ਦੇ ਬੱਲਭਗੜ੍ਹ ਦੇ ਆਦਰਸ਼ ਨਗਰ ਸਥਿਤ ਮਲੇਰਨਾ ਰੋਡ ਦੀ ਇੱਕ ਗਲੀ ਵਿੱਚ ਕੁੱਟਮਾਰ ਅਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ CCTV ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਲਗਭਗ 30 ਤੋਂ 40 ਨੌਜਵਾਨ ਇੱਕ ਵਰਕਸ਼ਾਪ ਦੇ ਬਾਹਰ ਹੰਗਾਮਾ ਕਰਦੇ ਅਤੇ ਬੰਦ ਸ਼ਟਰ 'ਤੇ ਪੱਥਰ ਤੇ ਲਾਠੀ-ਡੰਡਿਆਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ। ਦੋਸ਼ ਹੈ ਕਿ ਭੀੜ ਨੇ ਪੁਲਿਸ ਦੀ ਗੱਡੀ 'ਤੇ ਵੀ ਪਥਰਾਅ ਕੀਤਾ।

ਇਸ ਮਾਮਲੇ ਵਿੱਚ ਥਾਣਾ ਮੁੱਖੀ ਰਾਮਨਿਵਾਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਸ਼ਾਮ ਲਗਭਗ 6:30 ਵਜੇ ਦੀ ਦੱਸੀ ਜਾ ਰਹੀ ਹੈ। ਪੀੜਤ ਗਜੇਂਦਰ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਲੈਣ ਪਹੁੰਚਿਆ ਸੀ। ਉੱਥੇ ਪਹਿਲਾਂ ਤੋਂ ਮੌਜੂਦ ਇੱਕ ਨੌਜਵਾਨ ਨਾਲ ਕਿਸੇ ਗੱਲ ਨੂੰ ਲੈ ਕੇ ਉਸ ਦੀ ਕਹਾ-ਸੁਣੀ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਕੁੱਟਮਾਰ ਵਿੱਚ ਬਦਲ ਗਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਦੂਜੇ ਪੱਖ ਦੇ ਨੌਜਵਾਨ ਨੇ ਆਪਣੇ ਕੁਝ ਸਾਥੀਆਂ ਨੂੰ ਮੌਕੇ 'ਤੇ ਬੁਲਾ ਲਿਆ। ਕੁਝ ਹੀ ਦੇਰ ਵਿੱਚ ਕਈ ਨੌਜਵਾਨ ਉੱਥੇ ਪਹੁੰਚ ਗਏ ਅਤੇ ਗਜੇਂਦਰ ਦੀ ਵਰਕਸ਼ਾਪ ਵੱਲ ਚਲੇ ਗਏ। ਅਪਣੇ ਆਪ ਨੂੰ ਬਚਾਉਣ ਲਈ ਗਜੇਂਦਰ ਵਰਕਸ਼ਾਪ ਦੇ ਅੰਦਰ ਚਲਾ ਗਿਆ ਅਤੇ ਸ਼ਟਰ ਬੰਦ ਕਰ ਲਿਆ। ਇਸ ਤੋਂ ਬਾਅਦ ਬਾਹਰ ਮੌਜੂਦ ਨੌਜਵਾਨਾਂ ਨੇ ਬੰਦ ਸ਼ਟਰ 'ਤੇ ਲਾਠੀ-ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। CCTV ਫੁਟੇਜ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਵਰਕਸ਼ਾਪ ਦੇ ਬਾਹਰ ਹੰਗਾਮਾ ਕਰਦੇ ਨਜ਼ਰ ਆ ਰਹੇ ਹਨ।

ਥਾਣਾ ਮੁੱਖੀ ਰਾਮਨਿਵਾਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵਰਕਸ਼ਾਪ ਦਾ ਸ਼ਟਰ ਖੁਲ੍ਹਵਾ ਕੇ ਅੰਦਰ ਮੌਜੂਦ ਲੋਕਾਂ ਨੂੰ ਬਾਹਰ ਕੱਢਿਆ। ਦੋਸ਼ ਹੈ ਕਿ ਜਦੋਂ ਪੁਲਿਸ ਕੁਝ ਨੌਜਵਾਨਾਂ ਨੂੰ ਆਪਣੀ ਗੱਡੀ ਵਿੱਚ ਬਠਾ ਕੇ ਉੱਥੋਂ ਲੈ ਕੇ ਜਾਣ ਲੱਗੀ, ਤਾਂ ਭੀੜ ਨੇ ਪੁਲਿਸ ਦੀ ਗੱਡੀ 'ਤੇ ਵੀ ਪਥਰਾਅ ਕਰ ਦਿੱਤਾ। ਪੂਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ। ਹੁਣ ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਮੁੱਖੀ ਨੇ ਦੱਸਿਆ ਕਿ ਫਿਲਹਾਲ ਪੀੜਤ ਪੱਖ ਦੀ ਸ਼ਿਕਾਇਤ ਪੁਲਿਸ ਨੇ ਲੈ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ CCTV ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਤੋਂ ਬਾਅਦ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM
Advertisement