ਖ਼ਬਰਾਂ |

ਤਾਜ਼ਾ |

ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਏਸ਼ੀਆਈ ਖੇਡਾਂ 'ਚ ਜਿੱਤਿਆ ਸੋਨ ਤਗ਼ਮਾ
Published : Oct 2, 2026, 11:54 am IST
Updated : Oct 2, 2026, 1:32 pm IST
SHARE ARTICLE
photo
photo

ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਵਰਗ 'ਚ ਚੀਨ ਨੂੰ 5-0 ਨਾਲ ਹਰਾਇਆ

ਏਸ਼ਿਆਈ ਖੇਡਾਂ ਦੇ 13ਵੇਂ ਦਿਨ, ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਸੋਨ ਤਗਮਾ ਜਿੱਤਿਆ। 2 ਅਕਤੂਬਰ ਨੂੰ ਲਵਲੀਨਾ ਦਾ ਜਨਮ ਦਿਨ ਹੈ ਅਤੇ ਅੱਜ ਦੇ ਹੀ ਦਿਨ ਉਸ ਨੇ ਏਸ਼ਿਆਈ ਖੇਡਾਂ ਵਿੱਚ ਆਪਣੇ ਕਰੀਅਰ ਦਾ ਪਹਿਲਾ ਸੋਨ ਤਗਮਾ ਹਾਸਲ ਕੀਤਾ। ਉਸ ਨੇ ਮਹਿਲਾਵਾਂ ਦੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਚੀਨ ਦੀ ਬਾਓ ਜੀਈਈ ਨੂੰ 5-0 ਨਾਲ ਹਰਾਇਆ।

29 ਸਾਲਾ ਲਵਲੀਨਾ ਏਸ਼ੀਆਈ ਖੇਡਾਂ ਵਿੱਚ ਮੁੱਕੇਬਾਜ਼ੀ ਦਾ ਸੋਨ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਮੈਰੀ ਕੋਮ 2014 ਵਿਚ ਏਸ਼ੀਆਈ ਖੇਡਾਂ ਦੀ ਚੈਂਪੀਅਨ ਬਣੀ ਸੀ। ਇਸ ਦੌਰਾਨ, ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਪਹਿਲੀ ਵਾਰ ਰਿਕਰਵ ਵਰਗ ਵਿੱਚ ਸੋਨ ਤਗਮਾ ਜਿੱਤਿਆ। ਅੰਕਿਤਾ ਭਕਤ, ਕੀਰਤੀ ਅਤੇ ਕੁਮਕੁਮ 'ਤੇ ਆਧਾਰਿਤ ਇਸ ਟੀਮ ਨੇ 10 ਵਾਰ ਦੀਆਂ ਓਲੰਪਿਕ ਚੈਂਪੀਅਨ ਦੱਖਣੀ ਕੋਰੀਆਈ ਟੀਮ ਨੂੰ 5-3 ਨਾਲ ਹਰਾਇਆ।

ਜਾਪਾਨ ਦੇ ਨਾਗੋਯਾ ਵਿੱਚ ਚੱਲ ਰਹੀਆਂ ਖੇਡਾਂ ਦੇ 13ਵੇਂ ਦਿਨ, ਭਾਰਤ ਦੀ ਤਗਮਾ ਸੂਚੀ 70 ਤੱਕ ਪਹੁੰਚ ਗਈ ਹੈ, ਜਿਸ ਵਿੱਚ 12 ਸੋਨ ਤਗਮੇ ਸ਼ਾਮਲ ਹਨ। ਦੇਸ਼ ਤਗਮਾ ਸੂਚੀ ਵਿੱਚ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਨੇ ਸੈਮੀਫਾਈਨਲ ਵਿੱਚ ਇਰਾਨ ਨੂੰ 6-0 ਨਾਲ ਹਰਾ ਕੇ ਪੁਰਸ਼ਾਂ ਦੇ ਰਿਕਰਵ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ। ਭਾਰਤ ਨੇ ਤੀਜਾ ਸੈੱਟ 56-55 ਨਾਲ ਜਿੱਤ ਕੇ ਮੈਚ ਆਪਣੇ ਨਾਂ ਕੀਤਾ।

ਇਰਾਨ ਨੇ ਤੀਜੇ ਸੈੱਟ ਦੀ ਸ਼ੁਰੂਆਤ 29 ਅੰਕਾਂ ਨਾਲ ਕੀਤੀ, ਜਦਕਿ ਭਾਰਤ ਵੱਲੋਂ ਨੀਰਜ ਨੇ 10, ਯਸ਼ਦੀਪ ਨੇ 8 ਅਤੇ ਧੀਰਜ ਨੇ 10 ਅੰਕ ਹਾਸਲ ਕੀਤੇ। ਦੂਜੇ ਗੇੜ ਤੋਂ ਬਾਅਦ ਇਰਾਨ ਦਾ ਸਕੋਰ 55 ਸੀ। ਸੈੱਟ ਜਿੱਤਣ ਲਈ ਭਾਰਤ ਨੂੰ 27 ਅੰਕਾਂ ਦੀ ਲੋੜ ਸੀ। ਨੀਰਜ ਨੇ 10, ਯਸ਼ਦੀਪ ਨੇ 9 ਅਤੇ ਧੀਰਜ ਨੇ 9 ਅੰਕ ਬਣਾਏ, ਜਿਸ ਨਾਲ ਭਾਰਤ ਦਾ ਕੁੱਲ ਸਕੋਰ 56 ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ ਇਹ ਸੈੱਟ 56-55 ਨਾਲ ਅਤੇ ਮੈਚ 6-0 ਨਾਲ ਜਿੱਤ ਲਿਆ।

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement