Advertisement

ਤੂਫ਼ਾਨ ਅਤੇ ਬਾਰਿਸ਼ ਕਾਰਨ ਰਾਜਸਥਾਨ, ਯੂਪੀ, ਆਂਧਰਾ, ਪੱਛਮ ਬੰਗਾਲ 'ਚ 36 ਮੌਤਾਂ, ਕਈ ਜ਼ਖ਼ਮੀ

ROZANA SPOKESMAN
Published May 3, 2018, 9:59 am IST
Updated May 3, 2018, 6:26 pm IST
ਬੁਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਆਏ ਭਿਆਨਕ ਤੂਫ਼ਾਨ ਅਤੇ ਹਨ੍ਹੇਰੀ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਤਬਾਹੀ ਮਚਾਈ ...
storm terror 3 people killed rajasthan
 storm terror 3 people killed rajasthan

- ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੀ ਭਾਰੀ ਨੁਕਸਾਨ- - - ਕਈ ਸੂਬਿਆਂ 'ਚ ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਠੱਪ

ਨਵੀਂ ਦਿੱਲੀ : ਬੁਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਆਏ ਭਿਆਨਕ ਤੂਫ਼ਾਨ ਅਤੇ ਹਨ੍ਹੇਰੀ ਨੇ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਇਸ ਹਨ੍ਹੇਰੀ ਨੇ ਉੱਤਰ ਭਾਰਤ ਦੇ ਕਾਫ਼ੀ ਹਿੱਸੇ ਨੂੰ ਅਪਣੀ ਲਪੇਟ ਵਿਚ ਲਿਆ ਹੈ। ਤੇਜ਼ ਹਨ੍ਹੇਰੀ ਕਾਰਨ ਰਾਜਸਥਾਨ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ ਅਤੇ ਆਂਧਰਾ ਪ੍ਰਦੇਸ਼ ਵਿਚ ਭਾਰੀ ਨੁਕਸਾਨ ਹੋਇਆ ਹੈ। 

storm terror 18 people killed rajasthanstorm terror 18 people killed rajasthan

ਇਨ੍ਹਾਂ ਸੂਬਿਆਂ ਵਿਚੋਂ ਜ਼ਿਆਦਾਤਰ ਨੁਕਸਾਨ ਰਾਜਸਥਾਨ ਵਿਚ ਹੋਇਆ ਹੈ, ਜਿੱਥੇ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਸਭ ਤੋਂ ਜ਼ਿਆਦਾ ਤਬਾਹੀ ਰਾਜਸਥਾਨ ਦੇ ਭਰਤਪੁਰ ਵਿਚ ਹੋਈ ਹੈ, ਜਿੱਥੇ 11 ਲੋਕਾਂ ਦੀ ਮੌਤ ਹੋ ਗਈ। ਅਲਵਰ ਅਤੇ ਧੌਲਪੁਰ ਵਿਚ ਵੀ 2-2 ਲੋਕਾਂ ਦੀਆਂ ਮੌਤਾਂ ਹੋ ਗਈਆਂ ਹਨ। ਕਈ ਲੋਕ ਜ਼ਖ਼਼ਮੀ ਹੋ ਗਏ ਹਨ। ਤੇਜ਼ ਹਵਾ ਕਾਰਨ ਕਈ ਥਾਵਾਂ 'ਤੇ ਦਰੱਖ਼ਤ ਉਖੜ ਕੇ ਡਿੱਗ ਗਏ ਹਨ, ਜਿਸ ਨਾਲ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਵਜ੍ਹਾ ਕਰ ਕੇ ਕਈ ਥਾਵਾਂ 'ਤੇ ਰਾਤ ਤੋਂ ਹੀ ਬਿਜਲੀ ਨਹੀਂ ਹੈ। 

storm terror 18 people killed rajasthanstorm terror 18 people killed rajasthan

ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿਚ ਵੀ ਮੋਹਲੇਧਾਰ ਬਾਰਿਸ਼ ਅਤੇ ਹਨ੍ਹੇਰੀ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 5 ਲਾਪਤਾ ਹੋ ਗਏ। ਪੱਛਮ ਬੰਗਾਲ ਵਿਚ ਵੀ ਤੇਜ਼ ਹਨ੍ਹੇਰੀ ਕਾਰਨ ਬਿਜਲੀ ਅਤੇ ਕੰਧ ਡਿੱਗਣ ਨਾਲ ਦੋ ਵੱਖ-ਵੱਖ ਥਾਵਾਂ 'ਤੇ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਵੀ ਹੋਰ ਵੀ ਕਈ ਥਾਵਾਂ 'ਤੇ ਨੁਕਸਾਨ ਦੀਆਂ ਖ਼ਬਰਾਂ ਹਨ।

storm terror 18 people killed rajasthanstorm terror 18 people killed rajasthan

ਇਸੇ ਤਰ੍ਹਾਂ ਪੰਜਾਬ ਵਿਚ ਵੀ ਤੇਜ਼ ਹਨ੍ਹੇਰੀ ਨੇ ਕਾਫ਼ੀ ਨੁਕਸਾਨ ਕੀਤਾ ਹੈ। ਤੇਜ਼ ਹਨ੍ਹੇਰੀ ਅਤੇ ਬਾਰਿਸ਼ ਨੇ ਮੰਡੀਆਂ ਵਿਚ ਕਣਕ ਨੂੰ ਗਿੱਲਾ ਕਰ ਦਿਤਾ ਹੈ। ਮੰਡੀਆਂ ਵਿਚ ਪਈ ਕਣਕ ਦੀਆਂ 10 ਲੱਖ ਤੋਂ ਜ਼ਿਆਦਾ ਬੋਰੀਆਂ ਬਾਰਿਸ਼ ਨਾਲ ਭਿੱਜ ਗਈਆਂ ਹਨ। ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਹਨ੍ਹੇਰੀ ਨਾਲ ਖੇਤਾਂ ਵਿਚ ਖੜ੍ਹੀ ਫ਼ਸਲ, ਤੂੜੀ ਆਦਿ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।

 

ਇਸੇ ਤਰ੍ਹਾਂ ਉਤਰ ਪ੍ਰਦੇਸ਼ ਦੇ ਸਹਾਰਨਪੁਰ ਅਤੇ ਬਿਜਨੌਰ ਵਿਚ ਅਚਾਨਕ ਆਈ ਹਨ੍ਹੇਰੀ-ਤੂਫ਼ਾਨ ਨੇ ਇਕ ਨੌਜਵਾਨ ਅਤੇ ਤਿੰਨ ਬੱਚਿਆਂ ਦੀ ਜਾਨ ਲੈ ਲਈ, ਜਦਕਿ ਇਕ ਮਦਰਸੇ ਦੀ ਟੀਨ ਸ਼ੈੱਡ ਡਿਗਣ ਨਾਲ ਅੱਠ ਮਾਸੂਮ ਬੱਚੇ ਜ਼ਖ਼ਮੀ ਹੋ ਗਏ। ਉਥੇ ਰਾਮਪੁਰ ਵਿਚ ਅਜ਼ੀਮਨਗਰ ਦੇ ਮਿਲਕ ਬਗਰਉਆ ਪਿੰਡ ਵਿਚ ਦਰੱਖ਼ਤ ਹੇਠਾਂ ਦਬ ਕੇ ਇਕ ਔਰਤ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਯੂਪੀ ਦੇ ਹੋਰ ਹਿੱਸਿਆਂ ਵਿਚ ਵੀ ਹਨ੍ਹੇਰੀ ਅਤੇ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲਿਆ।

storm terror 18 people killed rajasthanstorm terror 18 people killed rajasthan

ਉਤਰਾਖੰਡ ਵਿਚ ਵੀ ਬੱਦਲ ਫਟਣ ਦੀ ਘਟਨਾ ਨਾਲ ਭਾਰੀ ਤਬਾਹੀ ਹੋਣ ਦਾ ਸਮਾਚਾਰ ਮਿਲਿਆ ਹੈ। ਇੱਥੋਂ ਦੇ ਚਮੋਲੀ ਖੇਤਰ ਦੇ ਨਾਰਾਇਣਬਗੜ ਵਿਚ ਰਾਤ ਨੂੰ ਬੱਦਲ ਫੱਟਣ ਨਾਲ ਕਈ ਦੁਕਾਨਾਂ ਮਲਬੇ ਹੇਠਾਂ ਦਬ ਗਈਆਂ। ਤਿੰਨ ਗੱਡੀਆਂ ਦੇ ਵੀ ਮਲਬੇ ਹੇਠਾਂ ਦਬਣ ਦੀ ਖ਼ਬਰ ਹੈ। ਪੀਣ ਵਾਲੇ ਪਾਣੀ ਦੀਆਂ ਪਾਈਪ ਲਾਈਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬਾਰਿਸ਼ ਘਟਣ 'ਤੇ ਲੋਕਾਂ ਨੇ ਖ਼ੁਦ ਹੀ ਕਿਸੇ ਤਰ੍ਹਾਂ ਮਲਬੇ ਨੂੰ ਸਾਫ਼ ਕੀਤਾ। 

storm terror 18 people killed rajasthanstorm terror 18 people killed rajasthan

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਵੀ ਬੁੱਧਵਾਰ ਨੂੰ ਜ਼ੋਰਦਾਰ ਬਾਰਿਸ਼ ਹੋਈ। ਇੰਨੇ ਕਾਲੇ ਬੱਦਲ ਛਾਏ ਕਿ ਦਿਨ ਵਿਚ ਹੀ ਹਨ੍ਹੇਰਾ ਛਾ ਗਿਆ। ਕਈ ਇਲਾਕਿਆਂ ਵਿਚ ਗੜੇਮਾਰੀ ਵੀ ਹੋਈ, ਜਿਸ ਨਾਲ ਸੇਬ ਦੇ ਬਗ਼ੀਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਨੂੰ ਲੈ ਕੇ ਸੇਬ ਉਤਪਾਦਕਾਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ।

storm terror 18 people killed rajasthanstorm terror 18 people killed rajasthan

ਦਿੱਲੀ ਐਨਸੀਆਰ ਵਿਚ ਤੇਜ਼ ਹਨ੍ਹੇਰੀ ਤੋਂ ਬਾਅਦ ਬਾਰਿਸ਼ ਅਤੇ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਮਿਲੀ ਹੈ। ਤਾਪਮਾਨ ਵਿਚ ਗਿਰਾਵਟ ਨਾਲ ਗਰਮੀ ਦੀ ਤਪਸ਼ ਕੁੱਝ ਘੱਟ ਹੋਈ ਹੈ। ਬਾਰਿਸ਼ ਕਾਰਨ ਕੁੱਝ ਫਲਾਈਟਾਂ ਵਿਚ ਵੀ ਦੇਰੀ ਹੋਈ। ਦਿੱਲੀ ਵਿਚ ਬੁੱਧਵਾਰ ਨੂੰ ਜ਼ਿਆਦਾਤਰ ਤਾਪਮਾਨ 38 ਡਿਗਰੀ ਸੈਲਸੀਅਸਲ ਸੀ ਪਰ ਬਾਰਿਸ਼ ਤੋਂ ਬਾਅਦ ਤਾਪਮਾਨ ਘਟ ਕੇ 27 ਡਿਗਰੀ ਦੇ ਨੇੜੇ ਆ ਗਿਆ। ਹਰਿਆਣਾ ਵਿਚ ਵੀ ਤੇਜ਼ ਹਨ੍ਹੇਰੀ ਕਾਰਨ ਕਾਫ਼ੀ ਨੁਕਸਾਨ ਦੀਆਂ ਖ਼ਬਰਾਂ ਹਨ। 

Advertisement
Advertisement

 

Advertisement