ਖ਼ਬਰਾਂ |

ਤਾਜ਼ਾ |

ਤ੍ਰਿਣਮੂਲ ਕਾਂਗਰਸ ’ਚੋਂ ਕੱਢੇ ਗਏ ਆਗੂ ਰਿਤਬਰਤ ਬੈਨਰਜੀ ਦੇ ਸਮਰਥਨ ’ਚ ਆਏ 58 ਬਾਗ਼ੀ ਵਿਧਾਇਕ
Published : Jun 3, 2026, 5:49 pm IST
Updated : Jun 3, 2026, 5:49 pm IST
SHARE ARTICLE
58 rebel MLAs come out in support of expelled Trinamool Congress leader Ritabrat Banerjee
58 rebel MLAs come out in support of expelled Trinamool Congress leader Ritabrat Banerjee

ਬਾਗ਼ੀ ਧੜੇ ਨੇ ਅਭਿਸ਼ੇਕ ਬੈਨਰਜੀ ਦੀ ਅਗਵਾਈ ਦਾ ਵਿਰੋਧ ਕੀਤਾ, ਪਰ ਮਮਤਾ ਬੈਨਰਜੀ ਨੂੰ ਪਾਰਟੀ ਦੀ ਚੇਅਰਪਰਸਨ ਵਜੋਂ ਮਨਜ਼ੂਰ ਦਸਿਆ

ਕੋਲਕਾਤਾ : ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਅੰਦਰੂਨੀ ਕਲੇਸ਼ ਨੇ ਅੱਜ ਉਸ ਵੇਲੇ ਇੱਕ ਨਵਾਂ ਮੋੜ ਲੈ ਲਿਆ ਜਦੋਂ ਪਾਰਟੀ ਵਿੱਚੋਂ ਕੱਢੇ ਗਏ ਵਿਧਾਇਕ ਰਿਤਬਰਤ ਬੈਨਰਜੀ ਦੇ ਹੱਕ ਵਿੱਚ 58 ਬਾਗੀ ਵਿਧਾਇਕ ਨਿੱਤਰ ਆਏ। ਇਨ੍ਹਾਂ ਵਿਧਾਇਕਾਂ ਨੇ ਰਿਤਬਰਤ ਬੈਨਰਜੀ ਨੂੰ ਵਿਧਾਇਕ ਦਲ ਦਾ ਨਵਾਂ ਨੇਤਾ ਮੰਨਦਿਆਂ ਆਪਣੇ ਸਮਰਥਨ ਪੱਤਰ ਵਿਧਾਨ ਸਭਾ ਸਪੀਕਰ ਰਥਿੰਦਰ ਬੋਸ ਨੂੰ ਸੌਂਪ ਦਿੱਤੇ ਹਨ।

ਇਸ ਵੱਡੀ ਬਗਾਵਤ ਤੋਂ ਤੁਰੰਤ ਬਾਅਦ ਕਾਰਵਾਈ ’ਚ ਆਉਂਦਿਆਂ ਮਮਤਾ ਬੈਨਰਜੀ ਦੇ ਖੇਮੇ ਨੇ ਪੱਛਮੀ ਬੰਗਾਲ ਵਿੱਚ ਟੀ.ਐਮ.ਸੀ. ਦੀਆਂ ਸਾਰੀਆਂ ਜਥੇਬੰਦਕ ਕਮੇਟੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ। ਪਾਰਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਹਰ ਪੱਧਰ ’ਤੇ ‘ਆਤਮ-ਨਿਰੀਖਣ, ਪ੍ਰਦਰਸ਼ਨ ਦੀ ਸਮੀਖਿਆ ਅਤੇ ਸੰਗਠਨਾਤਮਕ ਮੁਲਾਂਕਣ’ ਕਰਨਗੇ, ਜਿਸ ਤੋਂ ਬਾਅਦ ਨਵੇਂ ਢਾਂਚੇ ਦਾ ਗਠਨ ਕੀਤਾ ਜਾਵੇਗਾ।

ਹਾਲਾਂਕਿ, ਬਾਗੀ ਧੜੇ ਨੇ ਮਮਤਾ ਬੈਨਰਜੀ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਤੋਂ ਗੁਰੇਜ਼ ਕੀਤਾ ਹੈ। ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਪਾਰਟੀ ਦੀ ਚੇਅਰਪਰਸਨ ਵਜੋਂ ਸਵੀਕਾਰ ਕੀਤਾ ਹੈ ਪਰ ਅਭਿਸ਼ੇਕ ਬੈਨਰਜੀ ਦੀ ਅਗਵਾਈ ਦਾ ਵਿਰੋਧ ਕੀਤਾ ਹੈ। ਬਾਗੀ ਖੇਮੇ ਦੇ ਇੱਕ ਆਗੂ ਨੇ ਸਪੱਸ਼ਟ ਕਰਦਿਆਂ ਕਿਹਾ, ‘‘ਇੱਕ ਨਵੀਂ ਤ੍ਰਿਣਮੂਲ ਸ਼ਕਲ ਲੈ ਰਹੀ ਹੈ। ਅਸੀਂ ਮਮਤਾ ਬੈਨਰਜੀ ਨੂੰ ਆਪਣਾ ਨੇਤਾ ਮੰਨਦੇ ਹਾਂ, ਪਰ ਅਭਿਸ਼ੇਕ ਬੈਨਰਜੀ ਨੂੰ ਸਵੀਕਾਰ ਨਹੀਂ ਕਰਦੇ।’’

ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਰਿਤਬਰਤ ਬੈਨਰਜੀ ਨੇ ਆਖਿਆ, ‘‘ਟੀ.ਐਮ.ਸੀ. ਨੇ ਮੈਨੂੰ ਕੱਢ ਦਿੱਤਾ ਹੈ, ਪਰ ਮੇਰਾ ਮੰਨਣਾ ਹੈ ਕਿ ਮੈਂ ਅਜੇ ਵੀ ਪਾਰਟੀ ਦੇ ਨਾਲ ਹਾਂ। ਜੇਕਰ ਵਿਧਾਇਕ ਮੇਰੀ ਗੱਲ ਸੁਣ ਰਹੇ ਹਨ, ਤਾਂ ਮੈਂ ਬਹੁਤ ਸ਼ਕਤੀਸ਼ਾਲੀ ਹਾਂ।’’ ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਈ.ਟੀ. ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਟਵੀਟ ਕਰ ਕੇ ਮਮਤਾ ਬੈਨਰਜੀ ’ਤੇ ਟਿਪਣੀ ਕਰਦਿਆਂ ਕਿਹਾ, ‘‘ਅੱਜ ਉਨ੍ਹਾਂ ਦੇ ਆਪਣੇ ਪਾਰਟੀ ਮੈਂਬਰਾਂ ਅਤੇ ਵਿਧਾਇਕਾਂ ਨੇ ਵੀ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਨੇ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਧਾਇਕ ਦਲ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਹੈ।’’ 

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM

ਹਿਮਾਚਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਗਰਮਾਇਆ ਮਾਮਲਾ, ਐਂਟਰੀ ਟੈਕਸ ਦੇ ਵਿਵਾਦ ਤੋਂ ਬਾਅਦ ਵਧਿਆ ਰੋਸ

06 Jun 2026 3:04 PM

ਔਰਤਾਂ 'ਤੇ ਅੱਤਿਆਚਾਰ ਕਦੋਂ ਰੁਕਣਗੇ? ਕੀ ਅੱਜ ਵੀ ਔਰਤਾ ਗੁਲਾਮੀ ਝੱਲ ਰਹੀਆਂ ਹਨ? ਘਰੇਲੂ ਹਿੰਸਾ ਤੇ ਮਹਿਲਾ ਕਮਿਸ਼ਨ ਸਖ਼ਤ

05 Jun 2026 3:04 PM

ਵੱਡੀ ਖ਼ਬਰ- BJP Ravneet Bittu ਦੇ ਚਿਹਰੇ ਉੱਤੇ ਖੇਡੇਗੀ ਦਾਅ, ਜਾਣੋ ਕੀ ਮਿਲ ਸਕਦੀ ਵੱਡੀ ਜ਼ਿੰਮੇਵਾਰੀ

05 Jun 2026 3:03 PM
Advertisement