Advertisement

ਅਤਿਵਾਦੀਆਂ ਦੀ ਖੁਲੇਆਮ ਵਰਤੋਂ ਕਰ ਰਿਹੈ ਪਾਕਿਸਤਾਨ : ਜੈਸ਼ੰਕਰ

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Sep 3, 2019, 11:27 am IST
Updated Sep 3, 2019, 11:27 am IST
ਪਾਕਿ ਨਾਲ ਗੱਲਬਾਤ ਦੀ ਅਜੇ ਕੋਈ ਗੁੰਜ਼ਾਇਸ਼ ਨਹੀਂ
Subrahmanyam Jaishankar
 Subrahmanyam Jaishankar

ਲੰਦਨ : ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਪਾਕਿਸਤਾਨ ਅਤਿਵਾਦ ਦੀ ਖੁਲੇਆਮ ਵਰਤੋਂ ਕਰ ਰਿਹਾ ਹੈ ਅਤੇ ਜਦ ਤਕ ਉਹ ਇਸ ਦੀ ਵਿੱਤੀ ਮਦਦ ਅਤੇ ਅਤਿਵਾਦੀ ਧੜਿਆਂ ਦੀ ਭਰਤੀ ’ਤੇ ਰੋਕ ਨਹੀਂ ਲਾਉਂਦਾ, ਤਦ ਤਕ ਉਸ ਨਾਲ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀਂ ਹੈ। ਜੈਸ਼ੰਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਆਰਾ ਹਾਲ ਹੀ ਵਿਚ ਕਸ਼ਮੀਰ ਮੁੱਦੇ ਸਬੰਧੀ ਨਿਊਯਾਰਕ ਟਾਇਮਜ਼ ਵਿਚ ਲਿਖੇ ਲੇਖ ਦਾ ਜਵਾਬ ਦੇ ਰਹੇ ਸਨ। ਲੇਖ ਵਿਚ ਖ਼ਾਨ ਨੇ ਕਿਹਾ ਹੈ ਕਿ ਗੱਲਬਾਤ ਫ਼ੌਰੀ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਦਖਣੀ ਏਸ਼ੀਆ ’ਤੇ ਪਰਮਾਣੂ ਬੰਬ ਹਮਲੇ ਦਾ ਖ਼ਤਰਾ ਘੁੰਮ ਰਿਹਾ ਹੈ।

Terrorist-1Terrorist

ਜੈਸ਼ੰਕਰ ਨੇ ਕਹਿਾ ਕਿ ਪਾਕਿਸਤਾਨ ਜਦ ਖੁਲੇਆਮ ਅਤਿਵਾਦ ਦੀ ਵਰਤੋਂ ਕਰ ਰਿਹਾ ਹੈ ਤਾਂ ਗੱਲਬਾਤ ਦਾ ਵਿਚਾਰ ਫ਼ਜ਼ੂਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ਾਨ ਦਾ ਲੇਖ ਪੜ੍ਹਨ ਦਾ ਸਮਾਂ ਨਹੀਂ ਮਿਲਿਆ ਪਰ ਇਹ ਗੱਲ ਸਪੱਸ਼ਟ ਹੈ ਕਿ ਪਾਕਿਸਤਾਨ ਪਹਿਲਾਂ ਅਤਿਵਾਦ ਦੀ ਵਿੱਤੀ ਮਦਦ ਬੰਦ ਕਰੇ ਅਤੇ ਅਤਿਵਾਦੀਆਂ ਦੀ ਭਰਤੀ ’ਤੇ ਰੋਕ ਲਾਵੇ। ਤਦ ਹੀ ਗੱਲਬਾਤ ਦੀ ਉਮੀਦ ਕੀਤੀ ਜਾ ਸਕਦੀ ਹੈ। ਜੈਸ਼ੰਕਰ ਪਿਛਲੇ ਹਫ਼ਤੇ ਬ੍ਰਸੇਲਜ਼ ਵਿਚ ਸਨ।  ਉਨ੍ਹਾਂ ਕਿਹਾ, ‘ਅਤਿਵਾਦ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਪਾਕਿਸਤਾਨ ਹਨੇਰੇ ਵਿਚ ਕਰ ਰਿਹਾ ਹੋਵੇ।

Subrahmanyam JaishankarSubrahmanyam Jaishankar

ਇਹ ਦਿਨ-ਦਿਹਾੜੇ ਕੀਤਾ ਜਾਂਦਾ ਹੈ।’ ਪਾਕਿਸਤਾਨੀ ਅਤਿਵਾਦੀਆਂ ਦੁਆਰਾ ਜਨਵਰੀ 2016 ਵਿਚ ਪਠਾਨਕੋਟ ਹਵਾਈ ਫ਼ੌਜ ਸਟੇਸ਼ਨ ’ਤੇ ਹਮਲਾ ਕੀਤੇ ਜਾਣ ਮਗਰੋਂ ਪਾਕਿਸਤਾਨ ਨਾਲ ਭਾਰਤ ਗੱਲ ਨਹੀਂ ਕਰ ਰਿਹਾ। ਭਾਰਤ ਦਾ ਕਹਿਣਾ ਹੈ ਕਿ ਗੱਲਬਾਤ ਅਤੇ ਅਤਿਵਾਦ ਨਾਲੋ ਨਾਲ ਨਹੀਂ ਚੱਲ ਸਕਦੇ। ਜੈਸ਼ੰਕਰ ਨੇ ਕਸ਼ਮੀਰ ਦੇ ਤਾਜ਼ਾ ਹਾਲਾਤ ਬਾਰੇ ਕਿਹਾ, ‘ਮੈਂ ਕਿਵੇਂ ਕਹਿ ਸਕਦਾ ਹੈ ਕਿ ਇਕ ਪਾਸੇ ਅਤਿਵਾਦੀ ਕਸ਼ਮੀਰ ਵਿਚ ਸਾਡਾ ਸੰਚਾਰ ਪ੍ਰਬੰਧ ਕੱਟੀ ਜਾਣ ਅਤੇ ਦੂਜੇ ਪਾਸੇ, ਹੋਰ ਲੋਕਾਂ ਲਈ ਇੰਟਰਨੈਟ ਚਾਲੂ ਰਖਿਆ ਜਾਵੇ।’ 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।