ਖ਼ਬਰਾਂ |

ਤਾਜ਼ਾ |

ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਦੂਜੀ ਵਾਰ ਰਚਿਆ ਇਤਿਹਾਸ, 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਦੀ ਚੜ੍ਹਾਈ ਕੀਤੀ ਸਰ
Published : Oct 3, 2026, 7:34 am IST
Updated : Oct 3, 2026, 7:34 am IST
SHARE ARTICLE
Subedar Sandeep Singh Riar News
Subedar Sandeep Singh Riar News

ਉਨ੍ਹਾਂ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਹੌਸਲੇ ਅਤੇ ਮਿਹਨਤ ਦੀ ਪ੍ਰੇਰਣਾਦਾਇਕ ਮਿਸਾਲ ਵੀ ਬਣੀ ਹੈ

ਉਧਨਵਾਲ/ਹਰਚੋਵਾਲ (ਸੰਦੀਪ ਸਿੰਘ ਖ਼ਾਲਸਾ/ਗੁਰਵਿੰਦਰ ਸਿੰਘ ਢਿੱਲੋ): ਪਿੰਡ ਹਰਚੋਵਾਲ ਦੇ ਵਸਨੀਕ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਪਹਾੜ ਚੜ੍ਹਾਈ ਦੇ ਖੇਤਰ ਵਿਚ ਇਕ ਹੋਰ ਮਾਣਮੱਤੀ ਉਪਲਬਧੀ ਹਾਸਲ ਕਰਦਿਆਂ ਦੂਜੀ ਵਾਰ ਇਤਿਹਾਸ ਰਚ ਦਿਤਾ ਹੈ। ਸੂਬੇਦਾਰ ਸੰਦੀਪ ਸਿੰਘ ਰਿਆੜ ਨੇ 6512 ਮੀਟਰ ਉੱਚੀ ਮਾਊਂਟ ਭਾਗੀਰਥੀ-2 ਦੀ ਚੋਟੀ ਨੂੰ ਸਫ਼ਲਤਾਪੂਰਵਕ ਸਰ ਕਰ ਕੇ ਪਿੰਡ ਹਰਚੋਵਾਲ ਦੇ ਨਾਲ-ਨਾਲ ਸਮੁੱਚੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਜਾਣਕਾਰੀ ਅਨੁਸਾਰ 22 ਸਤੰਬਰ 2026 ਨੂੰ ਸਵੇਰੇ 6:16 ਵਜੇ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਮਾਊਂਟ ਭਾਗੀਰਥੀ-2 ਦੀ ਚੋਟੀ ’ਤੇ ਸਫ਼ਲਤਾਪੂਰਵਕ ਪਹੁੰਚ ਬਣਾਈ। ਇਹ ਚੁਣੌਤੀਪੂਰਨ ਪਹਾੜੀ ਮੁਹਿੰਮ ਗੜ੍ਹਵਾਲ ਹਿਮਾਲਿਆ ਰੇਂਜ, ਗੰਗੋਤਰੀ, ਉੱਤਰਕਾਸ਼ੀ (ਉੱਤਰਾਖੰਡ) ਵਿਖੇ ਭਾਰਤੀ ਫੌਜ ਦੀ ਐਡਵੈਂਚਰ ਟੀਮ ਦੇ ਨਾਲ ਪੂਰੀ ਕੀਤੀ ਗਈ।

ਬਰਫ਼ ਨਾਲ ਢਕੀਆਂ ਉੱਚੀਆਂ ਚੋਟੀਆਂ, ਕਠਿਨ ਪਹਾੜੀ ਰਸਤੇ ਅਤੇ ਬੇਹੱਦ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਸੂਬੇਦਾਰ ਸੰਦੀਪ ਸਿੰਘ ਰਿਆੜ ਨੇ ਆਪਣੇ ਦ੍ਰਿੜ੍ਹ ਇਰਾਦੇ ਅਤੇ ਹੌਸਲੇ ਨਾਲ ਇਹ ਮੁਹਿੰਮ ਸਫ਼ਲਤਾਪੂਰਵਕ ਪੂਰੀ ਕੀਤੀ। ਉਨ੍ਹਾਂ ਦੀ ਇਹ ਪ੍ਰਾਪਤੀ ਨੌਜਵਾਨਾਂ ਲਈ ਹੌਸਲੇ ਅਤੇ ਮਿਹਨਤ ਦੀ ਪ੍ਰੇਰਣਾਦਾਇਕ ਮਿਸਾਲ ਵੀ ਬਣੀ ਹੈ। ਪਹਾੜ ਚੜ੍ਹਾਈ ਦੇ ਖੇਤਰ ਵਿਚ ਇਹ ਹਰਚੋਵਾਲ ਦੀ ਦੂਜੀ ਮਾਣਮੱਤੀ ਉਪਲਬਧੀ ਦੱਸੀ ਜਾ ਰਹੀ ਹੈ।

ਸੂਬੇਦਾਰ ਸੰਦੀਪ ਸਿੰਘ ਰਿਆੜ ਦੀ ਇਸ ਸਫ਼ਲਤਾ ਨਾਲ ਪਿੰਡ ਵਾਸੀਆਂ ਵਿਚ ਖੁਸ਼ੀ ਅਤੇ ਮਾਣ ਦੀ ਲਹਿਰ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨੇ ਇਹ ਸਾਬਤ ਕੀਤਾ ਹੈ ਕਿ ਮਿਹਨਤ, ਹਿੰਮਤ ਅਤੇ ਦ੍ਰਿੜ੍ਹ ਇਰਾਦੇ ਨਾਲ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਨੂੰ ਪਾਰ ਕੀਤਾ ਜਾ ਸਕਦਾ ਹੈ। ਸੂਬੇਦਾਰ ਸੰਦੀਪ ਸਿੰਘ ਰਿਆੜ ਦੀ ਇਹ ਇਤਿਹਾਸਕ ਪ੍ਰਾਪਤੀ ਪਿੰਡ ਹਰਚੋਵਾਲ, ਗੁਰਦਾਸਪੁਰ ਜ਼ਿਲ੍ਹੇ ਅਤੇ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement