ਖ਼ਬਰਾਂ |

ਤਾਜ਼ਾ |

ਭਾਰਤ ਸਮੇਤ ਦੁਨੀਆਂ ਵਿਚ 3 ਮਹੀਨਿਆਂ ਤਕ ਸੋਕੇ ਦਾ ਖ਼ਦਸ਼ਾ
Published : Jun 4, 2026, 6:44 am IST
Updated : Jun 4, 2026, 6:52 am IST
SHARE ARTICLE
photo
photo

ਜੂਨ ਤੇ ਅਗੱਸਤ ਦੇ ਵਿਚਕਾਰ ਪ੍ਰਸ਼ਾਂਤ ਮਹਾਸਾਗਰ ਵਿਚ ਐਲ ਨੀਨੋ ਬਣਨ ਦੀ 80 ਫ਼ੀ ਸਦੀ ਸੰਭਾਵਨਾ

ਨਵੀਂ ਦਿੱਲੀ: ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਨੇ ਵੀ ਆਲਮੀ ਜਲਵਾਯੂ ਬਾਰੇ ਇਕ ਬਹੁਤ ਹੀ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਮੌਸਮ ਵਿਗਿਆਨ ਏਜੰਸੀ ਦੇ ਤਾਜ਼ਾ ਅਪਡੇਟ ਅਨੁਸਾਰ, ਜੂਨ ਤੇ ਅਗੱਸਤ ਦੇ ਵਿਚਕਾਰ ਪ੍ਰਸ਼ਾਂਤ ਮਹਾਸਾਗਰ ਵਿਚ ਐਲ ਨੀਨੋ ਬਣਨ ਦੀ 80 ਫ਼ੀ ਸਦੀ ਸੰਭਾਵਨਾ ਹੈ, ਜਦਕਿ ਨਵੰਬਰ 2026 ਤਕ ਇਸ ਦੇ ਰਹਿਣ ਦੀ 90% ਜਾਂ ਇਸ ਤੋਂ ਵੱਧ ਸੰਭਾਵਨਾ ਹੈ।

ਇਸ ਦੇ ਅਸਰ ਨਾਲ ਆਸਟ੍ਰੇਲੀਆ ਤੋਂ ਲੈ ਕੇ ਭਾਰਤ ਤਕ ਦੁਨੀਆਂ ਭਰ ਵਿਚ ਸੋਕਾ, ਵਿਨਾਸ਼ਕਾਰੀ ਹੜ੍ਹ, ਅਤੇ ਸਮੁੰਦਰ ਤੇ ਜ਼ਮੀਨੀ ਗਰਮੀ ਦੀਆਂ ਲਹਿਰਾਂ ਆ ਸਕਦੀਆਂ ਹਨ। ਜ਼ਿਕਰਯੋਗ ਹੈ ਕਿ 2023-24 ਦਾ ਐਲ ਨੀਨੋ ਪਹਿਲਾਂ ਇਤਿਹਾਸ ਦੇ ਪੰਜ ਸੱਭ ਤੋਂ ਸ਼ਕਤੀਸ਼ਾਲੀ ਪ੍ਰਭਾਵਾਂ ’ਚੋਂ ਇਕ ਸੀ, ਜਿਸ ਨੇ 2024 ਵਿਚ ਸਾਰੇ ਵਿਸ਼ਵ ਤਾਪਮਾਨ ਰੀਕਾਰਡ ਤੋੜ ਦਿਤੇ ਸਨ। ਡਬਿਲਉ.ਐਮ.ਓ. ਅਨੁਸਾਰ, ਜੇਕਰ ਦੋ ਪ੍ਰਣਾਲੀਆਂ ਸਰਗਰਮ ਰਹਿੰਦੀਆਂ ਹਨ ਤਾਂ ਭਾਰਤ ਐਲ ਨੀਨੋ ਦੇ ਬਾਵਜੂਦ ਮਾਨਸੂਨ ਤੋਂ ਬਚ ਸਕਦਾ ਹੈ। ਪਹਿਲਾ ਹੈ ਹਿੰਦ ਮਹਾਂਸਾਗਰ ਡਾਇਪੋਲ(ਆਈ.ਓ.ਡੀ.)।

ਇਸ ਨੂੰ ‘ਹਿੰਦ ਮਹਾਂਸਾਗਰ ਐਲ ਨੀਨੋ‘ ਵੀ ਕਿਹਾ ਜਾਂਦਾ ਹੈ। ਜੇਕਰ ਇਸ ਦਾ ਪੜਾਅ ‘ਸਕਾਰਾਤਮਕ‘ ਹੈ, ਤਾਂ ਇਹ ਐਲ ਨੀਨੋ ਦੇ ਸੋਕੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ ਅਤੇ ਭਾਰਤ ਵਿਚ ਚੰਗਾ ਮੀਂਹ ਲਿਆ ਸਕਦਾ ਹੈ। ਦੂਜਾ ਹੈ ਮੈਡਨ-ਜੂਲੀਅਨ ਓਸੀਲੇਸ਼ਨ (ਐਮ.ਜੇ.ਓ.)। ਇਹ ਬੱਦਲਾਂ ਅਤੇ ਹਵਾਵਾਂ ਦਾ ਇਕ ਆਲਮੀ ਚੱਕਰ ਹੈ ਜੋ ਭੂਮੱਧ ਰੇਖਾ ਦੇ ਦੁਆਲੇ ਘੁੰਮਦਾ ਹੈ। ਜਦੋਂ ਇਹ ਭਾਰਤ ਦੇ ਉੱਪਰੋਂ ਲੰਘਦਾ ਹੈ, ਤਾਂ ਇਹ ਕਮਜ਼ੋਰ ਮਾਨਸੂਨ ਦੌਰਾਨ ਵੀ ਭਾਰੀ ਮੀਂਹ ਦੇ ਦੌਰ ਲਿਆਉਂਦਾ ਹੈ।

ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਅਪਣੀ ਤਾਜ਼ਾ ਭਵਿੱਖਬਾਣੀ ਵਿਚ ਕਿਹਾ ਹੈ ਕਿ ਮਾਨਸੂਨ 4 ਜੂਨ ਨੂੰ ਕੇਰਲ ਤੱਟ ਉਤੇ ਪਹੁੰਚ ਸਕਦਾ ਹੈ। ਇਸ ਤੋਂ ਬਾਅਦ, ਇਹ ਅਗਲੇ ਇਕ ਹਫ਼ਤੇ ਵਿਚ ਤਾਮਿਲਨਾਡੂ, ਕਰਨਾਟਕ ਅਤੇ ਦਖਣੀ ਭਾਰਤ ਦੇ ਹੋਰ ਹਿੱਸਿਆਂ ਵਿਚ ਅੱਗੇ ਵਧ ਸਕਦਾ ਹੈ। ਕੇਰਲ ਵਿਚ ਮਾਨਸੂਨ ਦੇ ਆਉਣ ਦੀ ਆਮ ਤਰੀਕ 1 ਜੂਨ ਹੈ। ਪਿਛਲੀ ਭਵਿੱਖਬਾਣੀ ’ਚ, ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਮਾਨਸੂਨ 26 ਮਈ ਨੂੰ ਕੇਰਲ ਪਹੁੰਚੇਗਾ। ਹਾਲਾਂਕਿ, ਅਨੁਕੂਲ ਹਾਲਾਤ ਦੀ ਘਾਟ ਕਾਰਨ, ਮਾਨਸੂਨ 11 ਦਿਨਾਂ ਲਈ ਫਸਿਆ ਰਿਹਾ। (ਏਜੰਸੀ)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement