ਉੱਤਰਾਖੰਡ ਤੋਂ ਦਿਨੇਸ਼ ਕੁਮਾਰ ਅਤੇ ਪੱਛਮੀ ਬੰਗਾਲ ਤੋਂ ਰੁਕਮਣੀ ਮਲਿਕ ਨੂੰ ਬਣਾਇਆ ਉਮੀਦਵਾਰ
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਐਤਵਾਰ ਨੂੰ ਰਾਜ ਸਭਾ ਚੋਣਾਂ 2026 ਲਈ ਆਪਣੇ ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ । ਪਾਰਟੀ ਨੇ ਉੱਤਰਾਖੰਡ ਤੋਂ ਦਿਨੇਸ਼ ਆਰੀਆ ਅਤੇ ਪੱਛਮੀ ਬੰਗਾਲ ਤੋਂ ਰੁਕਮਣੀ ਮੱਲਿਕ (ਕੋਇਲ ਮੱਲਿਕ) ਨੂੰ ਟਿਕਟ ਦਿੱਤੀ ਹੈ । ਜ਼ਿਕਰਯੋਗ ਹੈ ਕਿ ਕੋਇਲ ਪਹਿਲਾਂ ਤ੍ਰਿਣਮੂਲ ਕਾਂਗਰਸ ਪਾਰਟੀ ਵਿੱਚ ਸਨ। ਰਾਜ ਸਭਾ ਦੀਆਂ 12 ਸੀਟਾਂ 'ਤੇ ਚੋਣਾਂ ਹੋਣੀਆਂ ਹਨ । ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 10, ਉੱਤਰਾਖੰਡ ਅਤੇ ਪੱਛਮੀ ਬੰਗਾਲ ਦੀ ਇੱਕ-ਇੱਕ ਸੀਟ ਸ਼ਾਮਲ ਹੈ । 16 ਅਕਤੂਬਰ ਨੂੰ ਵੋਟਿੰਗ ਅਤੇ ਗਿਣਤੀ ਕਰਵਾਈ ਜਾਵੇਗੀ। ਰਾਜ ਸਭਾ ਵਿੱਚ ਕੁੱਲ 245 ਸੀਟਾਂ ਹਨ, ਜਿਨ੍ਹਾਂ ਵਿੱਚੋਂ 242 ਸੀਟਾਂ ਭਰੀਆਂ ਹੋਈਆਂ ਹਨ ਅਤੇ 3 ਖ਼ਾਲੀ ਹਨ। ਮੌਜੂਦਾ ਪਾਰਟੀ ਸਥਿਤੀ ਵਿੱਚ ਭਾਜਪਾ ਕੋਲ 116 ਸੰਸਦ ਮੈਂਬਰ ਹਨ।
