ਖ਼ਬਰਾਂ |

ਤਾਜ਼ਾ |

ਨੇਤਨਯਾਹੂ ਨੇ ਭਾਰਤੀ ਪਾਇਲਟ ਨਾਲ ਕੀਤੀ ਗੱਲਬਾਤ, ਬਹਾਦਰੀ ਦੀ ਕੀਤੀ ਸ਼ਲਾਘਾ
Published : Oct 4, 2026, 9:57 am IST
Updated : Oct 4, 2026, 9:57 am IST
SHARE ARTICLE
photo
photo

ਇਜ਼ਰਾਈਲ ਦੇ ਆਜ਼ਾਦੀ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ 'ਫਲਾਈਦੁਬਈ' ਦੇ ਭਾਰਤੀ ਪਾਇਲਟ ਕੈਪਟਨ ਸਮਿਤ ਮਾਛਰ ਨਾਲ ਫੋਨ 'ਤੇ ਲਗਭਗ ਛੇ ਮਿੰਟ ਗੱਲਬਾਤ ਕੀਤੀ। ਉਨ੍ਹਾਂ ਕਿਹਾ, "ਤੁਸੀਂ ਭਾਰਤ ਅਤੇ ਇਜ਼ਰਾਈਲ ਦੇ ਲੋਕਾਂ ਲਈ ਇੱਕ ਅਸਲੀ ਨਾਇਕ ਹੋ। ਤੁਸੀਂ ਪੂਰੀ ਦੁਨੀਆ ਲਈ ਇਕ ਹੀਰੋ ਹੋ।" ਨੇਤਨਯਾਹੂ ਨੇ ਸਮਿਤ ਨੂੰ ਇਜ਼ਰਾਈਲ ਆਉਣ ਦਾ ਸੱਦਾ ਦਿੰਦਿਆਂ ਕਿਹਾ, "ਮੈਂ ਤੁਹਾਨੂੰ ਅਤੇ ਮੇਰੇ ਦੋਸਤ ਪ੍ਰਧਾਨ ਮੰਤਰੀ ਮੋਦੀ ਨੂੰ ਅਗਲੇ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਰਸਮੀ ਮਸ਼ਾਲ ਜਗਾਉਣ ਲਈ ਸੱਦਾ ਦੇਣਾ ਚਾਹੁੰਦਾ ਹਾਂ।"

ਨੇਤਨਯਾਹੂ ਨੇ ਕੈਪਟਨ ਸਮਿਤ ਤੋਂ ਪੁੱਛਿਆ ਕਿ ਉਡਾਣ ਦੌਰਾਨ ਅਸਲ ਵਿੱਚ ਕੀ ਵਾਪਰਿਆ ਸੀ। ਸਮਿਤ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ, ਸਹਿ-ਪਾਇਲਟ ਨੇ ਪ੍ਰਾਰਥਨਾ ਕਰਨ ਦੀ ਇੱਛਾ ਪ੍ਰਗਟਾਈ ਸੀ। ਪ੍ਰਾਰਥਨਾ ਤੋਂ ਕੁਝ ਮਿੰਟਾਂ ਬਾਅਦ ਹੀ, ਉਸ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ।

ਇਹ ਘਟਨਾ 30 ਸਤੰਬਰ ਨੂੰ ਵਾਪਰੀ। ਦੁਬਈ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾ ਰਹੀ ਇਕ ਉਡਾਣ ਦੌਰਾਨ, ਓਮਾਨ ਦੇ ਇੱਕ ਸਹਿ-ਪਾਇਲਟ ਨੇ ਕੈਪਟਨ ਸਮਿਤ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ, ਜਹਾਜ਼ ਲਗਭਗ ਦੋ ਮਿੰਟਾਂ ਵਿੱਚ 17,000 ਫੁੱਟ ਹੇਠਾਂ ਆ ਗਿਆ।

ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੇ ਬਾਵਜੂਦ, ਕੈਪਟਨ ਸਮਿਤ ਨੇ ਹਮਲਾਵਰ ਦਾ ਸਾਹਮਣਾ ਕੀਤਾ ਅਤੇ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ। ਇਸ ਤੋਂ ਬਾਅਦ, ਫਲਾਈਟ ਕਰੂ ਅਤੇ ਯਾਤਰੀ ਕਾਕਪਿਟ ਵਿੱਚ ਦਾਖਲ ਹੋਏ, ਮੁਲਜ਼ਮ ਨੂੰ ਕਾਬੂ ਕੀਤਾ ਅਤੇ ਜਹਾਜ਼ 'ਤੇ ਮੁੜ ਕਾਬੂ ਪਾ ਲਿਆ। ਜਹਾਜ਼ ਨੇ ਸਾਊਦੀ ਅਰਬ ਦੇ ਤਬੁਕ ਵਿਖੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਵਿੱਚ ਸਵਾਰ ਸਾਰੇ 174 ਲੋਕ ਸੁਰੱਖਿਅਤ ਬਾਹਰ ਨਿਕਲ ਆਏ।

ਇਸ ਤੋਂ ਪਹਿਲਾਂ, 2 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਲ ਰਾਹੀਂ ਕੈਪਟਨ ਸਮਿਤ ਨਾਲ ਲਗਭਗ ਨੌਂ ਮਿੰਟ ਤੱਕ ਗੱਲਬਾਤ ਕੀਤੀ। ਗੱਲਬਾਤ ਦੌਰਾਨ ਸਮਿਤ ਨੇ ਕਿਹਾ, "ਮੈਂ ਮੁਸ਼ਕਲ ਸਮੇਂ ਦੌਰਾਨ ਹਨੂੰਮਾਨ ਚਾਲੀਸਾ ਪੜ੍ਹੀ ਅਤੇ ਉਸ ਸਮੇਂ ਵੀ ਮੈਂ ਇਸ ਦਾ ਜਾਪ ਕਰ ਰਿਹਾ ਸੀ। ਮੈਂ ਜਾਣਦਾ ਹਾਂ ਕਿ ਪ੍ਰਮਾਤਮਾ ਨੇ ਹੀ ਸਾਨੂੰ ਬਚਾਇਆ।"

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM
Advertisement