ਦੋਵਾਂ ਆਗੂਆਂ ਨੇ ਮੈਟਰੋ ਸਟੇਸ਼ਨ ਤੋਂ ਮਹਾਨਗਰ ਪਾਲਿਕਾ ਭਵਨ ਤੱਕ ਕੱਢਿਆ ਮਾਰਚ
ਮੁੰਬਈ : ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਐਤਵਾਰ ਨੂੰ ਮੁੰਬਈ 'ਚ ਉਧਵ ਠਾਕਰੇ ਅਤੇ ਰਾਜ ਠਾਕਰੇ ਨੇ ਸਾਂਝਾ ਪ੍ਰਦਰਸ਼ਨ ਕੀਤਾ । ਪ੍ਰਦਰਸ਼ਨ 'ਚ ਹਜ਼ਾਰਾਂ ਲੋਕ ਸ਼ਾਮਲ ਹੋਏ । ਦੋਵਾਂ ਆਗੂਆਂ ਨੇ ਮੈਟਰੋ ਸਟੇਸ਼ਨ ਤੋਂ ਸ਼ੁਰੂ ਹੋ ਕੇ ਮਹਾਨਗਰ ਪਾਲਿਕਾ ਭਵਨ ਤੱਕ ਮਾਰਚ ਕੱਢਿਆ। ਉਧਵ ਦੀ ਸ਼ਿਵ ਸੈਨਾ ਯੂ.ਬੀ.ਟੀ. ਅਤੇ ਰਾਜ ਠਾਕਰੇ ਦੀ ਮਨਸੇ ਪਾਰਟੀ ਨੇ ਚੋਣ ਪ੍ਰਕਿਰਿਆ 'ਚ ਧਾਂਦਲੀ ਦਾ ਦੋਸ਼ ਲਾਉਂਦੇ ਹੋਏ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਰਾਜ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ 'ਚ ਹੋਏ ਐਸ.ਆਈ.ਆਰ. ਨੂੰ ਰੱਦ ਕੀਤਾ ਜਾਵੇ । ਸਰਕਾਰ ਕਿਸ ਦੀ ਬਣੇਗੀ, ਇਹ ਫ਼ੈਸਲਾ ਜਨਤਾ ਨੇ ਤੈਅ ਕਰਨਾ ਹੈ, ਚੋਣ ਕਮਿਸ਼ਨ ਨੇ ਨਹੀਂ । ਉੱਥੇ ਹੀ ਉਧਵ ਨੇ ਕਿਹਾ ਕਿ ਗਿਆਨੇਸ਼ ਕੁਮਾਰ ਭਾਜਪਾ ਦਾ ਹਥਿਆਰ ਹਨ।
