ਖ਼ਬਰਾਂ |

ਤਾਜ਼ਾ |

ਮੈਟਾ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਭਾਰਤ ਸਰਕਾਰ ਤੋਂ ਮੰਗੀ ਮਾਫ਼ੀ
Published : Aug 5, 2026, 5:40 pm IST
Updated : Aug 5, 2026, 5:40 pm IST
SHARE ARTICLE
Meta founder Mark Zuckerberg apologizes to the Indian government
Meta founder Mark Zuckerberg apologizes to the Indian government

'ਡੀਪਫੇਕ ਕੰਟੈਂਟ' ’ਤੇ ਮੈਟਾ ਨੇ ਮੰਨੀ ਗਲਤੀ, ਸਰਕਾਰ ਨੇ 3 ਦਿਨ ਦਾ ਦਿੱਤਾ ਸੀ ਅਲਟੀਮੇਟਮ

ਨਵੀਂ ਦਿੱਲੀ: ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਭਾਰਤ ਸਰਕਾਰ ਤੋਂ 'ਡੀਪਫੇਕ ਕੰਟੈਂਟ' ਅਤੇ ਪਲੇਟਫਾਰਮ ਦੇ ਸੰਚਾਲਨ ਵਿੱਚ ਹੋਈਆਂ ਗਲਤੀਆਂ ’ਤੇ ਮਾਫ਼ੀ ਮੰਗੀ ਹੈ। ਇਹ ਜਾਣਕਾਰੀ ਨਿਊਜ਼ ਏਜੰਸੀ PTI ਨੇ ਸਰੋਤਾਂ ਦੇ ਹਵਾਲੇ ਤੋਂ ਦਿੱਤੀ ਹੈ।

ਅੱਜ ਹੀ ਸੰਸਦੀ ਕਮੇਟੀ ਨੇ 3 ਦਿਨਾਂ ਦੇ ਅੰਦਰ ਬਿਨਾਂ ਸ਼ਰਤ ਮਾਫ਼ੀ ਮੰਗਣ ਲਈ ਕਿਹਾ ਸੀ। ਨਾਲ ਹੀ ਚੇਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਨਹੀਂ ਹੋਇਆ, ਤਾਂ ਮੇਟਾ ਨੂੰ ਭਾਰਤ ਵਿੱਚ ਮਿਲਣ ਵਾਲੀ ਕਾਨੂੰਨੀ ਸੁਰੱਖਿਆ ਅਤੇ ਕੁਝ ਛੋਟਾਂ ਵਾਪਸ ਲੈਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਇਸੇ ਮਾਮਲੇ ਵਿੱਚ ਆਈਟੀ ਮੰਤਰਾਲੇ ਅਤੇ ਮੇਟਾ ਦੇ ਅਧਿਕਾਰੀਆਂ ਵਿਚਕਾਰ ਦੋ ਦਿਨਾਂ ਦੀ ਬੈਠਕ ਚੱਲ ਰਹੀ ਹੈ। ਸਰਕਾਰ ਨੇ ਮੇਟਾ ਦੀ ਗਲੋਬਲ ਟੀਮ ਨੂੰ ਦਿੱਲੀ ਬੁਲਾਇਆ ਹੈ। 5 ਅਗਸਤ ਨੂੰ ਬੈਠਕ ਦਾ ਪਹਿਲਾ ਦਿਨ ਸੀ।

ਅਸਲ ਵਿੱਚ, ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਡੀਓ ਫੇਸਬੁੱਕ ਤੋਂ ਹਟਾਉਣ ਕਰ ਕੇ ਵੀ ਨਾਰਾਜ਼ ਸੀ। ਪ੍ਰਧਾਨ ਮੰਤਰੀ ਨੇ 23 ਜੁਲਾਈ ਨੂੰ ਇਹ ਵੀਡੀਓ ਪੋਸਟ ਕੀਤੀ ਸੀ। ਇਸ ਵਿੱਚ ਉਨ੍ਹਾਂ ਨੇ ਪੇਪਰ ਲੀਕ ਨੂੰ ਵੱਡੀ ਸਮੱਸਿਆ ਦੱਸਿਆ ਸੀ। ਉਨ੍ਹਾਂ ਨੇ ਅਜਿਹੇ ਮਾਮਲਿਆਂ ਦੀ ਜਲਦ ਸੁਣਵਾਈ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਦੀ ਵੀ ਗੱਲ ਕਹੀ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement