Advertisement

ਮੁੰਬਈ ’ਚ ਮੋਹਲੇਧਾਰ ਮੀਂਹ ਕਾਰਨ 4 ਦੀ ਮੌਤ

ਏਜੰਸੀ
Published Sep 5, 2019, 8:22 pm IST
Updated Sep 5, 2019, 8:22 pm IST
ਰੇਲ, ਸੜਕੀ ਆਵਾਜਾਈ ਪ੍ਰਭਾਵਤ
4 Killed As Metropolis Sees Record Rains in Mumbai
 4 Killed As Metropolis Sees Record Rains in Mumbai

ਮੁੰਬਈ : ਮੁੰਬਈ ਵਿਚ ਭਾਰੀ ਬਾਰਸ਼ ਕਾਰਨ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਦਜਕਿ ਇਕ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ ਜੋ ਪਾਣੀ ਵਿਚ ਰੁੜ ਗਿਆ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿਤੀ।

Heavy rains continued to lash Mumbai Heavy rains continued to lash Mumbai

ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਰਾਤ ਅਤੇ ਬੁਧਵਾਰ ਨੂੰ ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਮੁਹਲੇਧਾਰ ਮੀਂਹ ਪਿਆ ਸੀ। ਮੁੰਬਈ ’ਚ ਸਾਂਤਾਕਰੂਜ਼ ਮੌਸਮ ਕੇਂਦਰ ਨੇ ਵੀਰਵਾਰ ਸਵੇਰੇ 8.30 ਵਜੇ ਖ਼ਤਮ ਹੋਈ 24 ਘੰਟਿਆਂ ’ਚ 242 ਮਿਲੀਮੀਟਰ ਬਾਰਸ਼ ਦਰਜ ਕੀਤੀ।

Heavy rains continued to lash Mumbai Heavy rains continued to lash Mumbai

ਅਸ਼ੋਕ ਮਯੇਕਰ (60) ਵੀਰਵਾਰ ਤੜਕੇ ਮੱਧ ਮੁੰਬਈ ਦੇ ਹਿੰਦਮਾਤਾ ਇਲਾਕੇ ਤੋਂ ਮ੍ਰਿਤ ਮਿਲੇ। ਪੁਲਿਸ ਦੇ ਇਕ ਅਧਿਕਾਰੀ ਅਨੁਸਾਰ ਲਾਸ਼ ਹੜ੍ਹ ਦੇ ਪਾਣੀ ਵਿਚ ਤੈਰ ਰਹੀ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਮੁਹੰਮਦ ਸ਼ਾਹਰੁਖ਼ ਰਫ਼ੀਕ ਸ਼ੇਖ਼ (24) ਬਾਂਦਰਾ ਕੁਰਲਾ ਕੰਮਪਲੈਕਸ ਨੇੜੇ ਭਰਤਨਗਰ ਵਿਚ ਇਕ ਨਾਲੇ ’ਚ ਡਿੱਗ ਗਿਆ ਸੀ। ਬਚਾਅ ਵਿਭਾਗ ਨੇ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਵਾਇਆ ਜਿਥੇ ਉਸ ਦੀ ਮੌਤ ਹੋ ਗਈ।

Heavy rains continued to lash Mumbai Heavy rains continued to lash Mumbai

ਪੁਲਿਸ ਅਨੁਸਾਰ ਇਕ ਲੜਕਾ ਅਪਣੇ ਤਿੰਨ ਦੋਸਤਾਂ ਨਾਲ ਨਦੀ ਵਿਚ ਤੈਰ ਰਿਹਾ ਸੀ ਜਿਸ ਦੌਰਾਨ ਉਹ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਿਆ। ਗੋਤਾਖ਼ੋਰਾਂ ਵਲੋਂ ਲੜਕੇ ਦੀ ਭਾਲ ਲਈ ਲਗਾਤਾਰ ਮੁਹਿੰਮ ਜਾਰੀ ਹੈ। ਮਹਾਨਗਰ ਪਾਲਿਕਾ ਦੇ ਦੋ ਮੁਲਾਜ਼ਮ ਬੁਧਵਾਰ ਸ਼ਾਮ ਗੋਰੇਗਾਂਵ ਦੇ ਸਿਧਾਰਥ ਨਗਰ ’ਚ ਪਾਣੀ ਨਾਲ ਭਰੇ ਇਕ ਇਲਾਕੇ ਵਿਚ ਮ੍ਰਿਤਕ ਮਿਲੇ। 

Heavy rains continued to lash Mumbai Heavy rains continued to lash Mumbai

ਜ਼ਿਕਰਯੋਗ ਹੈ ਕਿ ਦੋ ਦਿਨਾਂ ਤੋਂ ਪੈ ਰਹੀ ਮੁਹਲੇਧਾਰ ਬਾਰਸ਼ ਕਾਰਨ ਪੂਰੀ ਮੁੰਬਈ ਜਲਥਲ ਹੋ ਗਈ ਹੈ। ਜਿਸ ਕਾਰਨ ਸੜਕੀ ਅਤੇ ਰੇਲ ਆਵਾਜਾਈ ਵੀ ਪ੍ਰਭਾਵਤ ਹੋਈ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ੍ਹ, ਉਡੀਸ਼ਾ, ਤੇਲੰਗਾਨਾ, ਉਤਰਾਖੰਡ, ਕਰਨਾਟਕ, ਤਾਮਿਲਨਾਡੂ, ਪੁਡੁਚੇਰੀ, ਕੇਰਲ, ਗੋਆ ਆਦਿ ਸੂਬਿਆਂ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਹੈ।