ਖ਼ਬਰਾਂ |

ਤਾਜ਼ਾ |

ਕੋਲਕਾਤਾ ’ਚ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਦੇ ਘਰਾਂ ਤੋਂ ਸੁਰੱਖਿਆ ਹਟਾਈ 
Published : May 6, 2026, 3:18 pm IST
Updated : May 6, 2026, 3:18 pm IST
SHARE ARTICLE
Security removed from Mamata Banerjee and Abhishek Banerjee's houses in Kolkata
Security removed from Mamata Banerjee and Abhishek Banerjee's houses in Kolkata

ਕਾਂਗਰਸ ਨੇ ਤਾਮਿਲਨਾਡੂ ’ਚ ਟੀ.ਵੀ.ਕੇ. ਮੁਖੀ ਵਿਜੇ ਨੂੰ ਸਰਕਾਰ ਬਣਾਉਣ ਲਈ ਦਿੱਤਾ ਸਮਰਥਨ 

ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਦੋ ਦਿਨ ਬਾਅਦ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਦੇ ਘਰਾਂ ਅਤੇ ਕੈਮੈਕ ਸਟਰੀਟ 'ਤੇ ਪਾਰਟੀ ਹੈੱਡਕੁਆਰਟਰ ਤੋਂ ਸੁਰੱਖਿਆ ਹਟਾ ਦਿੱਤੀ ਗਈ ਹੈ। ਬੁੱਧਵਾਰ ਨੂੰ ਤਿੰਨੋਂ ਥਾਵਾਂ ਤੋਂ ਵਾਧੂ ਪੁਲਿਸ ਤਾਇਨਾਤੀ ਹਟਾ ਦਿੱਤੀ ਗਈ। ਹਰੀਸ਼ ਮੁਖਰਜੀ ਰੋਡ 'ਤੇ ਅਭਿਸ਼ੇਕ ਬੈਨਰਜੀ ਦੇ ਘਰ 'ਸ਼ਾਂਤੀਨਿਕੇਤਨ' ਦੇ ਬਾਹਰ ਫੁੱਟਪਾਥ 'ਤੇ ਸਿਰਫ਼ ਇੱਕ ਬੈਰੀਕੇਡ ਦਿਖਾਈ ਦੇ ਰਿਹਾ ਸੀ, ਜਦੋਂ ਕਿ ਕੋਈ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ। ਉਸ ਨੂੰ ਅਜੇ ਵੀ ਜ਼ੈੱਡ-ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਹੈ ਜੋ ਕਿ ਜਾਰੀ ਰਹੇਗੀ ਕਿਉਂਕਿ ਅਭਿਸ਼ੇਕ ਡਾਇਮੰਡ ਹਾਰਬਰ ਹਲਕੇ ਤੋਂ ਸੰਸਦ ਮੈਂਬਰ ਹਨ।

ਉਧਰ ਕਾਂਗਰਸ ਨੇ ਬੁੱਧਵਾਰ ਨੂੰ ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਲਈ ਟੀ.ਵੀ.ਕੇ. ਮੁਖੀ ਵਿਜੇ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ । ਕਾਂਗਰਸੀ ਆਗੂਆਂ ਵੱਲੋਂ ਟੀ.ਵੀ.ਕੇ. ਹੈੱਡਕੁਆਰਟਰ ਦਾ ਦੌਰਾ ਕੀਤਾ ਅਤੇ ਵਿਜੇ ਨੂੰ ਸਮਰਥਨ ਪੱਤਰ ਭੇਟ ਕੀਤਾ । ਇਸ ਦੇ ਨਾਲ ਕਾਂਗਰਸ ਪਾਰਟੀ ਨੇ ਡੀ.ਐਮ.ਕੇ. ਨਾਲ ਆਪਣਾ ਸਾਲਾਂ ਪੁਰਾਣਾ ਗਠਜੋੜ ਵੀ ਤੋੜ ਦਿੱਤਾ 

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement