ਖ਼ਬਰਾਂ |

ਤਾਜ਼ਾ |

ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਅਮਰੀਕਾ-ਇਰਾਨ ਗੱਲਬਾਤ ਵਿਚਾਲੇ ਸ਼ੇਅਰ ਬਾਜ਼ਾਰ 'ਚ ਰੌਣਕ
Published : May 6, 2026, 10:23 pm IST
Updated : May 6, 2026, 10:24 pm IST
SHARE ARTICLE
Stock market rally amid falling oil prices and US-Iran talks
Stock market rally amid falling oil prices and US-Iran talks

ਸੈਂਸੈਕਸ 940 ਅੰਕ ਉਛਲ ਕੇ 77,958.52 'ਤੇ ਹੋਇਆ ਬੰਦ, ਨਿਫ਼ਟੀ ਵੀ 298 ਅੰਕਾਂ ਦੇ ਵਾਧੇ ਨਾਲ 24,330.95 ਦੇ ਪੱਧਰ 'ਤੇ ਪਹੁੰਚ ਗਿਆ

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਵਿਚ ਬੁਧਵਾਰ ਨੂੰ ਜ਼ਬਰਦਸਤ ਤੇਜ਼ੀ ਵੇਖਣ ਨੂੰ ਮਿਲੀ। ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਅਤੇ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਵਾਰਤਾ ਦੀਆਂ ਖ਼ਬਰਾਂ ਨੇ ਨਿਵੇਸ਼ਕਾਂ ਦੇ ਉਤਸ਼ਾਹ ਨੂੰ ਵਧਾ ਦਿਤਾ ਹੈ। ਬੀ.ਐੱਸ.ਈ. ਸੈਂਸੈਕਸ 940.73 ਅੰਕਾਂ ਦੀ ਵੱਡੀ ਛਾਲ ਮਾਰ ਕੇ 77,958.52 ਉਤੇ ਬੰਦ ਹੋਇਆ, ਜਦਕਿ ਨਿਫਟੀ ਵੀ 298.15 ਅੰਕਾਂ ਦੇ ਵਾਧੇ ਨਾਲ 24,330.95 ਦੇ ਪੱਧਰ ਉਤੇ ਪਹੁੰਚ ਗਿਆ।

ਇਸ ਤੇਜ਼ੀ ਦਾ ਮੁੱਖ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਉਹ ਬਿਆਨ ਰਿਹਾ, ਜਿਸ ਵਿਚ ਉਨ੍ਹਾਂ ਨੇ ਇਰਾਨ ਨਾਲ ਸਮਝੌਤੇ ਵਲ ਵਧਣ ਦਾ ਦਾਅਵਾ ਕੀਤਾ ਹੈ। ਟਰੰਪ ਨੇ ‘ਟਰੂਥ ਸੋਸ਼ਲ’ ਉਤੇ ਪੋਸਟ ਕਰਦਿਆਂ ਕਿਹਾ, ‘‘ਇਰਾਨ ਦੇ ਪ੍ਰਤੀਨਿਧਾਂ ਨਾਲ ਇਕ ਸੰਪੂਰਨ ਅਤੇ ਅੰਤਿਮ ਸਮਝੌਤੇ ਵਲ ਵੱਡੀ ਤਰੱਕੀ ਹੋਈ ਹੈ।’’ ਉਨ੍ਹਾਂ ਅੱਗੇ ਦਸਿਆ ਕਿ ਇਸ ਕਾਰਨ ‘ਪ੍ਰਾਜੈਕਟ ਫ੍ਰੀਡਮ’ ਨੂੰ ਕੁੱਝ ਸਮੇਂ ਲਈ ਰੋਕ ਦਿਤਾ ਗਿਆ ਹੈ ਤਾਂ ਜੋ ਸਮਝੌਤੇ ਨੂੰ ਅੰਤਿਮ ਰੂਪ ਦਿਤਾ ਜਾ ਸਕੇ।

ਬਾਜ਼ਾਰ ਦੇ ਮਾਹਿਰਾਂ ਅਨੁਸਾਰ, ਤੇਲ ਦੀਆਂ ਕੀਮਤਾਂ ’ਚ ਗਿਰਾਵਟ ਭਾਰਤ ਵਰਗੀ ਆਯਾਤ-ਨਿਰਭਰ ਆਰਥਕ ਤਾ ਲਈ ਵੱਡੀ ਰਾਹਤ ਹੈ। ਲਾਈਵਲੌਂਗ ਵੈਲਥ ਦੇ ਸੰਸਥਾਪਕ ਹਰੀਪ੍ਰਸਾਦ ਕੇ. ਨੇ ਕਿਹਾ, ‘‘ਇਹ ਉਤਸ਼ਾਹ ਮੁੱਖ ਤੌਰ ਉਤੇ ਵਿਸ਼ਵਵਿਆਪੀ ਸੀ। ਅਮਰੀਕਾ-ਇਰਾਨ ਸ਼ਾਂਤੀ ਸਮਝੌਤੇ ਦੀ ਉਮੀਦ ਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਗਿਰਾਵਟ ਲਿਆਂਦੀ ਹੈ।’’

ਇੰਟਰਗਲੋਬ ਐਵੀਏਸ਼ਨ (ਇੰਡੀਗੋ) ਦੇ ਸ਼ੇਅਰਾਂ ਵਿਚ ਸੱਭ ਤੋਂ ਵੱਧ 6.6 ਫੀ ਸਦੀ ਦਾ ਉਛਾਲ ਵੇਖਿਆ ਗਿਆ। ਇਸ ਤੋਂ ਇਲਾਵਾ ਬੈਂਕਿੰਗ ਅਤੇ ਰੀਅਲਟੀ ਸੈਕਟਰ ਵੀ ਫਾਇਦੇ ਵਿਚ ਰਹੇ। ਹਾਲਾਂਕਿ, ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ। ਗਲੋਬਲ ਪੱਧਰ ਉਤੇ ਕੱਚਾ ਤੇਲ 8 ਫੀ ਸਦੀ ਡਿੱਗ ਕੇ 101.1 ਡਾਲਰ ਪ੍ਰਤੀ ਬੈਰਲ ਉਤੇ ਆ ਗਿਆ ਹੈ, ਜਿਸ ਨੇ ਬਾਜ਼ਾਰ ਦੀਆਂ ਭਾਵਨਾਵਾਂ ਨੂੰ ਹੋਰ ਮਜ਼ਬੂਤ ਕੀਤਾ।     

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement