ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਸੁਣਾਇਆ ਫ਼ੈਸਲਾ
ਪਣਜੀ : ਬੰਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਵੀਰਵਾਰ ਨੂੰ ਤਹਿਲਕਾ ਮੈਗਜ਼ੀਨ ਦੇ ਸਾਬਕਾ ਐਡੀਟਰ-ਇਨ-ਚੀਫ਼ ਤਰੁਣ ਤੇਜਪਾਲ ਨੂੰ ਜ਼ਬਰ ਜਨਾਹ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ 10 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਕਿਹਾ ਕਿ ਉਹ 2 ਹਫ਼ਤਿਆਂ ਵਿੱਚ ਆਤਮਸਮਰਪਣ ਕਰਨ। ਇਸ ਤੋਂ ਪਹਿਲਾਂ ਮਈ 2021 ਵਿੱਚ ਗੋਆ ਦੀ ਟ੍ਰਾਇਲ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਇਸ ਤੋਂ ਬਾਅਦ ਮਾਮਲਾ ਹਾਈ ਕੋਰਟ ਪਹੁੰਚਿਆ ਸੀ।
ਮਾਮਲਾ ਨਵੰਬਰ 2013 ਦਾ ਹੈ । ਤਹਿਲਕਾ ਦੀ ਔਰਤ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਗੋਆ ਵਿੱਚ ਆਯੋਜਿਤ ‘ਥਿੰਕ ਫੈਸਟ’ ਦੌਰਾਨ 7 ਅਤੇ 8 ਨਵੰਬਰ ਦੀ ਰਾਤ ਨੂੰ ਹੋਟਲ ਦੀ ਲਿਫ਼ਟ ਵਿੱਚ ਤਰੁਣ ਤੇਜਪਾਲ ਨੇ ਦੋ ਵਾਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਹਾਈ ਕੋਰਟ ਦੇ ਫ਼ੈਸਲੇ 'ਤੇ ਤੇਜਪਾਲ ਨੇ ਕਿਹਾ ਕਿ ਅਸੀਂ ਫ਼ੈਸਲੇ ਤੋਂ ਬਹੁਤ ਨਿਰਾਸ਼ ਹਾਂ। ਅਸੀਂ ਸੁਪਰੀਮ ਕੋਰਟ ਜਾਵਾਂਗੇ। ਕੁੱਝ ਲੋਕ ਤਹਿਲਕਾ ਅਤੇ ਸਿਆਸੀ ਬਦਲੇ ਦੀ ਭਾਵਨਾ ਨਾਲ 13 ਸਾਲਾਂ ਤੋਂ ਮੇਰੇ ਪਿੱਛੇ ਪਏ ਹੋਏ ਹਨ । ਅਸੀਂ 7.5 ਸਾਲ ਟ੍ਰਾਇਲ ਕੋਰਟ ਵਿੱਚ ਕੇਸ ਲੜਿਆ ਅਤੇ ਬਰੀ ਹੋਏ ਸੀ।
