ਖ਼ਬਰਾਂ |

ਤਾਜ਼ਾ |

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ 425 ਕਰੋੜ ਦੀ ਠੱਗੀ, ਖੁਦ ਨੂੰ ‘ਸੀ.ਆਈ.ਏ. ਏਜੰਟ’ ਦੱਸ ਕੇ ਭਾਰਤੀ ਮੂਲ ਦੇ ਕਾਰੋਬਾਰੀ ਨੇ ਲੁੱਟਿਆ
Published : Jul 7, 2026, 8:34 pm IST
Updated : Jul 7, 2026, 8:34 pm IST
SHARE ARTICLE
Indonesian President defrauded of Rs 425 crore, Indian-origin businessman robbed by calling himself 'CIA agent'
Indonesian President defrauded of Rs 425 crore, Indian-origin businessman robbed by calling himself 'CIA agent'

ਗੌਰਵ ਨੇ ਰਾਸ਼ਟਰਪਤੀ ਨੂੰ 36 ਐਫ਼.-15 ਲੜਾਕੂ ਜਹਾਜ਼, ਬਲੈਕ ਹਾਕ ਹੈਲੀਕਾਪਟਰ ਅਤੇ ਮਿਲਟਰੀ ਕਮਾਂਡ ਸਿਸਟਮ ਦਿਵਾਉਣ ਦਾ ਝਾਂਸਾ ਦਿੱਤਾ ਸੀ

ਨਵੀਂ ਦਿੱਲੀ: ਅਮਰੀਕਾ ਵਿਚ ਧੋਖਾਧੜੀ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਕਾਰੋਬਾਰੀ ਗੌਰਵ ਸ਼੍ਰੀਵਾਸਤਵ ’ਤੇ ਹੁਣ ਇੰਡੋਨੇਸ਼ੀਆ ਵਿਚ ਇਕ  ਵੱਡਾ ਫਰਜ਼ੀਵਾੜਾ ਕਰਨ ਦੇ ਦੋਸ਼ ਲੱਗੇ ਹਨ। ਇਕ ਰੀਪੋਰਟ  ਮੁਤਾਬਕ, ਗੌਰਵ ਨੇ ਖੁਦ ਨੂੰ ਅਮਰੀਕੀ ਖੁਫੀਆ ਏਜੰਸੀ (ਸੀ.ਆਈ.ਏ.) ਦਾ ਏਜੰਟ ਦੱਸ ਕੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ (ਜੋ ਉਸ ਸਮੇਂ ਰੱਖਿਆ ਮੰਤਰੀ ਸਨ) ਦਾ ਭਰੋਸਾ ਜਿੱਤਿਆ ਅਤੇ ਰੱਖਿਆ ਸੌਦਿਆਂ ਦੇ ਨਾਂ ’ਤੇ 425 ਕਰੋੜ ਰੁਪਏ ਦਾ ਫਰਜ਼ੀ ਕਰਜ਼ਾ ਮਨਜ਼ੂਰ ਕਰਵਾ ਲਿਆ।

ਗੌਰਵ ਨੇ ਰਾਸ਼ਟਰਪਤੀ ਨੂੰ 36 ਐਫ਼.-15 ਲੜਾਕੂ ਜਹਾਜ਼, ਬਲੈਕ ਹਾਕ ਹੈਲੀਕਾਪਟਰ ਅਤੇ ਮਿਲਟਰੀ ਕਮਾਂਡ ਸਿਸਟਮ ਦਿਵਾਉਣ ਦਾ ਝਾਂਸਾ ਦਿੱਤਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਜਿਨ੍ਹਾਂ ਕੰਪਨੀਆਂ ਰਾਹੀਂ ਇਹ ਸੌਦੇ ਕੀਤੇ ਗਏ, ਉਹ ਸੱਭ ਫਰਜ਼ੀ (ਸ਼ੈੱਲ) ਕੰਪਨੀਆਂ ਸਨ। ਰਾਸ਼ਟਰਪਤੀ ਪ੍ਰਬੋਵੋ ਉਸ ’ਤੇ ਇੰਨਾ ਭਰੋਸਾ ਕਰਦੇ ਸਨ ਕਿ ਉਸ ਨੂੰ ‘ਮਿਸਟਰ ਜੀ.’ ਕਹਿ ਕੇ ਬੁਲਾਉਂਦੇ ਸਨ। ਗੌਰਵ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਖੁਦ ਨੂੰ ਜੋ ਬਾਈਡਨ ਅਤੇ ਕਮਲਾ ਹੈਰਿਸ ਦਾ ਕਰੀਬੀ ਦੱਸਦਾ ਸੀ ਅਤੇ ਆਪਣੀਆਂ ਸਰਜਰੀਆਂ ਦੇ ਨਿਸ਼ਾਨਾਂ ਨੂੰ ‘ਗੁਪਤ ਮਿਸ਼ਨਾਂ ਦੌਰਾਨ ਲੱਗੀਆਂ ਸੱਟਾਂ’ ਵਜੋਂ ਪੇਸ਼ ਕਰਦਾ ਸੀ। 

ਇਸ ਮਾਮਲੇ ’ਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਰਿਕੋ ਸਿਰਾਈਤ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ, ‘‘ਜਿਨ੍ਹਾਂ ਰੱਖਿਆ ਸੌਦਿਆਂ ’ਤੇ ਗੱਲਬਾਤ ਹੋਈ ਸੀ, ਉਹ ਆਖਰੀ ਸਮਝੌਤੇ ਤੱਕ ਨਹੀਂ ਪਹੁੰਚ ਸਕੇ ਸਨ। ਇਸ ਲਈ ਸਰਕਾਰ ਨੂੰ ਕੋਈ ਸਿੱਧਾ ਆਰਥਕ  ਨੁਕਸਾਨ ਨਹੀਂ ਹੋਇਆ ਹੈ।’’ ਫਿਲਹਾਲ ਗੌਰਵ ਵਿਰੁੱਧ ਅਮਰੀਕਾ ਵਿਚ ਵੀ ਕਈ ਮਾਮਲੇ ਦਰਜ ਹਨ। ਦੱਸਿਆ ਗਿਆ ਹੈ ਕਿ ਇਹ ਕਥਿਤ ਧੋਖਾਧੜੀ 2020 ਤੋਂ 2022 ਦੇ ਵਿਚਕਾਰ ਹੋਈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement