ਖ਼ਬਰਾਂ |

ਤਾਜ਼ਾ |

ਖਾਲੜਾ ਕੇਸ ਦੇ ਅਹਿਮ ਗਵਾਹ ਰਜੀਵ ਸਿੰਘ ਰੰਧਾਵਾ ਦਾ ਛਲਕਿਆ ਦਰਦ
Published : Jul 8, 2026, 6:41 am IST
Updated : Jul 8, 2026, 7:01 am IST
SHARE ARTICLE
photo
photo

'ਮੇਰੇ ਸਾਹਮਣੇ ਘਰ ਦੇ ਬਾਹਰੋਂ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ ਪੁਲਿਸ ਨੇ ਚੁੱਕਿਆ'

ਅੰਮ੍ਰਿਤਸਰ (ਮੋਹਕਮ ਸਿੰਘ): ਪੰਜਾਬ ਵਿਚ ਚਲੇ ਕਾਲੇ ਦੌਰ ਦੌਰਾਨ ਪੰਜੀ ਹਜ਼ਾਰ ਲਾਵਾਰਸ ਲਾਸ਼ਾਂ ਦਾ ਮਾਮਲਾ ਜਨਤਕ ਕਰਨ ਵਾਲੇ ਅਤੇ ਪੰਝੀ ਹਜ਼ਾਰ ਇਕ ਬਣਨ ਵਾਲੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ’ਤੇ ਬਣੀ ਫ਼ਿਲਮ ਦੇ ਜਾਰੀ ਹੋਣ ਤੇ ਫਿਰ ਰੋਕ ਲੱਗਣ ਤੋਂ ਬਾਅਦ ਖਾਲੜਾ ਕੇਸ ਦੇ ਅਹਿਮ ਗਵਾਹ ਰਜੀਵ ਸਿੰਘ ਰੰਧਾਵਾ ਦਾ ਦਰਦ ਛਲਕਿਆ ਹੈ।

ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਮਜੀਠਾ ਅਤੇ ਤਰਨ-ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿਚ ਜੂਨ 1984 ਤੋਂ ਦਸੰਬਰ 1994 ਤਕ ਆਈਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ। ਰੰਧਾਵਾ ਪੁਲਿਸ ਵਲੋਂ ਨਾਜਾਇਜ਼ ਢੰਗ ਨਾਲ ਜਸਵੰਤ ਸਿੰਘ ਖਾਲੜਾ ਨੂੂੰ ਉਨ੍ਹਾਂ ਦੇ ਘਰ ਦੇ ਬਾਹਰੋਂ ਅਗ਼ਵਾ ਕੀਤੇ ਜਾਣ ਦੇ ਚਸ਼ਮਦੀਦ ਗਵਾਹ ਹਨ। ਰਜੀਵ ਸਿੰਘ ਰੰਧਾਵਾ ਨੇ ਕਰੀਬ 30 ਸਾਲ ਪੁਰਾਣੇ ਘਟਨਾਕ੍ਰਮ ਨੂੰ ਕਲ ਦੀ ਘਟਨਾ ਵਾਂਗ ਯਾਦ ਕਰਦਿਆਂ ਦਸਿਆ ਕਿ 6 ਸਤੰਬਰ 1995 ਨੂੰ ਅਪਣੇ ਘਰ ਦੇ ਬਾਹਰ ਕਾਰ ਧੋ ਰਹੇ ਖਾਲੜਾ ਸਾਹਿਬ ਨੂੰ ਪੁਲਿਸ ਨੇ ਚੁੱਕ ਲਿਆ।

ਪੰਜਾਬ ਪੁਲਿਸ ਅਫ਼ਸਰਾਂ ਦੇ ਨਾਲ ਕੁੱਝ ਵਿਅਕਤੀ ਆਏ ਸਨ। ਉਹ ਸਕਾਈ ਬਲੂ ਵੈਨ ਵਿਚ ਆਏ ਸਨ ਤੇ ਵੈਨ ਦੇ ਪਿੱਛੇ ਇਕ ਜਿਪਸੀ ਵੀ ਸੀ। ਅਸੀ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਪਰ ਉਨ੍ਹਾਂ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਖਾਲੜਾ ਨੂੰ ਚੁੱਕ ਕੇ ਲੈ ਗਏ। ਖਾਲੜਾ ਸਾਹਿਬ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਲੈ ਕੇ ਉਹ ਇਸਲਾਮਾਬਾਦ ਥਾਣੇ ਗਏ ਤੇ ਰਿਪੋਰਟ ਦਰਜ ਕਰਵਾਈ। ਤੀਸਰੇ ਦਿਨ ਸਾਡੀ ਰਿਪੋਰਟ ਦਰਜ ਕੀਤੀ ਤੇ ਉਸ ਰਿਪੋਰਟ ਵਿਚ ਲਿਖ ਦਿਤਾ ਕਿ ਪੁਲਿਸ ਦੀ ਵਰਦੀ ਵਿਚ ਹੋ ਸਕਦਾ ਅਤਿਵਾਦੀਆਂ ਨੇ ਖਾਲੜਾ ਨੂੰ ਚੁੱਕਿਆ ਹੋਵੇ। ਸ. ਰੰਧਾਵਾ ਨੇ ਦਸਿਆ ਕਿ ਅਸੀਂ 9 ਸਤੰਬਰ ਨੂੰ ਸੁਪਰੀਮ ਕੋਰਟ ਆਫ਼ ਇੰਡੀਆ ਦੇ ਵਿਚ ਬੀਬੀ ਖਾਲੜਾ ਵਲੋਂ ਪਟੀਸ਼ਨ ਦਾਇਰ ਕੀਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੱਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਲੋਂ ਇਕ ਚਿੱਠੀ ਵੀ ਸੁਪਰੀਮ ਕੋਰਟ ਵਿਚ ਭੇਜੀ ਜਾ ਚੁੱਕੀ ਸੀ। ਜਸਟਿਸ ਕੁਲਦੀਪ ਸਿੰਘ ਨੇ ਉਸ ਚਿੱਠੀ ਦੇ ਆਧਾਰ ’ਤੇ ਅਤੇ ਬੀਬੀ ਖਾਲੜਾ ਦੀ ਪਟੀਸ਼ਨ ਨੂੰ ਜਿਹੜੀ ਰਵਿੰਦਰ ਸਿੰਘ ਸੋਢੀ ਐਡਵੋਕੇਟ ਦੇ ਰਾਹੀਂ ਫ਼ਾਈਲ ਕੀਤੀ। ਸ.ਰੰਧਾਵਾ ਨੇ ਦਸਿਆ ਕਿ ਸੁਪਰੀਮ ਕੋਰਟ ਨੇ ਇਹ ਕੇਸ ਸੀਬੀਆਈ ਨੂੰ ਭੇਜ ਦਿਤਾ। ਸੀਬੀਆਈ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਹਦਾਇਤਾਂ ’ਤੇ ਇਸ ਕੇਸ ਨੂੰ 2006 ਤਕ ਲੜਿਆ ਤੇ ਇਸ ਕੇਸ ਦੇ ਫ਼ੈਸਲੇ ਵਿਚ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਸਜ਼ਾਵਾਂ ਹੋਈਆਂ।

ਰੰਧਾਵਾ ਦੱਸਦੇ ਹਨ ਕਿ ਇਸ ਕੇਸ ਦੇ ਗਵਾਹ ਹੋਣ ਕਾਰਨ ਉਨ੍ਹਾਂ ’ਤੇ ਵੀ ਪੰਜਾਬ ਪੁਲਿਸ ਨੇ ਕਈ ਕੇਸ ਦਾਇਰ ਕੀਤੇ, ਪਰ ਕਿਸੇ ਵੀ ਮਾਮਲੇ ਵਿਚ ਇਲਜ਼ਾਮ ਸਾਬਤ ਨਹੀਂ ਹੋਏ। ਉਨ੍ਹਾਂ ਦਸਿਆ ਕਿ ਉਨ੍ਹਾਂ ’ਤੇ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਦਾ ਕਤਲ ਅਤੇ ਅੰਮ੍ਰਿਤਸਰ ਤਰਨ-ਤਾਰਨ ਰੇਲਵੇ ਟਰੈਕ ਤੋੜਨ ਦਾ ਕੇਸ ਸਮੇਤ ਕਈ ਕੇਸ ਪਾਏ ਗਏ।

ਸਰਕਾਰ ਚਾਹੁੰਦੀ ਸੀ ਕਿ ਮੈਂ ਖਾਲੜਾ ਕੇਸ ਦੇ ਵਿਚ ਗਵਾਹੀ ਨਾ ਦੇਵਾਂ। ਮੈਂ ਸੀਬੀਆਈ ਨੂੰ ਗਵਾਹੀ ਦਿਤੀ, ਫਿਰ ਮੈਂ ਸੈਸ਼ਨ ਕੋਰਟ ਪਟਿਆਲਾ ਵਿਚ ਵੀ ਗਵਾਹੀ ਦਿਤੀ ਜਿਸ ਦੇ ਆਧਾਰ ’ਤੇ ਫ਼ੈਸਲਾ ਹੋਇਆ ਸੀ। ਇਸ ਮਾਮਲੇ ਵਿਚ ਇਕ ਹੋਰ ਗਵਾਹ ਕੁਲਦੀਪ ਸਿੰਘ ਬਚੜੇ ਵੀ ਸੀ ਜਿਹੜਾ ਪੁਲਿਸ ਟੀਮ ਦਾ ਹੀ ਸੀ। ਉਸ ਦੇ ਸਾਹਮਣੇ ਸ. ਖਾਲੜਾ ਨੂੰ ਪੁਲਿਸ ਨੇ ਕੋਹ ਕੋਹ ਕੇ ਤਸ਼ਦਦ ਕਰ ਕੇ ਸ਼ਹੀਦ ਕੀਤਾ ਸੀ। ਸੈਸ਼ਨ ਕੋਰਟ ਪਟਿਆਲਾ ਨੇ ਇਸ ਨੂੰ ਫ਼ਾਈਨਲਾਈਜ਼ ਕੀਤਾ। ਫ਼ਿਲਮ ’ਤੇ ਰੋਕ ਬਾਰੇ ਇਤਰਾਜ਼ ਜ਼ਾਹਰ ਕਰਦਿਆਂ ਰੰਧਾਵਾ ਨੇ ਕਿਹਾ ਕਿ ਫ਼ਿਲਮ ਖਾਲੜਾ ਸਾਹਿਬ ਦਾ ਇਕ ਸੁਨੇਹਾ ਸਾਰੀ ਦੁਨੀਆਂ ਨੂੰ ਸੁਣਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਲਮ ਨੂੰ ਹਿੰਦੁਸਤਾਨ ਦੀਆਂ ਸਾਰੀਆਂ ਭਾਸ਼ਾਵਾਂ ਦੇ ਵਿਚ ਡੱਬ ਕਰ ਕੇ ਲੋਕਾਂ ਤਕ ਪਹੁੰਚਾਉਣ ਤਾਕਿ ਹਰ ਬੱਚੇ ਤਕ ਇਹ ਕਹਾਣੀ ਪਹੁੰਚ ਸਕੇ।
 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement