ਖ਼ਬਰਾਂ |

ਤਾਜ਼ਾ |

ਕਰਨਾਟਕ 'ਚ ਧੀ ਦਾ ਨਾਂ ਬਦਲਣ ਲਈ ਹਾਈ ਕੋਰਟ ਪਹੁੰਚਿਆ ਪਰਿਵਾਰ

By : JAGDISH

Published : Oct 8, 2026, 6:04 pm IST
Updated : Oct 8, 2026, 6:04 pm IST
SHARE ARTICLE
Family approaches High Court in Karnataka to change daughter's name.
Family approaches High Court in Karnataka to change daughter's name.

ਕਰਨਾਟਕ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਨਾਂ ਬਦਲਣ ਦੀ ਦਿੱਤੀ ਇਜਾਜ਼ਤ

ਬੰਗਲੁਰੂ : ਕਰਨਾਟਕ ਵਿੱਚ ਇੱਕ 16 ਸਾਲ ਦੀ ਲੜਕੀ ਦਾ ਨਾਂ ਬਦਲਣ ਲਈ ਉਸ ਦੇ ਮਾਤਾ-ਪਿਤਾ ਹਾਈ ਕੋਰਟ ਪਹੁੰਚੇ। ਪਰਿਵਾਰ ਨੇ ਧੀ ਦਾ ਨਾਂ 'ਲਕਸ਼ਮੀ' ਤੋਂ ਬਦਲ ਕੇ 'ਵੀਣਾ' ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋਤਿਸ਼ ਅਤੇ ਦੇ ਹਿਸਾਬ ਨਾਲ 'ਵੀਣਾ' ਨਾਂ ਬੱਚੀ ਲਈ ਜ਼ਿਆਦਾ ਸ਼ੁਭ ਰਹੇਗਾ। ਸਿਵਲ ਕੋਰਟ ਨੇ ਪਰਿਵਾਰ ਦੀ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਬੱਚੀ ਦੇ ਪਿਤਾ ਨੇ ਹਾਈ ਕੋਰਟ ਵਿੱਚ ਅਪੀਲ ਕੀਤੀ । ਜਸਟਿਸ ਹੰਚਾਟੇ ਸੰਜੀਵ ਕੁਮਾਰ ਨੇ ਵੀਰਵਾਰ ਨੂੰ ਹੇਠਲੀ ਅਦਾਲਤ ਦਾ ਫ਼ੈਸਲਾ ਰੱਦ ਕਰਦਿਆਂ ਬੱਚੀ ਦਾ ਨਾਂ ਬਦਲਣ ਦੀ ਮਨਜ਼ੂਰੀ ਦੇ ਦਿੱਤੀ।

ਫ਼ੈਸਲੇ ਵਿੱਚ ਜਸਟਿਸ ਹੰਚਾਟੇ ਸੰਜੀਵ ਕੁਮਾਰ ਨੇ ਕਿਹਾ ਕਿ ਸਮਾਜ ਵਿੱਚ ਹਰ ਵਿਅਕਤੀ ਦੀ ਪਛਾਣ ਉਸ ਦੇ ਨਾਂ ਨਾਲ ਹੁੰਦੀ ਹੈ। ਇਸ ਲਈ ਨਾਂ ਨਾਲ ਪਛਾਣੇ ਜਾਣ ਦਾ ਅਧਿਕਾਰ ਨਾਗਰਿਕ ਅਧਿਕਾਰ ਹੈ । ਕੋਰਟ ਦੇ ਮੁਤਾਬਕ ਨਾਂ ਵਿੱਚ ਸੁਧਾਰ ਜਾਂ ਬਦਲਾਅ ਲਈ ਸਿਵਲ ਕੋਰਟ ਵਿੱਚ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ।
 

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement