ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਰਾਜਘਾਟ 'ਚ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ : ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਐਸ.ਆਈ. ਦੇ ਵਿਰੋਧ ਵਿੱਚ ਵਿਰੋਧੀ ਧਿਰ ਨੇ ਦਿੱਲੀ ਵਿੱਚ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਪ੍ਰਦਰਸ਼ਨ ਕੀਤਾ । ਰਾਹੁਲ-ਪ੍ਰਿਅੰਕਾ ਗਾਂਧੀ ਅਤੇ ਇੰਡੀਆ ਗਠਜੋੜ ਦੇ ਸੰਸਦ ਮੈਂਬਰਾਂ ਨੇ ਪਹਿਲਾਂ ਕਨਾਟ ਪਲੇਸ ਵਿੱਚ ਦੁਪਹਿਰ ਦਾ ਖਾਣਾ ਖਾਧਾ, ਫਿਰ ਬੱਸਾਂ ਰਾਹੀਂ ਰਾਜਘਾਟ ਪਹੁੰਚੇ। ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ । ਰਾਜਘਾਟ 'ਤੇ ਕਰੀਬ ਇੱਕ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ। ਇੱਥੇ ਸੰਸਦ ਮੈਂਬਰਾਂ ਨੇ ਬਾਪੂ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਸੀ ਕਿ ਉਹ ਮਹਾਤਮਾ ਗਾਂਧੀ ਅੱਗੇ ਅਰਦਾਸ ਕਰਨਗੇ ਕਿ ਉਹ ਸਰਕਾਰ ਨੂੰ ਸਦਬੁੱਧੀ ਦੇਣ । ਉਹ ਲੋਕਾਂ ਦੇ ਵੋਟ ਪਾਉਣ ਦਾ ਅਧਿਕਾਰ ਨਾ ਖੋਹੇ ।
ਦਿੱਲੀ ਵਿੱਚ ਪਿਛਲੇ ਦੋ ਦਿਨਾਂ ਤੋਂ ਧਰਨੇ ਦਾ ਇੱਕੋ ਹੀ ਪੈਟਰਨ ਦੇਖਣ ਨੂੰ ਮਿਲਿਆ । ਕਾਂਗਰਸ ਪ੍ਰਧਾਨ ਖੜਗੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਲੰਚ 'ਤੇ ਬੁਲਾਉਂਦੇ ਹਨ, ਸੰਸਦ ਮੈਂਬਰ ਖਾਣਾ ਖਾਂਦੇ ਹਨ, ਫਿਰ ਬੱਸਾਂ ਵਿੱਚ ਬੈਠ ਕੇ ਨਿਕਲ ਜਾਂਦੇ ਹਨ । ਫ਼ਰਕ ਸਿਰਫ਼ ਇੰਨਾ ਹੈ ਕਿ ਬੁੱਧਵਾਰ ਨੂੰ ਮੰਜ਼ਿਲ ਜੰਤਰ-ਮੰਤਰ ਸੀ ਅਤੇ ਵੀਰਵਾਰ ਨੂੰ ਰਾਜਘਾਟ । ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਸੰਸਦ ਤੋਂ ਚੋਣ ਕਮਿਸ਼ਨ ਤੱਕ ਮਾਰਚ ਕੱਢਿਆ ਸੀ।
