ਬੱਚੇ ਸਮੇਤ 4 ਦੀ ਹੋਈ ਮੌਤ, 5 ਬੁਰੀ ਤਰ੍ਹਾਂ ਝੁਲਸੇ
ਜੈਪੁਰ : ਰਾਜਸਥਾਨ ਦੇ ਜੈਪੁਰ ਦੇ ਖੋਹ ਨਾਗੋਰੀਆਂ ਇਲਾਕੇ ਵਿਚ ਅੱਜ ਇਕ ਪਟਾਕਾ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਇਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਮਜ਼ਦੂਰ ਸੜ ਗਏ । ਜੈਪੁਰ ਦੇ ਕੁਲੈਕਟਰ ਸੰਦੇਸ਼ ਨਾਇਕ ਨੇ ਦੱਸਿਆ ਕਿ ਪਟਾਕਾ ਗੋਦਾਮ ਖੋਹ ਨਾਗੋਰੀਆਂ ਦੇ ਆਇਸ਼ਾ ਨਗਰ ਤਲਾਈ ਇਲਾਕੇ ਵਿਚ ਆਈ.ਟੀ.ਆਈ. ਕਾਲਜ ਦੇ ਨੇੜੇ ਸਥਿਤ ਹੈ। ਅੱਗ ਕੁਝ ਜਲਣਸ਼ੀਲ ਪਦਾਰਥਾਂ ਦੀ ਮੌਜੂਦਗੀ ਕਾਰਨ ਲੱਗੀ। ਜਾਣਕਾਰੀ ਅਨੁਸਾਰ ਫੈਕਟਰੀ ਦੇ ਅੰਦਰ ਵੱਡੀ ਗਿਣਤੀ ਵਿਚ ਪਟਾਕੇ ਰੱਖੇ ਗਏ ਸਨ, ਜੋ ਸੜ ਕੇ ਸੁਆਹ ਹੋ ਗਏ। ਇਸ ਘਟਨਾ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
