ਖ਼ਬਰਾਂ |

ਤਾਜ਼ਾ |

ਜਲਦੇ ਟੈਂਕਰ 'ਚੋਂ ਚਾਲਕ ਦਲ ਦੇ 24 ਭਾਰਤੀਆਂ ਨੂੰ ਬਚਾਉਣ ਲਈ ਭਾਰਤ ਨੇ ਓਮਾਨ ਦਾ ਕੀਤਾ ਧੰਨਵਾਦ 

By : JAGDISH

Published : Jun 9, 2026, 8:24 pm IST
Updated : Jun 9, 2026, 8:24 pm IST
SHARE ARTICLE
India thanks Oman for rescuing 24 Indian crew members from burning tanker
India thanks Oman for rescuing 24 Indian crew members from burning tanker

ਜਲਦੇ ਟੈਂਕਰ 'ਚੋਂ ਚਾਲਕ ਦਲ ਦੇ 24 ਭਾਰਤੀਆਂ ਨੂੰ ਬਚਾਉਣ ਲਈ ਭਾਰਤ ਨੇ ਓਮਾਨ ਦਾ ਕੀਤਾ ਧੰਨਵਾਦ 

ਨਵੀਂ ਦਿੱਲੀ : ਓਮਾਨ ਦੇ ਤੱਟ 'ਤੇ ਅਮਰੀਕੀ ਜਲ ਸੈਨਾ ਦੇ ਹਮਲੇ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆਏ ਟੈਂਕਰ 'ਤੇ ਸਵਾਰ ਚਾਲਕ ਦਲ ਦੇ ਸਾਰੇ 24 ਭਾਰਤੀ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਪਲਾਊ ਦੇ ਝੰਡੇ ਵਾਲੇ ਇਸ ਜਹਾਜ਼ ਨੂੰ ਅਮਰੀਕਾ ਨੇ ਬਲੈਕਲਿਸਟ ਕਰਕੇ ਪ੍ਰਤਿਬੰਧਿਤ ਕੀਤਾ ਹੋਇਆ ਸੀ। ਮਾਮਲੇ ਤੋਂ ਜਾਣੂ ਲੋਕਾਂ ਅਨੁਸਾਰ ਐਮ.ਟੀ. ਮਾਰੀਵੈਕਸ ਨਾਮਕ ਇਸ ਜਹਾਜ਼ ਨੇ ਈਰਾਨੀ ਬੰਦਰਗਾਹਾਂ ਦੀ ਅਮਰੀਕੀ ਨਾਕਾਬੰਦੀ ਤੋਂ ਬਚਣ ਦੀਆਂ ਚਾਰ ਕੋਸ਼ਿਸ਼ਾਂ ਕੀਤੀਆਂ। ਸੋਮਵਾਰ ਨੂੰ ਮਿਜ਼ਾਈਲ ਹਮਲੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਟੈਂਕਰ ਓਮਾਨ ਦੇ ਤੱਟ 'ਤੇ ਬੰਦ ਹੋ ਗਿਆ ਸੀ। ਉਨ੍ਹਾਂ ਕਿਹਾ, ''ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਘਟਨਾ ਤੋਂ ਪਹਿਲਾਂ ਜਹਾਜ਼ ਦੇ ਚਾਲਕਾਂ ਅਤੇ ਅਮਰੀਕੀ ਜਲ ਸੈਨਾ ਵਿਚਕਾਰ ਕੁਝ ਗੱਲਬਾਤ ਹੋਈ ਸੀ।'' ਉਨ੍ਹਾਂ ਇਹ ਵੀ ਕਿਹਾ, ''ਜਹਾਜ਼ 'ਤੇ ਚਾਲਕ ਦਲ ਦੇ 24 ਮੈਂਬਰ ਸਵਾਰ ਸਨ, ਜੋ ਸਾਰੇ ਭਾਰਤੀ ਨਾਗਰਿਕ ਸਨ। ਉਨ੍ਹਾਂ ਸਾਰਿਆਂ ਨੂੰ ਬਚਾ ਲਿਆ ਗਿਆ ਹੈ।''

ਜੈਸਵਾਲ ਨੇ ਕਿਹਾ ਕਿ ਓਮਾਨ ਸਥਿਤ ਭਾਰਤੀ ਦੂਤਾਵਾਸ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਉਣ ਵਿੱਚ ਓਮਾਨ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਉਨ੍ਹਾਂ ਕਿਹਾ ਕਿ ਚਾਲਕ ਦਲ ਨੂੰ ਬਚਾਉਣ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਸਹਿਯੋਗ ਲਈ ਅਸੀਂ ਓਮਾਨ ਸਰਕਾਰ ਦੇ ਧੰਨਵਾਦੀ ਹਾਂ। ਸਾਡਾ ਮਿਸ਼ਨ ਨਾਵਿਕਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ।'

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement