ਖ਼ਬਰਾਂ |

ਤਾਜ਼ਾ |

ਦਿੱਲੀ ਪੁਲਿਸ ਨੇ ਦੋ ਨਕਲੀ ਉਤਪਾਦ ਬਣਾਉਣ ਵਾਲੀਆਂ ਫੈਕਟਰੀਆਂ ਦਾ ਕੀਤਾ ਪਰਦਾਫਾਸ਼
Published : May 10, 2026, 5:24 pm IST
Updated : May 10, 2026, 5:24 pm IST
SHARE ARTICLE
Delhi Police busts two factories manufacturing fake products
Delhi Police busts two factories manufacturing fake products

OPPO, OnePlus ਅਤੇ Realme ਵਰਗੇ ਬ੍ਰਾਂਡਾਂ ਦੇ ਨਕਲੀ ਉਤਪਾਦ ਕੀਤੇ ਬਰਾਮਦ

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਵੱਡੇ ਛਾਪੇ ਅਤੇ ਜ਼ਬਤੀ ਓਪਰੇਸ਼ਨ ਦੌਰਾਨ ਓਪੋ, ਵਨਪਲੱਸ ਅਤੇ ਰਿਅਲਮੀ ਬ੍ਰਾਂਡਾਂ ਦੇ ਭਾਰੀ ਮਾਤਰਾ ਵਿਚ ਨਕਲੀ ਉਤਪਾਦ ਬਰਾਮਦ ਕੀਤੇ ਹਨ। ਇਸ ਕਾਰਵਾਈ ਵਿਚ ਦੋ ਗੋਦਾਮ ਅਤੇ ਇੱਕ ਫੈਕਟਰੀ ਨੂੰ ਸੀਲ ਕੀਤਾ ਗਿਆ ਹੈ। ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੀ ਏ.ਜੀ.ਐੱਸ. ਯੂਨਿਟ ਨੇ ਇਹ ਵੱਡੀ ਕਾਰਵਾਈ ਕੀਤੀ ਹੈ । ਕਰੋਲ ਬਾਗ ਦੇ ਰੇਗੜਪੁਰਾ ਵਿਚ ਸਥਿਤ ਦੋ ਗੋਦਾਮਾਂ ਨੂੰ ਸੀਲ ਕੀਤਾ ਗਿਆ। ਇਨ੍ਹਾਂ ਗੋਦਾਮਾਂ ਵਿਚ ਨਕਲੀ ਉਤਪਾਦਾਂ ਦੀ ਪੈਕਿੰਗ ਅਤੇ ਬ੍ਰਾਂਡਿੰਗ ਦਾ ਕੰਮ ਚੱਲ ਰਿਹਾ ਸੀ ।

ਦਿੱਲੀ ਦੇ ਮੋਤੀ ਨਗਰ ਵਿਚ ਸਥਿਤ ਇੱਕ ਫੈਕਟਰੀ ਵੀ ਸੀਲ ਕੀਤੀ ਗਈ ਹੈ।ਇਸ ਫੈਕਟਰੀ ਵਿਚ ਇਨ੍ਹਾਂ ਕੰਪਨੀਆਂ ਦੇ ਉਤਪਾਦਾਂ ਦੇ ਪੈਕੇਜਿੰਗ ਬਾਕਸ ਤਿਆਰ ਕੀਤੇ ਜਾ ਰਹੇ ਸਨ। ਗੈਰਕਾਨੂੰਨੀ ਗਤੀਵਿਧੀ ਵਿਚ ਵਰਤੀਆਂ ਜਾਣ ਵਾਲੀਆਂ 8 ਮਸ਼ੀਨਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇਹ ਕਾਰਵਾਈ ਨਕਲੀ ਸਾਮਾਨ ਬਣਾਉਣ ਵਾਲੇ ਗਿਰੋਹ ਵਿਰੁੱਧ ਕੀਤੀ ਗਈ । ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।ਗ੍ਰਿਫ਼ਤਾਰ ਵਿਅਕਤੀ ਵੱਡੇ ਪੱਧਰ ਤੇ ਨਕਲੀ ਉਤਪਾਦਾਂ ਦੀ ਪੈਕਿੰਗ ਕਰ ਰਹੇ ਸਨ। ਉਨ੍ਹਾਂ ਨੂੰ ਨਾਮੀ ਬ੍ਰਾਂਡਾਂ ਦੇ ਨਾਮ ’ਤੇ ਬਾਜ਼ਾਰ ਵਿਚ ਵੇਚਣ ਦੀ ਤਿਆਰੀ ਸੀ । ਓਪਰੇਸ਼ਨ ਦੌਰਾਨ ਇੱਕ ਪ੍ਰਿੰਟਿੰਗ ਪ੍ਰੈੱਸ ਅਤੇ ਤਿੰਨ ਹੋਰ ਗੋਦਾਮਾਂ ਦਾ ਵੀ ਖੁਲਾਸਾ ਹੋਇਆ ਹੈ। ਇਨ੍ਹਾਂ ਥਾਵਾਂ ਤੇ ਮਸ਼ੀਨਾਂ ਦੀ ਮਦਦ ਨਾਲ ਨਕਲੀ ਉਤਪਾਦਾਂ ਦੀ ਪੈਕਿੰਗ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਦੀ ਬ੍ਰਾਂਡਿੰਗ ਵੀ ਕੀਤੀ ਜਾ ਰਹੀ ਸੀ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement