ਖ਼ਬਰਾਂ |

ਤਾਜ਼ਾ |

ਸ਼ਿਮਲਾ ਪੁਲਿਸ ਨੇ 9 ਗ੍ਰਾਮ ਹੈਰੋਇਨ ਸਮੇਤ 3 ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

By : JAGDISH

Published : May 10, 2026, 2:13 pm IST
Updated : May 10, 2026, 2:13 pm IST
SHARE ARTICLE
Shimla Police arrests 3 accused with 9 grams of heroin
Shimla Police arrests 3 accused with 9 grams of heroin

ਪ੍ਰਵੀਨ ਕੁਮਾਰ, ਰੋਹਿਤ ਅਤੇ ਤੁਸ਼ਾਰ ਵਰਮਾ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ 

ਸ਼ਿਮਲਾ : ਨਸ਼ਾ ਤਸਕਰੀ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਥਾਣਾ ਕੁਮਾਰਸੈਣ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਰਾਸ਼ਟਰੀ ਰਾਜਮਾਰਗ-05 ਉੱਤੇ ਬਾਰੂਬਾਗ ਇਲਾਕੇ ਵਿਚ ਕਾਰਵਾਈ ਕਰਦਿਆਂ 9 ਗ੍ਰਾਮ ਤੋਂ ਵੱਧ ਚਿੱਟਾ/ਹੈਰੋਇਨ ਬਰਾਮਦ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਰਵਾਈ ਤੋਂ ਬਾਅਦ ਇਲਾਕੇ ਵਿਚ ਨਸ਼ਾ ਤਸਕਰਾਂ ਵਿਚ ਹਫੜਾ-ਦਫੜੀ ਮਚ ਗਈ ਹੈ । ਜਾਣਕਾਰੀ ਮੁਤਾਬਕ 09 ਮਈ 2026 ਨੂੰ ਪੁਲਿਸ ਥਾਣਾ ਕੁਮਾਰਸੈਣ ਦੀ ਟੀਮ ਉਪਮੰਡਲ ਰਾਮਪੁਰ ਦੇ ਅਧੀਨ NH-05 ਉੱਤੇ ਗਸ਼ਤ ਅਤੇ ਨਿਗਰਾਨੀ ਡਿਊਟੀ ਤੇ ਤਾਇਨਾਤ ਸੀ। ਇਸ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇੱਕ ਵਾਹਨ ਨੂੰ ਰੋਕ ਕੇ ਚੈਕਿੰਗ ਕੀਤੀ। ਵਾਹਨ ਦੀ ਤਲਾਸ਼ੀ ਗਵਾਹਾਂ ਦੀ ਹਾਜ਼ਰੀ ਵਿਚ ਲਈ ਗਈ। ਤਲਾਸ਼ੀ ਦੌਰਾਨ ਵਾਹਨ ਵਿਚ ਸਵਾਰ ਵਿਅਕਤੀਆਂ ਕੋਲੋਂ 9 ਗ੍ਰਾਮ ਤੋਂ ਵੱਧ ਚਿੱਟਾ/ਹੈਰੋਇਨ ਬਰਾਮਦ ਹੋਈ । 

ਪੁਲਿਸ ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਪ੍ਰਵੀਣ ਕੁਮਾਰ, ਨਿਵਾਸੀ ਪਿੰਡ ਧਲੀਆਰ, ਜ਼ਿਲ੍ਹਾ ਬਿਲਾਸਪੁਰ, ਰੋਹਿਤ ਚੌਹਾਨ ਪੁੱਤਰ ਸੋਹਨ ਸਿੰਘ, ਨਿਵਾਸੀ ਪਿੰਡ ਬਠਾੜਾ, ਡਾਕਘਰ ਸ਼ਾਹਧਰ, ਤਹਿਸੀਲ ਰਾਮਪੁਰ, ਜ਼ਿਲ੍ਹਾ ਸ਼ਿਮਲਾ ਜਦਕਿ ਤੀਜੇ ਮੁਲਜ਼ਮ ਤੁਸ਼ਾਰ ਵਰਮਾ ਪੁੱਤਰ ਦੇਸ਼ ਰਾਜ, ਨਿਵਾਸੀ ਪਿੰਡ ਨਵਾਰੂ, ਡਾਕਘਰ ਬੌਂਦਾ, ਤਹਿਸੀਲ ਰਾਮਪੁਰ, ਜ਼ਿਲ੍ਹਾ ਸ਼ਿਮਲਾ ਵਜੋਂ ਹੋਈ।

ਪੁਲਿਸ ਥਾਣਾ ਕੁਮਾਰਸੈਣ ਵਿਚ ਮੁਲਜ਼ਮਾਂ ਵਿਰੁੱਧ ਐਫ.ਆਈ.ਆਰ. ਨੰਬਰ 32/2026 ਤਹਿਤ ਧਾਰਾ 21 ਅਤੇ 29 ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨਸ਼ਾ ਤਸਕਰੀ ਵਿਚ ਵਰਤਿਆ ਗਿਆ ਵਾਹਨ ਵੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰੇਗੀ । ਜ਼ਿਲ੍ਹਾ ਸ਼ਿਮਲਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ੇ ਦੇ ਗੈਰਕਾਨੂੰਨੀ ਧੰਦੇ ਵਿਚ ਸ਼ਾਮਲ ਲੋਕਾਂ ਵਿਰੁੱਧ ਲਗਾਤਾਰ ਮੁਹਿੰਮ ਜਾਰੀ ਰਹੇਗੀ। ਪੁਲਿਸ ਇਸ ਮਾਮਲੇ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਤੱਕ ਵੀ ਪਹੁੰਚਿਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement