ਡਾ. ਪੀ.ਸੇਂਥਿਲ ਕੁਮਾਰ ਤੇ ਜੀ.ਲਕਸ਼ਮੀ ਪ੍ਰਿਆ ਨੂੰ ਕੀਤਾ ਗਿਆ ਨਿਯੁਕਤ
ਚੇਨਈ : ਤਾਮਿਲਨਾਡੂ ਸਰਕਾਰ ਨੇ ਅਧਿਕਾਰਤ ਤੌਰ 'ਤੇ ਦੋ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ.) ਅਧਿਕਾਰੀਆਂ ਨੂੰ ਮੁੱਖ ਮੰਤਰੀ ਚੰਦਰਸ਼ੇਖਰ ਜੋਸਫ ਵਿਜੇ ਦੇ ਸਕੱਤਰ ਨਿਯੁਕਤ ਕੀਤਾ ਹੈ। ਤਾਮਿਲਨਾਡੂ ਵੇਤਰੀ ਕਜ਼ਾਗਮ (ਟੀ.ਵੀ.ਕੇ.) ਦੇ ਪ੍ਰਧਾਨ ਵਿਜੇ ਨੇ ਐਤਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਰਾਜ ਸਰਕਾਰ ਦੇ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਪੀ. ਸੇਂਥਿਲ ਕੁਮਾਰ ਨੂੰ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ-1 ਵਜੋਂ ਤਬਦੀਲ ਕਰਕੇ ਤਾਇਨਾਤ ਕੀਤਾ ਗਿਆ ਹੈ। ਹੁਕਮ ਅਨੁਸਾਰ ਆਦਿ ਦ੍ਰਾਵਿੜ ਅਤੇ ਆਦਿਵਾਸੀ ਭਲਾਈ ਵਿਭਾਗ ਦੇ ਸਕੱਤਰ ਜੀ. ਲਕਸ਼ਮੀ ਪ੍ਰਿਆ ਨੂੰ ਮੁੱਖ ਮੰਤਰੀ ਦੇ ਸਕੱਤਰ-2 ਵਜੋਂ ਤਬਦੀਲ ਕਰਕੇ ਤਾਇਨਾਤ ਕੀਤਾ ਗਿਆ ਹੈ।
