ਖ਼ਬਰਾਂ |

ਤਾਜ਼ਾ |

ਭਾਰਤ ਵਿਚ ਦੁਨੀਆਂ ਦੀ ਪਹਿਲੀ ਬੇਸਲ ਇਨਸੁਲਿਨ ਲਾਂਚ
Published : Jul 10, 2026, 7:06 am IST
Updated : Jul 10, 2026, 3:14 pm IST
SHARE ARTICLE
World's first basal insulin launched in India News
World's first basal insulin launched in India News

ਸ਼ੂਗਰ ਦੇ ਮਰੀਜ਼ਾਂ ਨੂੰ ਹਫ਼ਤੇ ਵਿਚ ਇਕ ਵਾਰ ਟੀਕਾ ਲਗਾਉਣ ਦੀ ਲੋੜ, ਕੀਮਤ 2611 ਰੁਪਏ

ਨਵੀਂ ਦਿੱਲੀ : ਡੈਨਿਸ਼ ਫ਼ਾਰਮਾਸਿਊਟੀਕਲ ਕੰਪਨੀ ਨੋਵੋ ਨੋਰਡਿਸਕ ਨੇ ਭਾਰਤ ਵਿਚ ਅਵਿਕਲੀ (ਇਨਸੁਲਿਨ ਆਈਕੋਡੇਕ) ਲਾਂਚ ਕੀਤੀ। ਕੰਪਨੀ ਦਾ ਦਾਅਵਾ ਹੈ ਕਿ ਇਹ ਟਾਈਪ 1 ਅਤੇ ਟਾਈਪ 2 ਸ਼ੂਗਰ ਵਾਲੇ ਬਾਲਗ਼ ਮਰੀਜ਼ਾਂ ਲਈ ਹਫ਼ਤੇ ਵਿਚ ਇਕ ਵਾਰ ਦੇਣ ਵਾਲੀ ਦੁਨੀਆਂ ਦੀ ਪਹਿਲੀ ਬੇਸਲ ਇਨਸੁਲਿਨ ਹੈ।

ਇਸ ਦੇ ਆਉਣ ਨਾਲ 365 ਦਿਨ ਲੱਗਣ ਵਾਲੇ ਇਨਸੁਲਿਨ ਦੇ ਟੀਕਿਆਂ ਦੀ ਗਿਣਤੀ ਘੱਟ ਕੇ 52 ਪ੍ਰਤੀ ਸਾਲ ਹੋ ਜਾਵੇਗੀ। ਕੰਪਨੀ ਅਨੁਸਾਰ, ਅਵਿਕਲੀ ਦਾ ਉਦੇਸ਼ ਭਾਰਤ ਵਿਚ ਇਨਸੁਲਿਨ ਸ਼ੁਰੂ ਕਰਨ ਵਿਚ ਦੇਰੀ ਨੂੰ ਘਟਾਉਣਾ ਹੈ।

ਨੋਵੋ ਨੋਰਡਿਸਕ ਦਾ ਕਹਿਣਾ ਹੈ ਕਿ ਰੋਜ਼ਾਨਾ ਟੀਕਿਆਂ ਦਾ ਡਰ ਮਰੀਜ਼ਾਂ ਵਿਚ ਇਨਸੁਲਿਨ ਥੈਰੇਪੀ ਸ਼ੁਰੂ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਹੈ, ਜਿਸ ਕਾਰਨ ਔਸਤਨ ਸੱਤ ਤੋਂ ਨੌਂ ਸਾਲ ਦੀ ਦੇਰੀ ਹੁੰਦੀ ਹੈ। ਕੰਪਨੀ ਨੇ 2611 ਰੁਪਏ ਵਿਚ 700-ਯੂਨਿਟ ਪੈਕ ਲਾਂਚ ਕੀਤਾ ਹੈ।

ਇਸ ਦਾ ਮਤਲਬ ਹੈ ਕਿ ਇਸ ਦੀ ਕੀਮਤ ਪ੍ਰਤੀ ਯੂਨਿਟ 3.73 ਰੁਪਏ ਹੋਵੇਗੀ, ਜੋ ਕਿ ਮੌਜੂਦਾ ਰੋਜ਼ਾਨਾ ਬੇਸਲ ਇਨਸੁਲਿਨ ਨਾਲੋਂ 30 ਤੋਂ 40 ਪ੍ਰਤੀਸ਼ਤ ਸਸਤਾ ਦਸਿਆ ਜਾਂਦਾ ਹੈ। ਜੇਕਰ ਕਿਸੇ ਮਰੀਜ਼ ਨੂੰ ਰੋਜ਼ਾਨਾ 10 ਯੂਨਿਟ ਇਨਸੁਲਿਨ ਦੀ ਲੋੜ ਹੁੰਦੀ ਹੈ, ਤਾਂ ਉਸ ਨੂੰ ਹਰ ਹਫ਼ਤੇ 70 ਯੂਨਿਟ ਇਨਸੁਲਿਨ ਦੀ ਲੋੜ ਪਵੇਗੀ, ਜਿਸ ਦੀ ਕੀਮਤ ਲਗਭਗ 261 ਰੁਪਏ ਪ੍ਰਤੀ ਹਫ਼ਤਾ ਹੋਵੇਗੀ। (ਏਜੰਸੀ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement