Advertisement

ਜੱਜ ਦੇ ਬੰਗਲੇ 'ਚ ਘੁਸ, ਬੱਕਰੇ ਨੂੰ ਖਾਣੀ ਪਈ ਜੇਲ੍ਹ ਦੀ ਹਵਾ

ਏਜੰਸੀ
Published Sep 10, 2019, 11:42 am IST
Updated Sep 10, 2019, 11:42 am IST
ਅੱਜ ਤੱਕ ਤੁਸੀਂ ਸ਼ਾਤਿਰ ਚੋਰਾਂ ਅਤੇ ਬਦਮਾਸ਼ਾਂ ਨੂੰ ਜੇਲ੍ਹ 'ਚ ਬੰਦ ਹੋਣ ਦੀਆਂ ਖਬਰਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਮੱਧ ਪ੍ਰਦੇਸ਼ ਦੇ ਮੁਰੈਨਾ ਸ਼ਹਿਰ ਤੋਂ ਇੱਕ ਬਹੁਤ ਹੀ
Goat entered the judge bunglow
 Goat entered the judge bunglow

ਨਵੀਂ ਦਿੱਲੀ : ਅੱਜ ਤੱਕ ਤੁਸੀਂ ਸ਼ਾਤਿਰ ਚੋਰਾਂ ਅਤੇ ਬਦਮਾਸ਼ਾਂ ਨੂੰ ਜੇਲ੍ਹ 'ਚ ਬੰਦ ਹੋਣ ਦੀਆਂ ਖਬਰਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਮੱਧ ਪ੍ਰਦੇਸ਼ ਦੇ ਮੁਰੈਨਾ ਸ਼ਹਿਰ ਤੋਂ ਇੱਕ ਬਹੁਤ ਹੀ ਅਜੀਬ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ। ਦਰਅਸਲ ਮੁਰੈਨਾ ਸ਼ਹਿਰ 'ਚ ਇੱਕ ਬੱਕਰੇ ਨੂੰ ਸਾਰੀ ਰਾਤ ਪੁਲਿਸ ਹਿਰਾਸਤ ਵਿੱਚ ਬਤੀਤ ਕਰਨੀ ਪਈ। ਬੱਕਰੇ ਦਾ ਕਸੂਰ ਬੱਸ ਇੰਨਾ ਸੀ ਕਿ ਉਸ ਨੇ ਇੱਕ ਵੀਆਈਪੀ ਦੇ ਬੰਗਲੇ 'ਚ ਛਾਲ ਮਾਰ ਦਿੱਤੀ।

Goat entered the judge bunglow Goat entered the judge bunglow

ਹਾਲਾਂਕਿ ਸਵੇਰੇ ਜਦੋਂ ਇਸ ਬਾਰੇ ਬੱਕਰੇ ਦੇ ਮਾਲਕ ਨੂੰ ਪਤਾ ਲੱਗਿਆ ਤਾਂ ਉਹ ਥਾਣੇ ਪਹੁੰਚਿਆ ਤੇ ਆਪਣੇ ਬੱਕਰੇ ਨੂੰ ਛੁਡਵਾਇਆ। ਜਾਣਕਾਰੀ ਮੁਤਾਬਕ ਮੋਰੈਨਾ ਸ਼ਹਿਰ ਦੀ ਵਾਟਰ ਵਰਕਸ ਕਾਲੋਨੀ 'ਚ ਰਹਿਣ ਵਾਲਾ ਦੀਪਕ (35) ਪੁੱਤਰ ਬਲਰਾਮ ਵਾਲਮੀਕਿ ਦਾ ਬੱਕਰਾ ਸ਼ਨੀਵਾਰ ਸ਼ਾਮ ਨੂੰ ਭੱਜ ਗਿਆ ਸੀ। ਇਹ ਬੱਕਰਾ ਥਾਣੇ ਨੇੜੇ ਇੱਕ ਵੀਆਈਪੀ ਦੇ ਬੰਗਲੇ ਵਿੱਚ ਦਾਖਲ ਹੋ ਗਿਆ ਇੱਧਰ-ਉੱਧਰ ਭੱਜਣ ਲੱਗਾ।

Goat entered the judge bunglow Goat entered the judge bunglow

ਵੀਆਈਪੀ ਨੇ ਤੁਰੰਤ ਸਿਟੀ ਥਾਣੇ ਵਿੱਚ ਫੋਨ ਕੀਤਾ। ਮਾਮਲਾ ਵੀਆਈਪੀ ਨਾਲ ਸਬੰਧਤ ਸੀ, ਇਸ ਲਈ ਥਾਣੇ ਦੇ ਪੁਲਿਸ ਮੁਲਾਜ਼ਮ ਤੁਰੰਤ ਬੰਗਲੇ ਵਿੱਚ ਆਏ ਤੇ ਬੱਕਰੇ ਨੂੰ ਫੜ ਲਿਆ ਤੇ ਥਾਣੇ ਅੰਦਰ ਬੰਦ ਕਰ ਲਿਆ। ਇਸ ਤਰ੍ਹਾਂ ਵਿਚਾਰੇ ਬੱਕਰੇ ਨੂੰ ਸਾਰੀ ਰਾਤ ਥਾਣੇ ਵਿੱਚ ਗੁਜ਼ਾਰਨੀ ਪਈ। ਸਵੇਰੇ ਜਦੋਂ ਬੱਕਰਾ ਮਾਲਕ ਦੀਪਕ ਆਪਣੇ ਬੱਕਰੇ ਨੂੰ ਲੱਭਦਾ ਹੋਇਆ ਥਾਣੇ ਪਹੁੰਚਿਆ ਤਾਂ ਉਸ ਨੂੰ ਸਾਰੀ ਘਟਨਾ ਬਾਰੇ ਪਤਾ ਲੱਗਾ। ਸਿਟੀ ਥਾਣਾ ਪੁਲਿਸ ਨੇ ਰਜਿਸਟਰ ਵਿੱਚ ਬੱਕਰੇ ਦੇ ਮਾਲਕ ਦਾ ਨਾਂ ਤੇ ਪਤਾ ਦਰਜ ਕਰਕੇ ਬੱਕਰੇ ਨੂੰ ਉਸ ਦੇ ਹਵਾਲੇ ਕਰ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।