ਖ਼ਬਰਾਂ |

ਤਾਜ਼ਾ |

ਬਿਨਾਂ ਬੱਚਿਆਂ ਵਾਲੀਆਂ ਮਹਿਲਾਵਾਂ ਨੂੰ ਕੰਪਨੀਆਂ ਮੰਨਦੀਆਂ ਹਨ ‘ਆਦਰਸ਼ ਕਰਮਚਾਰੀ’
Published : May 11, 2026, 6:33 am IST
Updated : May 11, 2026, 6:33 am IST
SHARE ARTICLE
photo
photo

ਭਾਰਤੀ ਸੰਦਰਭ ’ਚ, ਮਾਂ ਬਣਨ ਨੂੰ ਇਕ ‘ਸਭਿਆਚਾਰਕ ਆਦਰਸ਼’ ਮੰਨਿਆ ਜਾਂਦਾ

ਨਵੀਂ ਦਿੱਲੀ : ਗੋਆ ਮੈਨੇਜਮੈਂਟ ਸੰਸਥਾਨ (ਜੀ.ਆਈ.ਐਮ.) ਦੀ ਇਕ ਤਾਜ਼ਾ ਖੋਜ ਅਨੁਸਾਰ, ਕੰਪਨੀਆਂ ਬਿਨਾਂ ਬੱਚਿਆਂ ਵਾਲੀਆਂ ਮਹਿਲਾਵਾਂ ਨੂੰ ਬਤੌਰ ‘ਆਦਰਸ਼ ਕਰਮਚਾਰੀ’ ਵੇਖਦੀਆਂ ਹਨ। ਖੋਜ ਮੁਤਾਬਕ ਅਜਿਹੀਆਂ ਮਹਿਲਾਵਾਂ ਨੂੰ ਕਰੀਅਰ ਪ੍ਰਤੀ ਵਧੇਰੇ ਗੰਭੀਰ ਅਤੇ ਪੜ੍ਹੀਆਂ-ਲਿਖੀਆਂ ਮੰਨਿਆ ਜਾਂਦਾ ਹੈ, ਜੋ ਕੰਮ ਦੇ ਬੋਝ ਨੂੰ ਬਿਹਤਰ ਤਰੀਕੇ ਨਾਲ ਸੰਭਾਲ ਸਕਦੀਆਂ ਹਨ।

ਜੀ.ਆਈ.ਐਮ. ਦੀ ਸਹਾਇਕ ਪ੍ਰੋਫੈਸਰ ਸ਼ੈਲੀ ਪਾਂਡੇ ਨੇ ਦਸਿਆ ਕਿ, ‘‘ਅਸੀਂ ਪਾਇਆ ਕਿ ਸੰਸਥਾਗਤ ਸਭਿਆਚਾਰ ਅਕਸਰ ਮਰਦਾਨਾ ਅਤੇ ਜ਼ਨਾਨਾ ਭੂਮਿਕਾਵਾਂ ਦੇ ਪੁਰਾਣੇ ਸੰਕਲਪਾਂ ’ਤੇ ਚੱਲਦਾ ਹੈ, ਜਿਸ ਕਾਰਨ ਮਾਂ ਨਾ ਬਣਨ ਦੀ ਚੋਣ ਕਰਨ ਵਾਲੀਆਂ ਮਹਿਲਾਵਾਂ ਨੂੰ ਵੱਖਰੀ ਨਜ਼ਰ ਨਾਲ ਵੇਖਿਆ ਜਾਂਦਾ ਹੈ।’’ ਖੋਜਾਰਥੀ ਗਿਆਨਦਾ ਗਿਰੀਸ਼ਾ ਨੇ ਕਿਹਾ, ‘‘ਬੱਚਾ ਨਾ ਹੋਣਾ ਇਕ ਨਿਜੀ ਫੈਸਲਾ ਹੈ ਅਤੇ ਇਹ ਕੰਮ ਵਾਲੀ ਥਾਂ ’ਤੇ ਕਿਸੇ ਦੀ ਯੋਗਤਾ ਦਾ ਪੈਮਾਨਾ ਨਹੀਂ ਹੋਣਾ ਚਾਹੀਦਾ।’’

ਇਹ ਅਧਿਐਨ ਦੱਸਦਾ ਹੈ ਕਿ ਭਾਰਤੀ ਸੰਦਰਭ ’ਚ, ਜਿੱਥੇ ਮਾਂ ਬਣਨ ਨੂੰ ਇਕ ‘ਸਭਿਆਚਾਰਕ ਆਦਰਸ਼’ ਮੰਨਿਆ ਜਾਂਦਾ ਹੈ, ਉਥੇ ਅਜਿਹੀਆਂ ਮਹਿਲਾਵਾਂ ਨੂੰ ਕਈ ਵਾਰ ਸੂਖਮ ਵਿਤਕਰੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।     (ਪੀ.ਟੀ.ਆਈ.)
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement