ਖ਼ਬਰਾਂ |

ਤਾਜ਼ਾ |

ਨਵੀਂ ਦਿੱਲੀ: DRDO ਕਰਮਚਾਰੀ ਨਾਲ 15 ਲੱਖ ਰੁਪਏ ਦੀ ਸਾਈਬਰ ਠੱਗੀ
Published : Jun 11, 2026, 5:11 pm IST
Updated : Jun 11, 2026, 5:11 pm IST
SHARE ARTICLE
New Delhi: DRDO employee cyber fraud of Rs 15 lakh
New Delhi: DRDO employee cyber fraud of Rs 15 lakh

ਪੁਲਿਸ ਨੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ: DRDO ਕਰਮਚਾਰੀ ਤੋਂ ਆਨਲਾਈਨ ਨਿਵੇਸ਼ ਸਕੀਮ ਦੇ ਨਾਂ 'ਤੇ 15 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਪਹਿਲਾਂ 'ਵਰਕ ਫਰਾਮ ਹੋਮ' ਟਾਸਕ ਅਤੇ ਛੋਟੇ ਮੁਨਾਫ਼ੇ ਦਾ ਲਾਲਚ ਦੇ ਕੇ ਭਰੋਸਾ ਜਿੱਤਿਆ। ਬਾਅਦ ਵਿੱਚ ਹਾਈ ਰਿਟਰਨ (ਵੱਧ ਮੁਨਾਫ਼ੇ ਵਾਲੀਆਂ) ਨਿਵੇਸ਼ ਯੋਜਨਾਵਾਂ ਵਿੱਚ ਪੈਸਾ ਲਗਵਾ ਕੇ ਪੂਰੀ ਰਕਮ ਹੜੱਪ ਲਈ। ਪੁਲਿਸ ਨੇ ਜਾਂਚ ਤੋਂ ਬਾਅਦ ਹਰਿਆਣਾ ਅਤੇ ਰਾਜਸਥਾਨ ਤੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੂਰੇ ਸਾਈਬਰ ਫਰਾਡ ਨੈੱਟਵਰਕ ਦੀ ਜਾਂਚ ਜਾਰੀ ਹੈ।

ਪੁਲਿਸ ਜਾਂਚ ਦੇ ਮੁਤਾਬਕ, ਠੱਗਾਂ ਨੇ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ। ਪੀੜਤ ਨੂੰ ਪਹਿਲਾਂ ਇੱਕ 'ਵਰਕ-ਫਰਾਮ-ਹੋਮ' ਵਰਗੀ ਸਕੀਮ ਵਿੱਚ ਜੋੜਿਆ ਗਿਆ, ਜਿੱਥੇ ਉਸ ਨੂੰ ਆਸਾਨ ਟਾਸਕ ਅਤੇ ਸ਼ੁਰੂਆਤੀ ਨਿਵੇਸ਼ 'ਤੇ ਛੋਟੇ-ਛੋਟੇ ਮੁਨਾਫ਼ੇ ਦਿਖਾਏ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੂੰ ਇੱਕ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਕਈ ਵੈੱਬਸਾਈਟਾਂ 'ਤੇ ਰਜਿਸਟਰ ਕਰਨ ਲਈ ਕਿਹਾ ਗਿਆ। ਸ਼ੁਰੂ ਵਿੱਚ ਟਾਸਕ ਪੂਰੇ ਕਰਨ ਅਤੇ ਪੈਸੇ ਜਮ੍ਹਾਂ ਕਰਨ 'ਤੇ ਉਸ ਨੂੰ ਮੁਨਾਫ਼ਾ ਹੋਇਆ, ਜਿਸ ਨਾਲ ਧੋਖਾਧੜੀ ਕਰਨ ਵਾਲਿਆਂ ਨੇ ਉਸ ਦਾ ਭਰੋਸਾ ਜਿੱਤ ਲਿਆ।

ਜਿਵੇਂ-ਜਿਵੇਂ ਪੀੜਤ ਦਾ ਭਰੋਸਾ ਵਧਿਆ, ਉਸ ਨੂੰ ਬੋਨਸ ਟਾਸਕ ਅਤੇ ਹੋਰ ਨਿਵੇਸ਼ ਯੋਜਨਾਵਾਂ ਵਿੱਚ ਜ਼ਿਆਦਾ ਪੈਸਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਪੁਲਿਸ ਅਨੁਸਾਰ ਕਈ ਵਾਰਾਂ ਵਿੱਚ ਪੈਸੇ ਟ੍ਰਾਂਸਫਰ ਕਰਵਾਏ ਗਏ ਅਤੇ ਕੁੱਲ ਮਿਲਾ ਕੇ ਲਗਭਗ 15.74 ਲੱਖ ਰੁਪਏ ਨਿਵੇਸ਼ ਕਰਵਾ ਲਏ ਗਏ। ਜਦੋਂ ਪੀੜਤ ਨੇ ਆਪਣੇ ਆਨਲਾਈਨ ਅਕਾਊਂਟ ਵਿੱਚ ਦਿਖ ਰਹੀ ਰਕਮ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਠੱਗਾਂ ਨੇ ਉਸ ਕੋਲੋਂ ਹੋਰ ਪੈਸਿਆਂ ਦੀ ਮੰਗ ਸ਼ੁਰੂ ਕਰ ਦਿੱਤੀ।

ਪੈਸੇ ਕੱਢਣ ਦੇ ਨਾਂ 'ਤੇ ਪੈਨਲਟੀ ਵਰਗੀਆਂ ਸ਼ਰਤਾਂ ਲਗਾਈਆਂ ਗਈਆਂ, ਜਿਸ ਨਾਲ ਪੀੜਤ ਹੋਰ ਉਲਝ ਗਿਆ। ਜਦੋਂ ਲਗਾਤਾਰ ਦਬਾਅ ਵਧਦਾ ਗਿਆ ਅਤੇ ਕੋਈ ਪੈਸਾ ਵਾਪਸ ਨਹੀਂ ਮਿਲਿਆ, ਤਾਂ ਉਸ ਨੂੰ ਸ਼ੱਕ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ। ਇਸ ਤੋਂ ਬਾਅਦ ਉਸ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ e-FIR ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement