ਕਿਹਾ, ‘ਮਮਤਾ ਬੈਨਰਜੀ ਮੈਨੂੰ ਚੁਣਨ ਜਾਂ ਅਭਿਸ਼ੇਕ ਨੂੰ'
ਕੋਲਕਾਤਾ: ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਵਿਧਾਇਕ ਅਤੇ ਸਾਂਸਦ ਲਗਾਤਾਰ ਉਨ੍ਹਾਂ ਦਾ ਸਾਥ ਛੱਡ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਸਭ ਤੋਂ ਨਜ਼ਦੀਕੀ ਸਾਂਸਦ ਕਲਿਆਣ ਬੈਨਰਜੀ ਦੀ ਵੀ ਵੀਰਵਾਰ ਨੂੰ ਨਾਰਾਜ਼ਗੀ ਸਾਹਮਣੇ ਆਈ।
ਉਨ੍ਹਾਂ ਨੇ ਕਿਹਾ ਕਿ ਮਮਤਾ ਦੀਦੀ ਨੂੰ ਤੈਅ ਕਰਨਾ ਹੋਵੇਗਾ ਕਿ ਉਹ ਮੇਰੇ ਨਾਲ ਹਨ ਜਾਂ ਅਭਿਸ਼ੇਕ ਬੈਨਰਜੀ ਦੇ ਨਾਲ। ੳਨ੍ਹਾਂ ਕਿਹਾ ਕਿ ਅਭਿਸ਼ੇਕ ਨੂੰ ਸੀਨੀਅਰ ਆਗੂਆਂ ਦਾ ਸਤਿਕਾਰ ਕਰਨਾ ਨਹੀਂ ਆਉਂਦਾ। ਉਹ ਬਹੁਤ ਹੰਕਾਰੀ ਹਨ। ਇਸੇ ਕਾਰਨ ਪਾਰਟੀ ਬਰਬਾਦ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਮਤਾ ਦੀਦੀ ਨੇ ਅਭਿਸ਼ੇਕ ਬੈਨਰਜੀ 'ਤੇ ਹੀ ਨਿਰਭਰ ਰਹਿਣਾ ਹੈ ਤਾਂ ਉਹ ਉਨ੍ਹਾਂ ਦੇ ਨਾਲ ਰਹਿਣ ਅਤੇ ਮੈਨੂੰ ਛੱਡ ਦੇਣ। ਜੇਕਰ ਉਹ ਉਨ੍ਹਾਂ ਤੋਂ ਵੱਖਰਾ ਰਸਤਾ ਚੁਣਦੀ ਹਨ, ਤਾਂ ਮੈਂ ਮਮਤਾ ਦੀਦੀ ਦੇ ਨਾਲ ਹਾਂ।"
ਕਲਿਆਣ ਦੀ ਨਾਰਾਜ਼ਗੀ ਦਾ ਕਾਰਨ TMC ਦਾ ਫਰਜ਼ੀ ਦਸਤਖਤ ਕੇਸ ਹੈ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਅੱਧੀ ਰਾਤ ਨੂੰ ਦੱਸਿਆ ਗਿਆ ਕਿ ਇਸ ਕੇਸ ਨਾਲ ਜੁੜੇ ਵਕੀਲ ਬਦਲ ਦਿੱਤੇ ਗਏ ਹਨ। ਇਨ੍ਹਾਂ ਵਿੱਚ ਮੈਂ ਵੀ ਸ਼ਾਮਲ ਸੀ। ਇਹ ਅਪਮਾਨਜਨਕ ਹੈ । ਉਧਰ TMC ਦੇ ਰਾਜ ਸਭਾ ਸਾਂਸਦ ਪ੍ਰਕਾਸ਼ ਚਿਕ ਬੜਾਈਕ ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ। ਪਿਛਲੇ ਚਾਰ ਦਿਨਾਂ ਵਿੱਚ 13 ਵਿੱਚੋਂ ਤਿੰਨ ਰਾਜ ਸਭਾ ਸਾਂਸਦ ਮਮਤਾ ਨੂੰ ਛੱਡ ਕੇ ਜਾ ਚੁੱਕੇ ਹਨ। 10 ਜੂਨ ਨੂੰ ਸੁਸ਼ਮਿਤਾ ਦੇਵ ਨੇ ਅਸਤੀਫਾ ਦਿੱਤਾ ਸੀ। ਇਸ ਤੋਂ ਪਹਿਲਾਂ 8 ਜੂਨ ਨੂੰ ਸੁਖੇਂਦੂ ਸ਼ੇਖਰ ਨੇ ਰਾਜ ਸਭਾ ਮੈਂਬਰਸ਼ਿਪ ਅਤੇ ਪਾਰਟੀ ਛੱਡੀ ਸੀ। ਇਸ ਤੋਂ ਪਹਿਲਾਂ TMC ਦੀ ਬਾਗੀ ਸਾਂਸਦ ਕਾਕੋਲੀ ਘੋਸ਼ ਨੇ ਦਾਅਵਾ ਕੀਤਾ ਸੀ ਕਿ 20 ਲੋਕ ਸਭਾ ਸਾਂਸਦ ਵੱਖਰਾ ਗੁੱਟ ਬਣਾ ਚੁੱਕੇ ਹਨ। ਉੱਥੇ ਹੀ, ਬੰਗਾਲ ਦੇ 80 ਵਿੱਚੋਂ 58 TMC ਵਿਧਾਇਕ ਵੱਖਰਾ ਗੁੱਟ ਬਣਾ ਚੁੱਕੇ ਹਨ।
