Advertisement

ਐਲਓਸੀ 'ਤੇ ਹਮਲੇ ਦੀ ਫ਼ਿਰਾਕ 'ਚ ਪਾਕਿਸਤਾਨੀ 'ਬੈਟ'

ਏਜੰਸੀ
Published Sep 11, 2019, 6:38 pm IST
Updated Sep 11, 2019, 6:38 pm IST
ਸਰਹੱਦ 'ਤੇ ਤਾਇਨਾਤ ਕੀਤੇ 100 ਕਮਾਂਡੋ
Pakistan BAT team may attack on LOC
 Pakistan BAT team may attack on LOC

ਨਵੀਂ ਦਿੱਲੀ : ਭਾਰਤ-ਪਾਕਿਸਤਾਨ ਵਿਚਕਾਰ ਜਾਰੀ ਤਣਾਅ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਾਕਿ ਫ਼ੌਜ ਅਤੇ ਅਤਿਵਾਦੀ ਐਲਓਸੀ 'ਤੇ ਕੇਰਨ ਅਤੇ ਗੁਰੇਜ਼ ਸੈਕਟਰ 'ਚ ਬੈਟ ਐਕਸ਼ਨ ਦੀ ਫਿਰਾਕ 'ਚ ਹੈ। 5 ਅਗਸਤ ਤੋਂ ਬਾਅਦ ਪਾਕਿਸਤਾਨ ਨੇ ਐਲਓਸੀ 'ਤੇ 100 ਦੇ ਲਗਭਗ ਐਸਐਸਜੀ ਦੇ ਕਮਾਂਡੋ ਤਾਇਨਾਤ ਕੀਤੇ ਹਨ। 

Pakistan BAT team may attack on LOC Pakistan BAT team may attack on LOC

ਜ਼ਿਕਰਯੋਗ ਹੈ ਕਿ ਬੈਟ ਟੀਮ 'ਚ ਪਾਕਿ ਫ਼ੌਜ ਦੇ ਕਮਾਂਡੋ ਅਤੇ ਅਤਿਵਾਦੀ ਹੁੰਦੇ ਹਨ, ਜੋ ਧੋਖੇ ਨਾਲ ਅਤੇ ਸੰਘਣੇ ਹਨੇਰੇ 'ਚ ਹਮਲਾ ਕਰਦੇ ਹਨ। ਇਸ ਹਮਲੇ ਦੀ ਸੰਭਾਵਨਾ ਨੂੰ ਵੇਖਦਿਆਂ ਐਲਓਸੀ 'ਤੇ ਫ਼ੌਜ ਹਾਈ ਅਲਰਟ 'ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਫ਼ੌਜ ਪੂਰੀ ਕੋਸ਼ਿਸ਼ ਦੇ ਬਾਵਜੂਦ ਕਸ਼ਮੀਰ 'ਚ ਕੋਈ ਗੜਬੜੀ ਨਹੀਂ ਕਰ ਪਾ ਰਹੀ ਹੈ। ਇਸੇ ਕਾਰਨ ਉਹ ਬੈਟ ਰਾਹੀਂ ਹਮਲੇ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹੈ।

Pakistan BAT team may attack on LOC Pakistan BAT team may attack on LOC

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ 5 ਅਗਸਤ ਤੋਂ ਹੁਣ ਤਕ 8 ਅਤਿਵਾਦੀ ਮਾਰੇ ਗਏ ਹਨ, ਜਦਕਿ ਜੁਲਾਈ 'ਚ 13 ਅਤੇ ਜੂਨ 'ਚ 23 ਅਤਿਦਾਵੀ ਮਾਰੇ ਗਏ ਸਨ। ਇਸੇ ਕਾਰਨ ਹੁਣ ਉਸ ਕੋਲ ਬੈਟ ਐਕਸ਼ਨ ਤੋਂ ਇਲਾਵਾ ਕੋਈ ਦੂਜਾ ਆਪਸ਼ਨ ਨਹੀਂ ਬਚਿਆ ਹੈ। ਜ਼ਿਕਰਯੋਗ ਹੈ ਕਿ ਪਾਕਿ ਫ਼ੌਜ ਨੇ ਪਿਛਲਾ ਬੈਟ ਐਕਸ਼ਨ 3 ਅਗਸਤ ਨੂੰ ਕੇਰਨ ਸੈਕਟਰ 'ਚ ਕੀਤਾ ਸੀ, ਉਦੋਂ ਉਸ ਦੇ 5 ਜਵਾਨ ਮਾਰੇ ਗਏ ਸਨ। ਦੱਸ ਦੇਈਏ ਕਿ ਭਾਰਤੀ ਫ਼ੌਜ ਨੇ ਦੋ ਦਿਨ ਪਹਿਲਾਂ ਕੇਰਨ ਸੈਕਟਰ 'ਚ ਬੈਟ ਦੀ ਟੀਮ ਵਲੋਂ ਸਰਹੱਦ ਅੰਦਰ ਘੁਸਪੈਠ ਦੀ ਨਾਕਾਮ ਕੋਸ਼ਿਸ਼ ਦੀ ਵੀਡੀਓ ਜਾਰੀ ਕੀਤੀ ਸੀ।

Location: India, Delhi, New Delhi