ਖ਼ਬਰਾਂ |

ਤਾਜ਼ਾ |

ਦਿੱਲੀ ਦੇ ਤੁਗਲਕਾਬਾਦ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ 3 ਦੀ ਮੌਤ

By : GAGANDEEP

Published : Jun 12, 2026, 7:58 am IST
Updated : Jun 12, 2026, 8:42 am IST
SHARE ARTICLE
photo
photo

ਜਦਕਿ 6 ਝੁਲਸੇ, ਪਾਰਕਿੰਗ ਵਿਚ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ 5ਵੀਂ ਮੰਜ਼ਿਲ ਤੱਕ ਫੈਲੀ

ਦਿੱਲੀ ਦੇ ਤੁਗਲਕਾਬਾਦ ਇਲਾਕੇ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਛੇ ਲੋਕਾਂ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਅੱਗ ਪਾਰਕਿੰਗ ਏਰੀਆ ਵਿੱਚ ਖੜ੍ਹੇ ਵਾਹਨਾਂ ਵਿੱਚ ਲੱਗੀ। ਇਹ ਹੌਲੀ-ਹੌਲੀ ਪੰਜ ਮੰਜ਼ਿਲਾ ਇਮਾਰਤ ਵਿੱਚ ਫੈਲ ਗਈ। ਫਾਇਰ ਬ੍ਰਿਗੇਡ ਟੀਮ ਨੇ ਛੱਤ 'ਤੇ ਲੱਗਿਆ ਤਾਲਾ ਕੱਟ ਕੇ ਲੋਕਾਂ ਨੂੰ ਬਚਾਇਆ।

ਫਾਇਰ ਵਿਭਾਗ ਦੇ ਅਨੁਸਾਰ, ਵੀਰਵਾਰ ਨੂੰ ਸਵੇਰੇ 2:35 ਵਜੇ ਤੋਂ 2:37 ਵਜੇ ਦੇ ਵਿਚਕਾਰ ਐਮਰਜੈਂਸੀ ਕਾਲਾਂ ਆਈਆਂ। ਅੱਗ ਤਾਰਾ ਅਪਾਰਟਮੈਂਟਸ ਦੇ ਨੇੜੇ ਲੇਨ ਨੰਬਰ 1 ਵਿੱਚ ਸਥਿਤ ਇੱਕ ਇਮਾਰਤ ਵਿੱਚ ਲੱਗੀ। ਇਮਾਰਤ ਦੇ ਅੰਦਰ ਕਈ ਲੋਕਾਂ ਦੇ ਫਸੇ ਹੋਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਫਾਇਰਫਾਈਟਰਜ਼ ਨੇ ਬਚਾਅ ਕਾਰਜ ਸ਼ੁਰੂ ਕੀਤਾ। ਅੱਗ 'ਤੇ 3:45 ਵਜੇ ਤੱਕ ਕਾਬੂ ਪਾ ਲਿਆ ਗਿਆ।

ਫਾਇਰ ਡਿਪਾਰਟਮੈਂਟ ਦੇ ਏਡੀਓ ਯਸ਼ਵੰਤ ਮੀਣਾ ਨੇ ਦੱਸਿਆ ਕਿ ਪਾਰਕਿੰਗ ਏਰੀਆ ਵਿੱਚ ਖੜ੍ਹੇ ਤਿੰਨ ਐਕਟਿਵਾ, ਦੋ ਮੋਟਰਸਾਈਕਲ ਅਤੇ ਇੱਕ ਸਾਈਕਲ ਅੱਗ ਨਾਲ ਸੜ ਗਏ। ਅੱਗ ਅਤੇ ਧੂੰਆਂ ਜ਼ਮੀਨੀ ਮੰਜ਼ਿਲ ਤੋਂ ਪੰਜਵੀਂ ਮੰਜ਼ਿਲ ਤੱਕ ਫੈਲ ਗਿਆ, ਜਿਸ ਕਾਰਨ ਹੇਠਲੀਆਂ ਮੰਜ਼ਿਲਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।

ਇੱਕ ਤੰਗ ਗਲੀ ਵਿੱਚ ਸਥਿਤ ਹੋਣ ਕਾਰਨ ਪੰਜ ਮੰਜ਼ਿਲਾ ਇਮਾਰਤ ਵਿਚ ਰਾਹਤ ਕਾਰਜਾਂ ਵਿੱਚ ਰੁਕਾਵਟ ਆਈ। ਛੱਤ ਦੇ ਗੇਟ ਨੂੰ ਬੰਦ ਦੇਖ ਕੇ, ਬਚਾਅ ਕਰਮਚਾਰੀਆਂ ਨੇ ਅੰਦਰ ਜਾਣ ਲਈ ਤਾਲਾ ਤੋੜਿਆ ਤੇ ਅੰਦਰ ਫਸੀਆਂ ਦੋ ਕੁੜੀਆਂ ਨੂੰ ਸੁਰੱਖਿਅਤ ਬਚਾਇਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ।
ਪਿਛਲੇ 10 ਦਿਨਾਂ ਵਿੱਚ ਦਿੱਲੀ ਵਿੱਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ, 3 ਜੂਨ ਨੂੰ, ਮਾਲਵੀਆ ਨਗਰ ਦੇ ਫਲੋਰਿਸ਼ ਸਟੇਅ ਹੋਟਲ ਵਿੱਚ ਅੱਗ ਲੱਗ ਗਈ ਸੀ। ਉਸ ਘਟਨਾ ਵਿੱਚ ਕੁੱਲ 23 ਲੋਕਾਂ ਦੀ ਜਾਨ ਚਲੀ ਗਈ ਸੀ।

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement