Advertisement

ਜੰਮੂ-ਕਸ਼ਮੀਰ 'ਚ ਵੱਡੀ ਅਤਿਵਾਦੀ ਸਾਜ਼ਸ਼ ਨਾਕਾਮ, 3 ਅਤਿਵਾਦੀ ਗ੍ਰਿਫ਼ਤਾਰ

ਏਜੰਸੀ
Published Sep 12, 2019, 3:15 pm IST
Updated Sep 12, 2019, 3:15 pm IST
4 ਏ.ਕੇ.-56, 2 ਏ.ਕੇ.-47 ਅਤੇ 4.5 ਲੱਖ ਰੁਪਏ ਨਕਦ ਮਿਲੇ
J&K Police arrests 3 terrorists with 6 AK-47 rifles in Kathua
 J&K Police arrests 3 terrorists with 6 AK-47 rifles in Kathua

ਨਵੀਂ ਦਿੱਲੀ : ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਸੁਰੱਖਿਆ ਬਲਾਂ ਦੇ ਜੰਮੂ ਦੇ ਕਠੁਆ ਖੇਤਰ 'ਚ ਤਿੰਨ ਅਤਿਵਾਦੀਆਂ ਨੂੰ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਅਤਿਵਾਦੀ ਪੰਜਾਬ ਤੋਂ ਕਸ਼ਮੀਰ ਜਾ ਰਹੇ ਹਨ। ਤਿੰਨੇ ਕਸ਼ਮੀਰ ਨੰਬਰ ਦੇ ਇਕ ਟਰੱਕ 'ਚ ਸਵਾਰ ਸਨ। ਇਨ੍ਹਾਂ ਕੋਲੋਂ 4 ਏ.ਕੇ.-56, 2 ਏ.ਕੇ.-47 ਅਤੇ 4.5 ਲੱਖ ਰੁਪਏ ਨਕਦ ਮਿਲੇ ਹਨ। ਇਸ ਤੋਂ ਇਲਾਵਾ 6 ਮੈਗਜ਼ੀਨ ਅਤੇ 180 ਜ਼ਿੰਦਾ ਕਾਰਤੂਸ ਵੀ ਮਿਲੇ ਹਨ। 

J&K Police arrests 3 terrorists with 6 AK-47 rifles in KathuaJ&K Police arrests 3 terrorists with 6 AK-47 rifles in Kathua

ਕਠੁਆ ਦੇ ਲਖਨਪੁਰ ਬਾਰਡਰ 'ਤੇ ਚੈਕਿੰਗ ਦੌਰਾਨ ਹਥਿਆਰਾਂ ਦੀ ਇਸ ਖੇਪ ਨੂੰ ਫੜਿਆ ਗਿਆ। ਟਰੱਕ 'ਚ ਖਾਣ ਦੇ ਸਾਮਾਨ ਅੰਦਰ ਹਥਿਆਰਾਂ ਨੂੰ ਛੁਪਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਅਤਿਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ 'ਚ ਸਨ। ਹਾਲਾਂਕਿ ਤਿੰਨਾਂ ਅਤਿਵਾਦੀਆਂ ਤੋਂ ਪੁਛਗਿਛ ਕੀਤੀ ਜਾ ਰਹੀ ਹੈ, ਪਰ ਪੁਲਿਸ ਮੁਤਾਬਕ ਇਸ ਗ੍ਰਿਫ਼ਤਾਰੀ ਨਾਲ ਅਤਿਵਾਦੀਆਂ ਦੀ ਵੱਡੀ ਸਾਜਿਸ਼ ਨਾਕਾਮ ਹੋਈ ਹੈ।

J&K Police arrests 3 terrorists with 6 AK-47 rifles in KathuaJ&K Police arrests 3 terrorists with 6 AK-47 rifles in Kathua

ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਜਿਹੜੀ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਇਹ ਟਰੱਕ ਪੰਜਾਬ ਦੇ ਅੰਮ੍ਰਿਤਸਰ ਤੋਂ ਸ੍ਰੀਨਗਰ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਬਾਂਦੀਪੁਰਾ 'ਚ ਵੀ ਆਤਮਘਾਤੀ ਹਮਲੇ ਬਾਰੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ ਇਥੇ 7 ਅਤਿਵਾਦੀਆਂ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਚਿਤਾਵਨੀ ਮਿਲੀ ਸੀ।

Location: India, Delhi, New Delhi