Advertisement

ਸਰਕਾਰੀ ਅਫ਼ਸਰ ਨੇ ਮੰਗੀ ਰਿਸ਼ਵਤ, ਗਰੀਬ ਵਿਅਕਤੀ ਅਪਣੀ ਮੱਝ ਹੀ ਬੰਨ੍ਹ ਆਇਆ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Sep 12, 2019, 4:35 pm IST
Updated Sep 12, 2019, 4:35 pm IST
ਐਮਪੀ ਅਜਬ ਹੈ, ਸਭ ਤੋਂ ਗਜਬ ਹੈ। ਮੱਧ ਪ੍ਰਦੇਸ਼ ਟੂਰਿਜਮ ਦਾ ਇਹ ਸਲੋਗਨ ਕਈ ਵਾਰ ਠੀਕ ਲੱਗਦਾ ਹੈ...
Buffalo
 Buffalo

ਮੱਧ ਪ੍ਰਦੇਸ਼: ਐਮਪੀ ਅਜਬ ਹੈ, ਸਭ ਤੋਂ ਗਜਬ ਹੈ। ਮੱਧ ਪ੍ਰਦੇਸ਼ ਟੂਰਿਜਮ ਦਾ ਇਹ ਸਲੋਗਨ ਕਈ ਵਾਰ ਠੀਕ ਲੱਗਦਾ ਹੈ ਇਸ ਵਾਰ ਫਿਰ ਕੁੱਝ ਅਜਿਹਾ ਹੋਇਆ ਹੈ ਕਿ ਇਹ ਸਲੋਗਨ ਮੱਧ ਪ੍ਰਦੇਸ਼ ‘ਤੇ ਫਿਟ ਬੈਠ ਰਿਹਾ ਹੈ। ਮੱਧ ਪ੍ਰਦੇਸ਼ ਦਾ ਵਿਦਿਸ਼ਾ ਜਿਲਾ। ਉਹੀ ਵਿਦਿਸ਼ਾ ਜਿੱਥੋਂ 2014 ਵਿੱਚ ਚੋਣ ਜਿੱਤਕੇ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਬਣੇ ਸਨ। ਵਿਦਿਸ਼ਾ  ਦੇ ਸਿਰੋਂਜ ਤਹਸੀਲ ਦੇ ਨਾਇਬ ਤਹਿਸੀਲਦਾਰ ਨੇ ਜਦੋਂ ਇੱਕ ਵਿਅਕਤੀ ਤੋਂ 25 ਹਜਾਰ ਰੁਪਏ ਰਿਸ਼ਵਤ ਮੰਗੇ ਤਾਂ ਉਸ ਆਦਮੀ ਨੇ ਆਪਣੀ ਮੱਝ ਲੈ ਜਾ ਕੇ ਉਸ ਨਾਇਬ ਤਹਿਸੀਲਦਾਰ ਦੀ ਗੱਡੀ ਨੂੰ ਬੰਨ੍ਹ ਦਿੱਤੀ।

Bribe Bribe

ਨਾਇਬ ਤਹਿਸੀਲਦਾਰ ‘ਤੇ ਰਿਸ਼ਵਤ ਲੈਣ ਦਾ ਇਲਜ਼ਾਮ ਲਗਾਉਣ ਵਾਲੇ ਭੂਪੇਂਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ 6 ਮਹੀਨੇ ਤੋਂ ਜ਼ਮੀਨ ਦੇ ਇੱਕ ਮਾਮਲੇ ਨੂੰ ਲੈ ਕੇ ਲਗਾਤਾਰ ਨਾਇਬ ਤਹਿਸੀਲਦਾਰ ਦੇ ਕੋਲ ਆ ਰਹੇ ਹੈ ਲੇਕਿਨ ਉਹ ਕੰਮ ਕਰਨ ਤੋਂ ਮਨਾ ਕਰ ਰਹੇ ਹਨ ਅਤੇ ਪੈਸੇ ਮੰਗ ਰਹੇ ਹਨ। ਮੇਰੇ ਕੋਲ ਪੈਸੇ ਨਹੀਂ ਹੈ। ਮੇਰੇ ਕੋਲ ਜੋ ਚੀਜ਼ ਸਭ ਤੋਂ ਜ਼ਿਆਦਾ ਕੀਮਤੀ ਹੈ, ਉਹ ਮੇਰੀ ਮੱਝ ਹੈ। ਇਸ ਲਈ ਮੈਂ ਨਾਇਬ ਤਹਿਸੀਲਦਾਰ ਨੂੰ ਉਹੀ ਦੇ ਦਿੱਤੀ। ਭੁਪੇਂਦਰ ਸਿੰਘ ਵੱਲੋਂ ਲਗਾਏ ਗਏ ਇਲਜ਼ਾਮ ‘ਤੇ ਨਾਇਬ ਤਹਿਸੀਲਦਾਰ ਸਿਧਾਰਥ ਸਿੰਘਲ ਨੇ ਕਿਹਾ ਹੈ ਕਿ ਮੇਰੇ ‘ਤੇ ਲਗਾਏ ਜਾ ਰਹੇ ਇਲਜ਼ਾਮ ਝੂਠੇ ਹਨ।

Bribe CaseBribe Case

ਭੁਪੇਂਦਰ ਇਹ ਸਭ ਪਬਲਿਸਿਟੀ ਲਈ ਕਰ ਰਹੇ ਹਨ। ਭੁਪੇਂਦਰ ਦੇ ਰੁਕੇ ਹੋਏ ਕੰਮ ਨੂੰ ਲੈ ਕੇ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਲੰਮੀ ਬਹਿਸ ਤੋਂ ਬਾਅਦ ਭੂਪੇਂਦਰ ਆਪਣੀ ਮੱਝ ਨੂੰ ਘਰ ਲੈ ਗਏ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਨਾਮ ਇੱਕ ਮੈਮੋਰੇਂਡਮ ਛੱਡ ਗਏ। ਇਸ ਮੇਮੋਰੇਂਡਮ ਨੂੰ ਉਨ੍ਹਾਂ ਨੇ ਐਸਡੀਐਮ ਸੰਜੈ ਜੈਨ ਨੂੰ ਸਪੁਰਦ। ਸੰਜੈ ਨੇ ਭੂਪੇਂਦਰ ਵੱਲੋਂ ਨਾਇਬ ਤਹਿਸੀਲਦਾਰ ‘ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਦੀ ਗੱਲ ਕਹੀ ਹੈ।