Advertisement

ਦੱਖਣੀ ਅਮਰੀਕਾ ਤੋਂ ਕੈਨੇਡਾ ਜ਼ਰੀਏ ਇਸ ਤਰ੍ਹਾਂ ਭਾਰਤ ਪਹੁੰਚ ਰਹੀ ਹੈ ਕੋਕੀਨ

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Sep 12, 2019, 11:47 am IST
Updated Sep 12, 2019, 11:47 am IST
ਨਾਰਕੋਟਿਕਸ ਕੰਟਰੋਲ ਬਿਊਰੋ ਦੀ ਅੰਮ੍ਰਿਤਸਰ ਇਕਾਈ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ
cocaine
 cocaine

 ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ ਦੀ ਅੰਮ੍ਰਿਤਸਰ ਇਕਾਈ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਪੰਜਾਬ, ਦਿੱਲੀ , ਮੁੰਬਈ ਤੋਂ ਨਸ਼ਾ ਤਸਕਰੀ ਕਰ ਰਿਹਾ ਸੀ। ਇਸਦੇ ਤਾਰ ਕੈਨੇਡਾ ਅਤੇ ਆਸਟਰੇਲੀਆ 'ਚ ਬੈਠੇ ਇੰਟਰਨੈਸ਼ਨਲ ਤਸਕਰਾਂ ਦੇ ਨਾਲ ਜੁੜੇ ਸਨ। ਇਸ ਗਿਰੋਹ ਦੀ ਜਾਣਕਾਰੀ ਦਿੰਦੇ ਹੋਏ ਐਨਸੀਬੀ ਦੇ ਡਿਪਟੀ ਡਾਇਰੈਕਟਰ ਜਰਨਲ ਐਸਕੇ ਝਾ ਨੇ ਦੱਸਿਆ ਕਿ ਕੈਨੇਡਾ ਤੋਂ ਇੱਕ ਪਲਾਟਰ / ਪ੍ਰਿੰਟਰ ਮਸ਼ੀਨ ਕੈਨਾਡਾ ਤੋਂ ਜਲੰਧਰ ਦੇ ਇੱਕ ਵਿਅਕਤੀ  ਦੇ ਨਾਮ 'ਤੇ ਆਈ।

cocainecocaine

ਉਥੇ ਹੀ ਸ਼ਿਪ ਦੇ ਮਾਧਿਅਮ ਨਾਲ ਆਏ ਸਮਾਨ ਤੋਂ ਨਸ਼ੇ ਦੀ ਖੇਪ ਭਾਰਤ ਆਉਣ ਦੀ ਜਾਣਕਾਰੀ ਐਨਸੀਬੀ ਨੂੰ ਮਿਲੀ ਸੀ। ਇਸ ਮਸ਼ੀਨ ਵਿੱਚ ਸਾਉਥ ਅਮਰੀਕਾ ਦੀ ਉੱਚ ਪੱਧਰ ਦੀ ਕੋਕੀਨ ਸੀ। ਇਹ ਕੋਕੀਨ ਕੈਨੇਡਾ ਤੋਂ ਪੰਜਾਬ ਪਹੁੰਚਾਈ ਜਾਣੀ ਸੀ। ਦਿੱਲੀ ਜੋਨ ਦੇ ਐਨਸੀਬੀ ਅਧਿਕਾਰੀਆਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਕੈਨੇਡਾ ਤੋਂ ਆਏ ਪਲਾਟਰ / ਪ੍ਰਿੰਟਰ ਮਸ਼ੀਨ 'ਚੋਂ 422 ਗਰਾਮ ਕੋਕੀਨ ਬਰਾਮਦ ਕੀਤੀ ਹੈ।

cocaine

ਕੋਕੀਨ ਦੀ ਖੇਪ ਨੂੰ ਜਲੰਧਰ ਨਿਵਾਸੀ ਯੋਗੇਸ਼ ਕੁਮਾਰ ਧੁਨਾਨੇ ਨੇ ਅੰਤਰਰਾਸ਼ਟਰੀ ਗਿਰੋਹ ਦੇ ਜ਼ਰੀਏ ਮੰਗਵਾਈ ਸੀ। ਦਿੱਲੀ ਐਨਸੀਬੀ ਨੇ ਖੇਪ ਦਾ ਡੁਪਲੀਕੇਟ ਤਿਆਰ ਕਰ ਜਲੰਧਰ ਸਥਿਤ ਪਤੇ 'ਤੇ ਭੇਜ ਦਿੱਤਾ। ਜਲੰਧਰ ਵਿੱਚ ਜਿਵੇਂ ਹੀ ਯੋਗੇਸ਼ ਕੁਮਾਰ ਖੇਪ ਨੂੰ ਪ੍ਰਾਪਤ ਕਰਨ ਲਗਾ ਤਾਂ ਅਧਿਕਾਰੀਆਂ ਨੇ ਉਸਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪੁੱਛਗਿਛ ਦੇ ਦੌਰਾਨ ਉਸਨੇ ਐਨਸੀਬੀ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਪ੍ਰਕਾਰ ਦੀ ਖੇਪ ਪੰਜਾਬ ਦੇ ਕਈ ਲੋਕ ਮੰਗਵਾ ਰਹੇ ਹਨ।

 cocainecocaine

ਯੋਗੇਸ਼ ਕੁਮਾਰ ਦੀ ਜਾਂਚ ਦੇ ਆਧਾਰ 'ਤੇ ਅੰਮ੍ਰਿਤਸਰ ਨਿਵਾਸੀ ਅਕਸ਼ਿੰਦਰ ਸਿੰਘ ਦੇ ਘਰ 'ਚ ਛਾਪਾਮਾਰੀ ਕੀਤੀ। ਐਨਸੀਬੀ ਦੀ ਟੀਮ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਉਹ ਫਰਾਰ ਹੋ ਗਿਆ ਹੈ। ਐਨਸੀਬੀ ਟੀਮ ਨੇ ਯੋਗੇਸ਼ ਕੁਮਾਰ ਤੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ। ਯੋਗੇਸ਼ ਕੁਮਾਰ ਜਲੰਧਰ ਦੇ  ਇਸਲਾਮਾਬਾਦ ਮਹੁੱਲੇ ਦਾ ਰਹਿਣ ਵਾਲਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।