ਖ਼ਬਰਾਂ |

ਤਾਜ਼ਾ |

ਪੱਛਮੀ ਬੰਗਾਲ ਦੀ ਸਾਬਕਾ CM ਮਮਤਾ ਬੈਨਰਜੀ 'ਤੇ ਹਮਲੇ ਦੀ ਕੋਸ਼ਿਸ਼
Published : Oct 13, 2026, 10:46 pm IST
Updated : Oct 13, 2026, 10:46 pm IST
SHARE ARTICLE
Attempted attack on former West Bengal CM Mamata Banerjee
Attempted attack on former West Bengal CM Mamata Banerjee

ਮਮਤਾ ਬੈਨਰਜੀ ਆਪਣੇ ਕਾਲੀਘਾਟ ਨਿਵਾਸ ਨੇੜੇ ਦੁਰਗਾ ਪੰਡਾਲ ਦਾ ਉਦਘਾਟਨ ਕਰਨ ਜਾ ਰਹੇ ਸਨ, ਤਨਿਸ਼ਠਾ ਸਾਹਾ ਵਜੋਂ ਹੋਈ ਹਮਲਾ ਕਰਨ ਵਾਲੀ ਔਰਤ ਦੀ ਪਛਾਣ

ਕੋਲਕਾਤਾ: ਮੰਗਲਵਾਰ ਸ਼ਾਮ ਨੂੰ ਕਾਲੀਘਾਟ ਸਥਿਤ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਿਆ ਹੈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਡੋਲਾ ਸੇਨ ਨੇ ਦਾਅਵਾ ਕੀਤਾ ਕਿ ਇੱਕ ਔਰਤ ਚਾਕੂ ਲੈ ਕੇ ਮਮਤਾ ਵੱਲ ਝਪਟੀ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ।

ਪੁਲਿਸ ਹਿਰਾਸਤ ਵਿੱਚ ਔਰਤ

ਔਰਤ ਦੀ ਪਛਾਣ ਤੰਨਿਸ਼ਠਾ ਸਾਹਾ ਵਜੋਂ ਹੋਈ ਹੈ। ਡੋਲਾ ਨੇ ਇਸ ਮਾਮਲੇ ਵਿੱਚ ਕਾਲੀਘਾਟ ਥਾਣੇ ਦੇ ਓ.ਸੀ. ਨੂੰ ਈਮੇਲ ਭੇਜ ਕੇ ਸ਼ਿਕਾਇਤ ਕੀਤੀ ਹੈ। ਘਟਨਾ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਡੋਲਾ ਸੇਨ ਦੇ ਅਨੁਸਾਰ, ਮੰਗਲਵਾਰ ਸ਼ਾਮ ਕਰੀਬ ਛੇ ਵਜੇ ਉਹ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਆਗੂ ਵੈਸ਼ਵਾਨਰ ਚਟੋਪਾਧਿਆਏ ਨਾਲ ਕਾਲੀਘਾਟ ਮਿਲਨ ਸੰਘ ਦੀ ਦੁਰਗਾ ਪੂਜਾ ਵਿੱਚ ਜਾ ਰਹੀ ਸੀ।

ਔਰਤ ਦੇ ਨਸ਼ੇ ਵਿੱਚ ਹੋਣ ਦਾ ਦੋਸ਼

ਡੋਲਾ ਦਾ ਦੋਸ਼ ਹੈ ਕਿ ਔਰਤ ਨਸ਼ੇ ਵਿੱਚ ਸੀ ਅਤੇ ਉਸ ਨੇ ਮਮਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਸੜਕ 'ਤੇ ਲੇਟ ਕੇ ਗਾਲੀ-ਗਲੋਚ ਕਰਨ ਲੱਗੀ। ਡੋਲਾ ਨੇ ਦਾਅਵਾ ਕੀਤਾ ਕਿ ਔਰਤ ਦੇ ਹੱਥ ਵਿੱਚ ਚਾਕੂ ਸੀ। ਸੰਸਦ ਮੈਂਬਰ ਨੇ ਇਹ ਵੀ ਦੋਸ਼ ਲਾਇਆ ਕਿ ਔਰਤ ਨੇ ਆਪਣੇ ਆਪ ਨੂੰ ਸਿਵਿਕ ਵਲੰਟੀਅਰ ਅਤੇ ਮਮਤਾ ਦੀ ਭਤੀਜੀ ਦੱਸਿਆ। ਘਟਨਾ ਤੋਂ ਬਾਅਦ ਡੋਲਾ ਨੇ ਉੱਥੇ ਮੌਜੂਦ ਦੋ ਪੁਲਿਸ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ।

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement