ਖ਼ਬਰਾਂ |

ਤਾਜ਼ਾ |

ਦਿੱਲੀ ’ਚ ਬ੍ਰਿਗੇਡੀਅਰ ਅਤੇ ਪੁੱਤਰ ਉਤੇ ਹਮਲੇ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ
Published : Apr 14, 2026, 10:34 pm IST
Updated : Apr 14, 2026, 10:34 pm IST
SHARE ARTICLE
ਦਿੱਲੀ ’ਚ ਬ੍ਰਿਗੇਡੀਅਰ ਅਤੇ ਪੁੱਤਰ ਉਤੇ ਹਮਲੇ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ
ਦਿੱਲੀ ’ਚ ਬ੍ਰਿਗੇਡੀਅਰ ਅਤੇ ਪੁੱਤਰ ਉਤੇ ਹਮਲੇ ਦੇ ਮਾਮਲੇ ਵਿਚ ਦੋ ਗ੍ਰਿਫ਼ਤਾਰ

ਪਰਵਾਰ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਮੌਕੇ ’ਤੇ ਮੌਜੂਦ ਹੋਣ ਦੇ ਬਾਵਜੂਦ ਚੁੱਪ ਰਹੀ ਅਤੇ ਮੁਲਜ਼ਮ ਲਗਭਗ 15 ਮਿੰਟਾਂ ਤਕ ਉਨ੍ਹਾਂ ਨੂੰ ਕੁੱਟਦੇ ਰਹੇ

ਨਵੀਂ ਦਿੱਲੀ : ਦਿੱਲੀ ਦੇ ਵਸੰਤ ਇਨਕਲੇਵ ਵਿਚ ਫੌਜ ਦੇ ਬ੍ਰਿਗੇਡੀਅਰ ਪਰਮਿੰਦਰ ਸਿੰਘ ਅਰੋੜਾ ਅਤੇ ਉਸ ਦੇ ਪੁੱਤਰ ਤੇਜਸ ਸਿੰਘ ਅਰੋੜਾ ਉਤੇ ਹਮਲੇ ਦੇ ਮਾਮਲੇ ਵਿਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ’ਚ ਚੌਧਰੀ ਏਵੀਏਸ਼ਨ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਸਤਿੰਦਰ ਉਰਫ਼ ਸੋਨੂ (49) ਅਤੇ ਪੰਡਿਤ ਜੀ ਢਾਬੇ ਦੇ ਮਾਲਕ ਸੰਜੇ ਸ਼ਰਮਾ (56) ਸ਼ਾਮਲ ਹਨ। ਪੁਲਿਸ ਬਿਆਨ ਅਨੁਸਾਰ ਹੋਰ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਘਟਨਾ ਨਾਲ ਸੰਬੰਧਿਤ ਮਰਸਿਡੀਜ਼ ਕਾਰ ਵੀ ਜ਼ਬਤ ਕੀਤੀ ਗਈ ਹੈ। ਇਹ ਘਟਨਾ 11 ਅਪ੍ਰੈਲ ਦੀ ਰਾਤ ਵਾਪਰੀ, ਜਦੋਂ ਬ੍ਰਿਗੇਡੀਅਰ ਅਤੇ ਉਸ ਦਾ ਪੁੱਤਰ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰ ਰਹੇ ਸਨ। ਉਨ੍ਹਾਂ ਨੇ ਕਾਰ ਵਿਚ ਬੈਠੇ ਦੋ ਲੋਕਾਂ ਨੂੰ ਸ਼ਰਾਬ ਪੀਂਦੇ ਵੇਖ ਕੇ ਉਨ੍ਹਾਂ ਨੂੰ ਨਾਜਾਇਜ਼ ਕੰਮ ਕਰਨ ਤੋਂ ਰੋਕਿਆ। ਇਸ ਉਤੇ ਉਨ੍ਹਾਂ ਨੇ ਅਪਣੇ ਸਾਥੀਆਂ ਨੂੰ ਬੁਲਾ ਕੇ ਦੋਹਾਂ ’ਤੇ ਹਮਲਾ ਕਰ ਦਿਤਾ।   

ਪਰਵਾਰ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਮੌਕੇ ’ਤੇ ਮੌਜੂਦ ਹੋਣ ਦੇ ਬਾਵਜੂਦ ਚੁੱਪ ਰਹੀ ਅਤੇ ਮੁਲਜ਼ਮ ਲਗਭਗ 15 ਮਿੰਟਾਂ ਤਕ ਉਨ੍ਹਾਂ ਨੂੰ ਕੁੱਟਦੇ ਰਹੇ।  ਬ੍ਰਿਗੇਡੀਅਰ ਦੀ ਪਤਨੀ ਨੇ ਕਿਹਾ ਸੀ, ‘‘ਮੈਂ ਬੇਨਤੀ ਕੀਤੀ ਪਰ ਅਧਿਕਾਰੀ ਨੇ ਕਿਹਾ ਕਿ ਉਹ ਅਪਣੀ ਟੀਮ ਆਉਣ ਤੋਂ ਪਹਿਲਾਂ ਕੁੱਝ ਨਹੀਂ ਕਰ ਸਕਦਾ।’’ ਤੇਜਸ ਦੇ ਮੂੰਹ, ਗਰਦਨ ਅਤੇ ਹਥੇਲੀ ’ਤੇ ਸੱਟਾਂ ਲੱਗੀਆਂ ਹਨ।

ਦਿੱਲੀ ਪੁਲਿਸ ਨੇ ਇਕ ਇੰਸਪੈਕਟਰ ਨੂੰ ਲਾਪਰਵਾਹੀ ਕਾਰਨ ਮੁਅੱਤਲ ਕੀਤਾ ਸੀ। ਪੁਲਿਸ ਬਿਆਨ ਅਨੁਸਾਰ, ‘‘ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਤੁਰਤ ਕੀਤੀ ਜਾਵੇਗੀ।’’ ਭਾਰਤੀ ਫੌਜ ਨੇ ਵੀ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਫ਼ੌਜ ਨੂੰ ਪੁਲਿਸ ਟੀਮ ਦੀ ਮਦਦ ਲਈ ਤਾਇਨਾਤ ਕੀਤਾ ਹੈ।

Tags: delhi police

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement