ਖ਼ਬਰਾਂ |

ਤਾਜ਼ਾ |

ਪੁਰਤਗਾਲ ਤੋਂ ਹਵਾਲਗੀ ਰਾਹੀਂ ਦਿੱਲੀ ਲਿਆਂਦਾ ਇਕਬਾਲ ਸਿੰਘ ਸ਼ੇਰਾ
Published : May 14, 2026, 11:02 am IST
Updated : May 14, 2026, 12:54 pm IST
SHARE ARTICLE
Iqbal Singh Shera brought to Delhi through extradition from Portugal
Iqbal Singh Shera brought to Delhi through extradition from Portugal

ਪੰਜਾਬ ਲਿਜਾਣ ਲਈ ਸ਼ੇਰਾ ਦੋ ਦਿਨ ਦੇ ਟਰਾਂਜ਼ਿਟ ਰਿਮਾਂਡ 'ਤੇ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ ਲਗਾਤਾਰ ਕੂਟਨੀਤਕ ਅਤੇ ਕਾਨੂੰਨੀ ਯਤਨਾਂ ਤੋਂ ਬਾਅਦ ਪੁਰਤਗਾਲ ਤੋਂ ਲੋੜੀਂਦੇ ਨਾਰਕੋ-ਅੱਤਵਾਦੀ ਇਕਬਾਲ ਸਿੰਘ ਉਰਫ਼ 'ਸ਼ੇਰਾ' ਦੀ ਸਫ਼ਲਤਾ ਪੂਰਵਕ ਹਵਾਲਗੀ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 'ਸ਼ੇਰਾ' ਹਿਜ਼ਬੁਲ ਮੁਜ਼ਾਹਦੀਨ ਦਾ ਇਕ ਅੱਤਵਾਦੀ ਹੈ।  ਉਸ ਨੂੰ ਇਕ ਵੱਡੇ ਵਿੱਤ ਪੋਸ਼ਣ ਮਾਮਲੇ ਵਿਚ ਮੁੱਖ ਸਾਜ਼ਿਸ਼ਘਾੜੇ ਵਜੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਰਤਗਾਲ ਤੋਂ ਭਾਰਤ ਪਹੁੰਚਣ 'ਤੇ ਐਨ.ਆਈ.ਏ ਦੀ ਇਕ ਟੀਮ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ, ਉਹ 2020 ਵਿਚ ਪੁਰਤਗਾਲ ਭੱਜ ਗਿਆ ਸੀ। ਉਸ ਦੀ ਸਫਲ ਹਵਾਲਗੀ ਅਤੇ ਗ੍ਰਿਫ਼ਤਾਰੀ ਪਾਕਿਸਤਾਨ ਸਮਰਥਿਤ ਨਾਰਕੋ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਐਨ.ਆਈ.ਏ. ਦੀ ਲੜਾਈ ਵਿਚ ਇਕ ਵੱਡੀ ਸਫ਼ਲਤਾ ਹੈ।
ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਹਵਾਲਗੀ ਕੀਤੇ ਨਾਰਕੋ-ਅੱਤਵਾਦੀ ਇਕਬਾਲ ਸਿੰਘ ਉਰਫ਼ ਸ਼ੇਰਾ ਨੂੰ ਪੰਜਾਬ ਲਿਜਾਣ ਲਈ ਦੋ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਦਿੱਤਾ। ਪੁਰਤਗਾਲ ਤੋਂ ਮੁਲਜ਼ਮ ਦੀ ਹਵਾਲਗੀ ਯਕੀਨੀ ਬਣਾਉਣ ਤੋਂ ਬਾਅਦ ਐਨ.ਆਈ.ਏ. ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪਟਿਆਲਾ ਹਾਊਸ ਅਦਾਲਤਾਂ ਵਿਚ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੀਤਾਂਬਰ ਦੱਤ ਦੇ ਸਾਹਮਣੇ ਪੇਸ਼ ਕੀਤਾ। ਜਾਂਚ ਏਜੰਸੀ ਨੇ ਉਸ ਨੂੰ ਪੰਜਾਬ ਦੇ ਮੁਹਾਲੀ ਜ਼ਿਲ੍ਹੇ 'ਚ ਲਿਜਾਣ ਲਈ ਤਿੰਨ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਮੰਗਿਆ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨਾਂ ਦਾ ਟਰਾਂਜ਼ਿਟ ਰਿਮਾਂਡ ਦਿੱਤਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement