ਖ਼ਬਰਾਂ |

ਤਾਜ਼ਾ |

ਲਾਲ ਕਿਲ੍ਹਾ ਧਮਾਕਾ ਮਾਮਲਾ : NIA ਨੇ 10 ਮੁਲਜ਼ਮਾਂ ਵਿਰੁੱਧ 7,500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ
Published : May 14, 2026, 1:41 pm IST
Updated : May 14, 2026, 1:41 pm IST
SHARE ARTICLE
Red Fort blast case: NIA files 7,500-page chargesheet against 10 accused
Red Fort blast case: NIA files 7,500-page chargesheet against 10 accused

ਦਾਇਰ ਚਾਰਜਸ਼ੀਟ ਅਨੁਸਾਰ ਸਾਰੇ ਮੁਲਜ਼ਮ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਹੋਏ ਸਨ

ਨਵੀਂ ਦਿੱਲੀ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਲਾਲ ਕਿਲ੍ਹਾ ਕਾਰ ਬੰਬ ਧਮਾਕੇ ਮਾਮਲੇ ਵਿੱਚ 10 ਮੁਲਜ਼ਮਾਂ ਵਿਰੁੱਧ 7,500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 10 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਨੂੰ ਹਿਲਾ ਦੇਣ ਵਾਲੇ ਉੱਚ-ਤੀਬਰਤਾ ਵਾਲੇ ਧਮਾਕੇ ਵਿੱਚ 11 ਲੋਕ ਮਾਰੇ ਗਏ ਸਨ, ਕਈ ਹੋਰ ਜ਼ਖਮੀ ਹੋਏ ਸਨ ਅਤੇ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ।

NIA ਵੱਲੋਂ ਜਾਰੀ ਬਿਆਨ ਅਨੁਸਾਰ ਸਾਰੇ 10 ਮੁਲਜ਼ਮ ਜਿਨ੍ਹਾਂ ਵਿੱਚ ਮੁੱਖ ਦੋਸ਼ੀ, ਡਾਕਟਰ ਉਮਰ ਉਨ ਨਬੀ (ਮ੍ਰਿਤਕ) ਸ਼ਾਮਲ ਹੈ, ਭਾਰਤੀ ਉਪ-ਮਹਾਂਦੀਪ ਵਿੱਚ ਅਲ-ਕਾਇਦਾ (AQIS) ਨਾਲ ਸਬੰਧਤ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜੇ ਹੋਏ ਸਨ। ਇਹ ਚਾਰਜਸ਼ੀਟ ਇੱਥੇ ਪਟਿਆਲਾ ਹਾਊਸ ਕੋਰਟ ਵਿਖੇ NIA ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਕੀਤੀ ਗਈ। ਗ੍ਰਹਿ ਮੰਤਰਾਲੇ ਨੇ ਜੂਨ 2018 ਵਿੱਚ AQIS ਅਤੇ ਇਸ ਨਾਲ ਜੁੜੇ ਸਾਰੇ ਸੰਗਠਨਾਂ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ। 

ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ NIA ਨੇ ਵਿਗਿਆਨਕ ਅਤੇ ਫੋਰੈਂਸਿਕ ਜਾਂਚਾਂ ਰਾਹੀਂ ਇੱਕ ਵੱਡੀ ਜਿਹਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਵਿੱਚ ਪਾਇਆ ਗਿਆ ਕਿ ਦੋਸ਼ੀ ਜਿਨ੍ਹਾਂ ਵਿੱਚ ਕੁਝ ਕੱਟੜਪੰਥੀ ਡਾਕਟਰੀ ਪੇਸ਼ੇਵਰ ਵੀ ਸ਼ਾਮਲ ਹਨ, AQIS/ਅੰਸਾਰ ਗਜ਼ਵਤ-ਉਲ-ਹਿੰਦ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਸਨ ਅਤੇ ਇਸ  ਹਮਲੇ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸਨ। ਚਾਰਜਸ਼ੀਟ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967; ਭਾਰਤੀ ਦੰਡ ਵਿਧਾਨ, 2023; ਵਿਸਫੋਟਕ ਪਦਾਰਥ ਐਕਟ, 1908; ਹਥਿਆਰ ਐਕਟ, 1959; ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕਣ ਐਕਟ, 1984 ਦੀਆਂ ਸੰਬੰਧਿਤ ਧਾਰਾਵਾਂ ਤਹਿਤ ਦਾਇਰ ਕੀਤੀ ਗਈ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਆਤਮਘਾਤੀ ਹਮਲੇ ਵਿੱਚ ਮਾਰੇ ਗਏ ਪੁਲਵਾਮਾ ਨਿਵਾਸੀ ਡਾਕਟਰ ਉਮਰ ਉਨ ਨਬੀ ਵਿਰੁੱਧ ਦੋਸ਼ਾਂ ਨੂੰ ਵਾਪਸ ਲੈਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਉਹ ਹਰਿਆਣਾ ਦੇ ਫਰੀਦਾਬਾਦ ਵਿੱਚ ਅਲ-ਫਲਾਹ ਯੂਨੀਵਰਸਿਟੀ ਵਿੱਚ ਮੈਡੀਸਨ ਵਿਭਾਗ ਵਿੱਚ ਸਾਬਕਾ ਸਹਾਇਕ ਪ੍ਰੋਫੈਸਰ ਸਨ। 
ਐਨ.ਆਈ.ਏ. ਅਨੁਸਾਰ ਚਾਰਜਸ਼ੀਟ ਵਿੱਚ ਡਾਕਟਰ ਨਬੀ ਤੋਂ ਇਲਾਵਾ ਆਮਿਰ ਰਸ਼ੀਦ ਮੀਰ, ਜਸੀਰ ਬਿਲਾਲ ਵਾਨੀ, ਡਾ: ਮੁਜ਼ੱਮਿਲ ਸ਼ਕੀਲ, ਡਾ: ਆਦਿਲ ਅਹਿਮਦ ਰਾਥਰ, ਡਾ: ਸ਼ਾਹੀਨ ਸਈਦ, ਮੁਫ਼ਤੀ ਇਰਫ਼ਾਨ ਅਹਿਮਦ ਵਾਗੇ, ਸੋਏਬ, ਡਾ: ਬਿਲਾਲ ਨਸੀਰ ਮੱਲਾ ਅਤੇ ਯਾਸਿਰ ਦਾਰ ਅਹਿਮਦ ਦੇ ਨਾਂਅ ਸ਼ਾਮਲ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM

'ਇਹ ਸਾਜ਼ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ' ਬਾਕੀ ਸਾਜ਼ਾਂ ਨਾਲੋਂ ਕਿਉਂ ਵਿਲੱਖਣ ਹੈ ਇਹ ਸਾਜ਼ ?

06 Jun 2026 3:07 PM

Swaran Singh Bhangu Funeral: ਪਤੀ ਸਵਰਨ ਸਿੰਘ ਭੰਗੂ ਦੀਆਂ ਅੰਤਿਮ ਰਸਮਾਂ ਚ ਭੁੱਬਾਂ ਮਾਰ ਮਾਰ ਰੋਈ ਗੁਰਪ੍ਰੀਤ ਕੌਰ ਭੰਗੂ

06 Jun 2026 3:06 PM
Advertisement