ਖ਼ਬਰਾਂ |

ਤਾਜ਼ਾ |

ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦਾ ਡਾਟਾ ਲੀਕ : ਰੀਪੋਰਟ

By : JAGDISH

Published : Jul 15, 2026, 8:37 pm IST
Updated : Jul 15, 2026, 8:37 pm IST
SHARE ARTICLE
Kudankulam Nuclear Power Plant data leak: Report
Kudankulam Nuclear Power Plant data leak: Report

ਗੰਭੀਰ ਸੁਰੱਖਿਆ ਚਿੰਤਾ ਹੋਈ ਪੈਦਾ

ਨਵੀਂ ਦਿੱਲੀ  : ਤਾਮਿਲਨਾਡੂ ਵਿੱਚ ਸਥਿਤ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ, ਜੋ ਕਿ ਭਾਰਤ ਦਾ ਸਭ ਤੋਂ ਵੱਡਾ ਪ੍ਰਮਾਣੂ ਊਰਜਾ ਪਲਾਂਟ ਹੈ, ਹਾਲ ਹੀ ਵਿੱਚ ਇੱਕ ਵੱਡੇ ਡਾਟਾ ਲੀਕ ਦਾ ਸ਼ਿਕਾਰ ਹੋਇਆ ਹੈ। ਰਿਪੋਰਟਾਂ ਮੁਤਾਬਕ, ਰੈਨਸਮਵੇਅਰ ਗਰੁੱਪ ‘ਵਰਲਡ ਲੀਕਸ’ ਨੇ ਡਾਰਕ ਵੈੱਬ ’ਤੇ ਲਗਭਗ 19,000 ਫਾਈਲਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਪਲਾਂਟ ਦੇ ਬਲੂਪ੍ਰਿੰਟ, ਸਪਲਾਇਰ ਵੇਰਵੇ ਅਤੇ ਇੰਸ਼ੋਰੈਂਸ ਪਾਲਿਸੀਆਂ ਸ਼ਾਮਲ ਹਨ। ਰਿਲਾਇੰਸ ਗਰੁੱਪ, ਜੋ ਪਲਾਂਟ ਦਾ ਇੱਕ ਠੇਕੇਦਾਰ ਹੈ, ਨੇ ਕਿਹਾ, ‘‘ਸਾਡੇ ਸਰਵਰ ’ਤੇ ਤੀਜੇ ਧਿਰ ਦੇ ਡਾਟਾ ਸੈਂਟਰ ਯੋਟਾ ਰਾਹੀਂ ‘ਪਾਰਸ਼ਲ ਬ੍ਰੀਚ’ ਹੋਇਆ ਹੈ ਅਤੇ ਸਰਕਾਰ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਹੈ।’’ ਹਾਲਾਂਕਿ, ਰਿਲਾਇੰਸ ਨੇ ਇਹ ਨਹੀਂ ਦੱਸਿਆ ਕਿ ਕਿਹੜਾ ਡਾਟਾ ਲੀਕ ਹੋਇਆ ਹੈ।

ਪ੍ਰਮਾਣੂ ਖ਼ਤਰਾ ਪਹਿਲ (ਐਨ.ਟੀ.ਆਈ.) ਦੇ ਸੀਨੀਅਰ ਡਾਇਰੈਕਟਰ ਨਿਕੋਲਸ ਰੋਥ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਲੀਕ ਪਲਾਂਟ ਦੀ ਸੁਰੱਖਿਆ ਲਈ ਗੰਭੀਰ ਖਤਰਾ ਬਣ ਸਕਦਾ ਹੈ। ਸਾਇਬਰ ਸੁਰੱਖਿਆ ਮਾਹਰ ਰਾਕੇਸ਼ ਕ੍ਰਿਸ਼ਨਨ ਨੇ ਦੱਸਿਆ ਕਿ ਇਹ ਫਾਈਲਾਂ 11 ਜੂਨ ਤੋਂ ਆਨਲਾਈਨ ਹਨ ਅਤੇ ਇਨ੍ਹਾਂ ਵਿੱਚ 2016 ਤੋਂ 2025 ਤੱਕ ਦੇ ਰਿਕਾਰਡ ਸ਼ਾਮਲ ਹਨ। ਯੋਟਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ 29 ਮਈ ਨੂੰ ਉਸ ਦੇ ਸਰਵਰ ’ਤੇ ਸ਼ੱਕੀ ਗਤੀਵਿਧੀ ਪਾਈ ਗਈ ਸੀ, ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ। ਪਰ ਜੂਨ ਦੇ ਅੰਤ ਵਿੱਚ ਰਿਲਾਇੰਸ ਇਨਫਰਾਸਟਰਕਚਰ ਨੇ ਜਾਣਕਾਰੀ ਦਿੱਤੀ ਕਿ ਬਾਹਰੀ ਖਤਰਨਾਕ ਤੱਤਾਂ ਵੱਲੋਂ ਡਾਟਾ ਬ੍ਰੀਚ ਦੇ ਦਾਅਵੇ ਕੀਤੇ ਗਏ ਹਨ।

ਇਹ ਘਟਨਾ ਭਾਰਤ ਵਿੱਚ ਵੱਧ ਰਹੀਆਂ ਸਾਇਬਰ ਹਮਲਿਆਂ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ। ਇੱਕ ਰਿਪੋਰਟ ਮੁਤਾਬਕ, ਭਾਰਤ ਪਿਛਲੇ ਸਾਲ 28.9 ਮਿਲੀਅਨ ਖਾਤਿਆਂ ਦੇ ਡਾਟਾ ਬ੍ਰੀਚ ਨਾਲ ਸੰਸਾਰ ਵਿੱਚ ਤੀਜੇ ਸਥਾਨ ’ਤੇ ਰਿਹਾ। ਇਹ ਦੂਜੀ ਵਾਰ ਹੈ ਕਿ ਕੁਡਨਕੁਲਮ ਪਲਾਂਟ ਸਾਇਬਰ ਘਟਨਾ ਨਾਲ ਜੋੜਿਆ ਗਿਆ ਹੈ। 2019 ਵਿੱਚ ਵੀ ਇੱਥੇ ਉੱਤਰੀ ਕੋਰੀਆਈ ਹੈਕਰ ਗਰੁੱਪ ਨਾਲ ਸੰਬੰਧਤ ਮਾਲਵੇਅਰ ਮਿਲਿਆ ਸੀ। ਇਸ ਲੀਕ ਨੇ ਨਾ ਸਿਰਫ਼ ਪਲਾਂਟ ਦੀ ਸੁਰੱਖਿਆ ’ਤੇ ਸਵਾਲ ਖੜੇ ਕੀਤੇ ਹਨ, ਸਗੋਂ ਭਾਰਤ ਦੀ ਸਾਇਬਰ ਸੁਰੱਖਿਆ ਤਿਆਰੀ ’ਤੇ ਵੀ ਗੰਭੀਰ ਚਿੰਤਾ ਪ੍ਰਗਟਾਈ ਹੈ।

Location: India, Tamil Nadu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement