ਖ਼ਬਰਾਂ |

ਤਾਜ਼ਾ |

ਊਧਮਪੁਰ ਤੋਂ ਝੋਨੂ ਟਨਲ ਵੱਲ ਜਾ ਰਹੀ ਮਾਟਾਡੋਰ ਖੱਡ ਵਿੱਚ ਡਿੱਗੀ

By : JAGDISH

Published : Oct 15, 2026, 6:05 pm IST
Updated : Oct 15, 2026, 6:05 pm IST
SHARE ARTICLE
A Matador heading from Udhampur towards Jhonu Tunnel fell into a gorge.
A Matador heading from Udhampur towards Jhonu Tunnel fell into a gorge.

ਹਾਦਸੇ ਦੌਰਾਨ 17 ਵਿਅਕਤੀ ਹੋਏ ਜ਼ਖ਼ਮੀ

ਊਧਮਪੁਰ/ਜੇ.ਬੀ. ਸਿੰਘ : ਵੀਰਵਾਰ ਨੂੰ ਊਧਮਪੁਰ ਜ਼ਿਲ੍ਹੇ ਦੇ ਢਾਲਪਰ ਵਿਖੇ ਇੱਕ ਮਾਟਾਡੋਰ ਦੇ ਖੱਡ ਵਿੱਚ ਡਿੱਗ ਜਾਣ ਕਾਰਨ ਘੱਟੋ-ਘੱਟ 17 ਯਾਤਰੀ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ  JK14C-2791 ਨੰਬਰ ਮਾਟਾਡੋਰ ਊਧਮਪੁਰ ਤੋਂ ਝੋਨੂ ਟਨਲ ਵੱਲ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸਾਰੇ 17 ਜ਼ਖ਼ਮੀ ਯਾਤਰੀਆਂ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਊਧਮਪੁਰ ਵਿਖੇ ਭੇਜ ਦਿੱਤਾ ਗਿਆ ਹੈ।

ਜ਼ਖ਼ਮੀਆਂ ਵਿਚ ਗਾਇਤਰੀ ਦੇਵੀ (63) ਪਤਨੀ ਬਦਰੀ ਨਾਥ (ਵਾਸੀ ਸਰਸੂ), ਸੁਦੇਸ਼ ਕੁਮਾਰ (32) ਪੁੱਤਰ ਕਾਕਾ ਰਾਮ (ਵਾਸੀ ਪ੍ਰੋਵਾ), ਅਨੂ ਦੇਵੀ (19) ਪੁੱਤਰੀ ਗੋਵਿੰਦ ਰਾਮ (ਵਾਸੀ ਪ੍ਰੋਵਾ), ਸ਼ਿੱਲੋ ਦੇਵੀ (35) ਪਤਨੀ ਸੰਜੇ ਕੁਮਾਰ (ਵਾਸੀ ਪ੍ਰੋਵਾ), ਓਮ ਪ੍ਰਕਾਸ਼ (63) ਪੁੱਤਰ ਮੰਗਤ ਰਾਮ (ਵਾਸੀ ਪ੍ਰੋਵਾ), ਮੀਨਾਕਸ਼ੀ ਦੇਵੀ ਪਤਨੀ ਸੁਨੀਲ ਕੁਮਾਰ (ਵਾਸੀ ਧਨਾਲ), ਸੋਹਣ ਲਾਲ (38) ਪੁੱਤਰ ਸ਼ਾਮ ਲਾਲ (ਵਾਸੀ ਧਨਾਲ), ਅਤੇ ਹਰੀਸ਼ ਕੁਮਾਰ (4) ਪੁੱਤਰ ਦਰਸ਼ਨ ਕੁਮਾਰ (ਵਾਸੀ ਪ੍ਰੋਵਾ), ਮਨੀਸ਼ਾ ਦੇਵੀ (22) ਪਤਨੀ ਕ੍ਰਿਸ਼ਨ ਕੁਮਾਰ (ਵਾਸੀ ਧਨਾਲ), ਅਸ਼ੋਕ ਕੁਮਾਰ (50) ਪੁੱਤਰ ਚੇਤ ਰਾਮ (ਵਾਸੀ ਸਰਸੂ), ਦਰਸ਼ਨ ਕੁਮਾਰ (43) ਪੁੱਤਰ ਬੰਸੀ ਲਾਲ (ਵਾਸੀ ਸਰਸੂ), ਜੋਗਿੰਦਰ ਕੁਮਾਰ (22) ਪੁੱਤਰ ਓਮ ਪ੍ਰਕਾਸ਼ (ਵਾਸੀ ਸਰਸੂ), ਕਾਜਲ (24) ਪਤਨੀ ਦੀਪਕ ਕੁਮਾਰ (ਵਾਸੀ ਪ੍ਰੋਵਾ), ਜੋਤੀ ਦੇਵੀ (26) ਪਤਨੀ ਦਰਸ਼ਨ ਕੁਮਾਰ (ਵਾਸੀ ਪ੍ਰੋਵਾ), ਅਨਿਲ ਕੁਮਾਰ (35) ਪੁੱਤਰ ਦੇਸ ਰਾਜ (ਵਾਸੀ ਧਨਾਲ), ਅਤੇ ਅਜੈ ਕੁਮਾਰ (27) ਪੁੱਤਰ ਕਾਕਾ ਰਾਮ (ਵਾਸੀ ਪ੍ਰੋਵਾ)।  ਅਤੇ ਅਖਿਲੇਸ਼ (9), ਜੋ ਨਰਾਇਣ ਦੱਤ ਦਾ ਪੁੱਤਰ ਹੈ ਅਤੇ ਪ੍ਰੋਵਾ ਦਾ ਵਸਨੀਕ ਸ਼ਾਮਲ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement