ਸਿਮ ਖਰੀਦਣ ਸਮੇਂ ਦਿੱਤਾ ਗਿਆ ਨਾਮ ਸਕਰੀਨ 'ਤੇ ਆਵੇਗਾ ਨਜ਼ਰ
ਨਵੀਂ ਦਿੱਲੀ: ਤੁਹਾਡੇ ਫੋਨ 'ਤੇ ਜਦੋਂ ਵੀ ਕਿਸੇ ਦੀ ਕਾਲ ਆਵੇਗੀ ਤਾਂ ਸਕਰੀਨ 'ਤੇ ਉਸ ਵਿਅਕਤੀ ਦਾ ਨੰਬਰ ਅਤੇ ਨਾਮ ਦੋਵੇਂ ਦਿਖਾਈ ਦੇਣਗੇ । ਜਿਸ ਆਈ.ਡੀ. ਨਾਲ ਸਿਮ ਖਰੀਦੀ ਗਈ ਹੋਵੇਗੀ ਉਹੀ ਨਾਮ ਡਿਸਪਲੇਅ ਹੋਵੇਗਾ। ਇਸ ਨਾਲ ਧੋਖਾਧੜੀ ਵਾਲੀਆਂ ਕਾਲਾਂ ਨੂੰ ਪਛਾਨਣ ਵਿੱਚ ਮਦਦ ਮਿਲੇਗੀ। ਟੈਲੀਕਾਮ ਵਿਭਾਗ ਨੇ ਟੈਲੀਕਾਮ ਆਪਰੇਟਰਾਂ ਨੂੰ 1 ਨਵੰਬਰ 2026 ਤੋਂ ਇਹ ਸੇਵਾ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਉਪਭੋਗਤਾ ਨੂੰ ਇਸ ਸੇਵਾ ਨੂੰ ਅਲੱਗ ਤੋਂ ਐਕਟੀਵੇਟ ਕਰਨ ਦੀ ਲੋੜ ਨਹੀਂ ਹੋਵੇਗੀ।
ਜਿਸ ਵੀ ਵਿਅਕਤੀ ਨੇ ਤੁਹਾਨੂੰ ਫੋਨ ਕੀਤਾ ਹੈ, ਤੁਹਾਡੀ ਮੋਬਾਈਲ ਸਕਰੀਨ 'ਤੇ ਉਸ ਦਾ ਨਾਮ ਦਿਖਾਈ ਦੇਵੇਗਾ। ਜੇਕਰ ਫੋਨ ਕਰਨ ਵਾਲੇ ਵਿਅਕਤੀ ਦਾ ਨਾਮ ਤੁਹਾਡੀ ਕਾਨਟੈਕਟ ਲਿਸਟ ਵਿੱਚ ਹੈ ਤਾਂ ਉਹੀ ਨਾਮ ਦਿਖਾਈ ਦੇਵੇਗਾ। ਜੇਕਰ ਉਸ ਦਾ ਨੰਬਰ ਸੇਵ ਨਹੀਂ ਹੈ, ਤਾਂ ਸਿਮ ਲੈਂਦੇ ਸਮੇਂ ਫੋਨ ਕਰਨ ਵਾਲੇ ਨੇ ਜੋ ਨਾਮ ਦਰਜ ਕਰਵਾਇਆ ਸੀ, ਉਹ ਦਿਖਾਈ ਦੇਵੇਗਾ।
