ਖ਼ਬਰਾਂ |

ਤਾਜ਼ਾ |

ਧਰਮਸ਼ਾਲਾ ’ਚ ਮਾਨਸੂਨ ’ਚ ਐਡਵੈਂਚਰ ਸਪੋਰਟਸ 'ਤੇ ਸਖ਼ਤੀ
Published : Jul 16, 2026, 9:30 pm IST
Updated : Jul 16, 2026, 9:30 pm IST
SHARE ARTICLE
Restrictions on adventure sports in Dharamshala during the monsoon.
Restrictions on adventure sports in Dharamshala during the monsoon.

15 ਸਤੰਬਰ ਤੱਕ ਰਾਫ਼ਟਿੰਗ-ਪੈਰਾਗਲਾਈਡਿੰਗ ਬੰਦ

ਧਰਮਸ਼ਾਲਾ : ਮਾਨਸੂਨ ਦੌਰਾਨ ਸੈਲਾਨੀਆਂ ਅਤੇ ਟ੍ਰੈਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਐਡਵੈਂਚਰ ਗਤੀਵਿਧੀਆਂ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ । ਜੋਖਮ ਭਰੇ ਟ੍ਰੈਕਿੰਗ ਰੂਟਾਂ 'ਤੇ ਬਿਨਾਂ ਰਜਿਸਟ੍ਰੇਸ਼ਨ ਆਉਣ-ਜਾਣ 'ਤੇ ਰੋਕ ਰਹੇਗੀ, ਜਦੋਂ ਕਿ ਰਿਵਰ ਰਾਫ਼ਟਿੰਗ ਅਤੇ ਪੈਰਾਗਲਾਈਡਿੰਗ ਵਰਗੀਆਂ ਗਤੀਵਿਧੀਆਂ ਵੀ ਨਿਰਧਾਰਤ ਸਮੇਂ ਤੱਕ ਬੰਦ ਰਹਿਣਗੀਆਂ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੈਸਕਿਊ (ਬਚਾਅ ਕਾਰਜ) ਦਾ ਖ਼ਰਚਾ ਖ਼ੁਦ ਚੁੱਕਣ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਜ਼ਿਲ੍ਹਾ ਸੈਰ-ਸਪਾਟਾ ਅਧਿਕਾਰੀ ਵਿਨੈ ਧੀਮਾਨ ਨੇ ਦੱਸਿਆ ਕਿ ਮਾਨਸੂਨ ਦੇ ਮੱਦੇਨਜ਼ਰ 15 ਜੁਲਾਈ ਤੋਂ 15 ਸਤੰਬਰ ਤੱਕ ਰਿਵਰ ਰਾਫ਼ਟਿੰਗ ਅਤੇ ਪੈਰਾਗਲਾਈਡਿੰਗ ਸਮੇਤ ਕੁਝ ਐਡਵੈਂਚਰ ਸਪੋਰਟਸ ਗਤੀਵਿਧੀਆਂ 'ਤੇ ਪੂਰਨ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਧੌਲਾਧਾਰ ਖੇਤਰ ਦੇ 10 ਚਿੰਨ੍ਹਿਤ (Identify ਕੀਤੇ ਗਏ) ਟ੍ਰੈਕਿੰਗ ਰੂਟਾਂ 'ਤੇ 15 ਅਕਤੂਬਰ ਤੱਕ ਬਿਨਾਂ ਰਜਿਸਟ੍ਰੇਸ਼ਨ ਟ੍ਰੈਕਿੰਗ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹਨਾਂ ਟ੍ਰੈਕਿੰਗ ਰੂਟਾਂ 'ਤੇ ਜਾਣ ਵਾਲੇ ਹਰੇਕ ਟ੍ਰੈਕਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਸਥਾਪਤ ਕੀਤੇ ਗਏ ਰਜਿਸਟ੍ਰੇਸ਼ਨ ਕੇਂਦਰਾਂ 'ਤੇ ਆਪਣਾ ਨਾਮ, ਸੰਪਰਕ ਨੰਬਰ, ਨਾਲ ਜਾਣ ਵਾਲੇ ਲੋਕਾਂ ਦੀ ਗਿਣਤੀ, ਲੋੜੀਂਦੇ ਉਪਕਰਨ ਅਤੇ ਅਧਿਕਾਰਤ ਟ੍ਰੈਕਿੰਗ ਗਾਈਡ ਦੀ ਜਾਣਕਾਰੀ ਦਰਜ ਕਰਵਾਉਣੀ ਪਵੇਗੀ।

ਵਿਨੈ ਧੀਮਾਨ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਕਾਂਗੜਾ ਵੱਲੋਂ ਆਫ਼ਤ ਪ੍ਰਬੰਧਨ ਐਕਟ ਤਹਿਤ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਵਿਅਕਤੀ ਨਿਯਮਾਂ ਦੀ ਅਣਦੇਖੀ ਕਰਕੇ ਟ੍ਰੈਕਿੰਗ ਕਰਦਾ ਹੈ ਅਤੇ ਉਸ ਲਈ ਰੈਸਕਿਊ ਮੁਹਿੰਮ ਚਲਾਉਣੀ ਪੈਂਦੀ ਹੈ, ਤਾਂ ਉਸ ਦਾ ਪੂਰਾ ਖ਼ਰਚਾ ਸਬੰਧਤ ਵਿਅਕਤੀ ਨੂੰ ਖ਼ੁਦ ਦੇਣਾ ਪਵੇਗਾ। ਇਸ ਦੇ ਨਾਲ ਹੀ ਐਕਟ ਤਹਿਤ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਦੀ ਵੀ ਵਿਵਸਥਾ ਹੈ। ਉਨ੍ਹਾਂ ਨੇ ਸੈਲਾਨੀਆਂ ਅਤੇ ਟ੍ਰੈਕਰਾਂ ਨੂੰ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦੀ ਪਾਲਣਾ ਕਰਨ ਅਤੇ ਨਿਰਧਾਰਤ ਨਿਯਮਾਂ ਅਨੁਸਾਰ ਹੀ ਐਡਵੈਂਚਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM

11 ਸਾਲਾ ਪੰਜਾਬ ਦੇ ਰੋਪੜ ਦੀ ਕੁੜੀ ਸਾਨਵੀ ਸੂਦ ਨੇ ਬਣਾਇਆ ਵਿਸ਼ਵ ਰਿਕਾਰਡ

09 Aug 2026 2:19 PM

'ਪ੍ਰਦਰਸ਼ਨਕਾਰੀ ਨੌਜਵਾਨ ਦੇਸ਼-ਵਿਰੋਧੀ ਨਹੀਂ', Mohan Bhagwat ਦਾ Gen Z 'ਤੇ ਵੱਡਾ ਬਿਆਨ

07 Aug 2026 2:56 PM

"RSS ਦੇ ਚਮਚੋ ਬਾਹਰ ਜਾਓ", Raja Warring ਦੀ Meeting 'ਚ 'GoBackBaghel' ਦੀਆਂ T-Shirts ਲੈ ਕੇ ਪਹੁੰਚੇ ਪ੍ਰਦਰਸ਼ਨਕਾਰੀ

06 Aug 2026 3:14 PM
Advertisement