ਪਹਿਲਾਂ ਇਹ ਸੀਮਾ 15,000 ਰੁਪਏ ਸੀ, ਇਸ ਫ਼ੈਸਲੇ ਨਾਲ 51 ਲੱਖ ਕਰਮਚਾਰੀਆਂ ਨੂੰ ਪੈਨਸ਼ਨ ਅਤੇ PF ਬਚਤ ਦਾ ਮਿਲੇਗਾ ਲਾਭ
ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ EPF ਅਤੇ EPS ਲਈ ਲਾਜ਼ਮੀ ਬੇਸਿਕ ਸੈਲਰੀ ਲਿਮਿਟ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਹੁਣ ਕੰਪਨੀਆਂ ਨੂੰ 25 ਹਜ਼ਾਰ ਰੁਪਏ ਤੱਕ ਦੀ ਬੇਸਿਕ ਸੈਲਰੀ ਵਾਲੇ ਕਰਮਚਾਰੀਆਂ ਨੂੰ PF ਦੇ ਦਾਇਰੇ ਵਿੱਚ ਸ਼ਾਮਲ ਕਰਨਾ ਹੀ ਪਵੇਗਾ। ਪਹਿਲਾਂ ਇਹ ਲਿਮਿਟ 15,000 ਰੁਪਏ ਪ੍ਰਤੀ ਮਹੀਨਾ ਸੀ।
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੁੱਧਵਾਰ ਨੂੰ ਕੈਬਨਿਟ ਬੈਠਕ ਤੋਂ ਬਾਅਦ ਦੱਸਿਆ ਕਿ ਇਸ ਨਾਲ 51 ਲੱਖ ਕਰਮਚਾਰੀਆਂ ਨੂੰ PF ਬਚਤ ਅਤੇ ਪੈਨਸ਼ਨ ਦਾ ਸਿੱਧਾ ਫਾਇਦਾ ਮਿਲੇਗਾ।
ਪਹਿਲਾਂ 15 ਹਜ਼ਾਰ ਰੁਪਏ ਤੋਂ ਵੱਧ ਬੇਸਿਕ ਸੈਲਰੀ ਵਾਲੇ ਕਰਮਚਾਰੀਆਂ ਦਾ PF ਕੱਟਣਾ ਜਾਂ ਨਾ ਕੱਟਣਾ ਉਨ੍ਹਾਂ ਦੀ ਮਰਜ਼ੀ 'ਤੇ ਨਿਰਭਰ ਕਰਦਾ ਸੀ। ਨਵੇਂ ਹੁਕਮ ਨਾਲ 25 ਹਜ਼ਾਰ ਰੁਪਏ ਦੀ ਲਿਮਿਟ ਹੋਣ ਤੋਂ ਬਾਅਦ PF ਕੱਟਣ ਨਾਲ ਕਰਮਚਾਰੀ ਦੀ ਬਚਤ ਵਧੇਗੀ ਅਤੇ ਰਿਟਾਇਰਮੈਂਟ ’ਤੇ ਵੱਡਾ ਫੰਡ ਮਿਲੇਗਾ।
