9 'ਚੋਂ 6 ਸੰਸਦ ਮੈਂਬਰ ਹੋਏ ਬਾਗੀ,ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਸੌਂਪਿਆ ਪੱਤਰ
ਨਵੀਂ ਦਿੱਲੀ : ਮਹਾਰਾਸ਼ਟਰ ’ਚ ਊਧਵ ਠਾਕਰੇ ਦੀ ਸ਼ਿਵਸੈਨਾ ਦੇ 9 ’ਚੋਂ 6 ਸੰਸਦ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਛੇ ਸੰਸਦ ਮੈਂਬਰਾਂ ਨੇ ਬੁੱਧਵਾਰ ਸਵੇਰੇ 9:30 ਵਜੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਪੱਤਰ ਭੇਜਿਆ, ਜਿਸ ਵਿੱਚ ਸ਼ਿੰਦੇ ਧੜੇ ਦੀ ਸ਼ਿਵ ਸੈਨਾ ਵਿੱਚ ਰਲੇਵੇਂ ਦੀ ਬੇਨਤੀ ਕੀਤੀ ਗਈ।
ਸੂਤਰਾਂ ਅਨੁਸਾਰ ਪੱਤਰ ਭੇਜਣ ਵਾਲੇ ਸੰਸਦ ਮੈਂਬਰਾਂ ਵਿੱਚ ਨਾਗੇਸ਼ ਪਾਟਿਲ ਅਸ਼ਟੀਕਰ ਅਤੇ ਸੰਜੇ ਦੀਨਾ ਪਾਟਿਲ ਸ਼ਾਮਲ ਹਨ। ਸੰਜੇ ਦੀਨਾ ਪਾਟਿਲ ਨੇ ਪਾਰਟੀ ਛੱਡਣ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ ਕਿਹਾ, "ਮੈਂ ਊਧਵ ਠਾਕਰੇ ਦੀ ਪਾਰਟੀ ਦਾ ਸੰਸਦ ਮੈਂਬਰ ਹਾਂ ਅਤੇ ਇਸ ਵਿੱਚ ਹੀ ਰਹਾਂਗਾ।"
ਇਸ ਦੌਰਾਨ, ਸ਼ਿਵ ਸੈਨਾ (ਯੂਬੀਟੀ) ਦੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਬਾਗ਼ੀ ਸੰਸਦ ਮੈਂਬਰਾਂ 'ਤੇ ਗਾਲ੍ਹਾਂ ਕੱਢੀਆਂ। ਰਾਉਤ ਨੇ ਕਿਹਾ, "ਇਹ ਬੇਈਮਾਨ ਲੋਕ ਹਨ। ਬੇਈਮਾਨੀ ਉਨ੍ਹਾਂ ਦੇ ਖੂਨ ਵਿੱਚ ਹੈ।" ਬਾਅਦ ਵਿੱਚ, ਉਨ੍ਹਾਂ ਮੀਡੀਆ ਨੂੰ ਕਿਹਾ, "ਅਜਿਹੇ ਸ਼ਬਦ ਮਰਾਠੀ ਵਿੱਚ ਆਮ ਬੋਲਚਾਲ ਦਾ ਹਿੱਸਾ ਹਨ।"
