ਖ਼ਬਰਾਂ |

ਤਾਜ਼ਾ |

ਰਾਜਸਥਾਨ ਦੇ ਫਲੋਦੀ ਜ਼ਿਲ੍ਹੇ ’ਚ ਬੋਰਵੈੱਲ ’ਚ ਡਿੱਗੇ ਬੱਚੇ ਭੋਮਾਰਾਮ ਦੀ ਗਈ ਜਾਨ
Published : Oct 17, 2026, 6:09 pm IST
Updated : Oct 17, 2026, 6:09 pm IST
SHARE ARTICLE
Bhomaram, a child who fell into a borewell in the Phalodi district of Rajasthan, has lost his life.
Bhomaram, a child who fell into a borewell in the Phalodi district of Rajasthan, has lost his life.

39 ਘੰਟਿਆਂ ਮਗਰੋਂ 9 ਸਾਲ ਦੇ ਬੱਚੇ ਨੂੰ ਬੋਰਵੈੱਲ ਤੋਂ ਕੱਢਿਆ ਗਿਆ ਬਾਹਰ

ਜੋਧਪੁਰ :  ਰਾਜਸਥਾਨ ਵਿੱਚ ਫਲੋਦੀ ਜ਼ਿਲ੍ਹੇ ਦੇ ਪੂਨੀਆ ਕੀ ਢਾਣੀ ਵਿੱਚ ਵੀਰਵਾਰ ਦੁਪਹਿਰ ਬੋਰਵੈੱਲ ਵਿੱਚ ਡਿੱਗੇ ਨੌਂ ਸਾਲ ਦੇ ਬੱਚੇ ਨੂੰ ਲਗਭਗ 39 ਘੰਟਿਆਂ ਦੀ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਸ਼ਨੀਵਾਰ ਤੜਕੇ ਬਾਹਰ ਕੱਢ ਲਿਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤਰ੍ਹਾਂ ਖੇਤਰ ਦੇ ਸਭ ਤੋਂ ਲੰਬੇ ਬਚਾਅ ਅਭਿਆਨਾਂ ਵਿੱਚੋਂ ਇੱਕ ਦਾ ਅੰਤ ਬਹੁਤ ਦੁਖਦ ਰਿਹਾ। ਬੱਚੇ ਭੋਮਾਰਾਮ ਨੂੰ ਬਚਾਅ ਅਭਿਆਨ ਤੋਂ ਬਾਅਦ ਤੁਰੰਤ ਲੋਹਾਵਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਭੋਮਾਰਾਮ ਵੀਰਵਾਰ ਦੁਪਹਿਰ ਕਰੀਬ 12:30 ਵਜੇ ਲੋਹਾਵਟ ਦੇ ਅੰਤਰਗਤ ਨੌਸਰ ਗ੍ਰਾਮ ਪੰਚਾਇਤ ਖੇਤਰ ਵਿੱਚ 1,050 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਉਹ ਕਰੀਬ 640 ਫੁੱਟ ਦੀ ਡੂੰਘਾਈ 'ਤੇ ਫਸ ਗਿਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਵਿਸ਼ੇਸ਼ ਬਚਾਅ ਟੀਮਾਂ ਨੇ ਉਸ ਨੂੰ ਕੱਢਣ ਲਈ ਅਭਿਆਨ ਸ਼ੁਰੂ ਕੀਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਨ.ਡੀ.ਆਰ. ਐਫ. ਅਤੇ ਐਸ.ਡੀ.ਆਰ.ਐਫ. ਦੀ ਟੀਮ ਨੇ ਬੱਚੇ ਨੂੰ ਸੁਰੱਖਿਅਤ ਕੱਢਣ ਲਈ ਅਭਿਆਨ ਚਲਾਇਆ। ਜਦਕਿ ਬਚਾਅ ਅਭਿਆਨ ਦੌਰਾਨ ਬੋਰਵੈੱਲ ਵਿੱਚ ਬੱਚੇ ਤੋਂ ਕਰੀਬ 30 ਫੁੱਟ ਉੱਪਰ ਇੱਕ ਵੱਡਾ ਪੱਥਰ ਫਸਿਆ ਮਿਲਿਆ, ਜਿਸ ਨਾਲ ਅਭਿਆਨ ਵਿੱਚ ਰੁਕਾਵਟ ਆਈ।

ਫਲੋਦੀ ਦੇ ਪੁਲਿਸ ਸੁਪਰਡੈਂਟ ਆਦਿੱਤਿਆ ਕਾਕੜੇ ਨੇ ਦੱਸਿਆ ਕਿ ਇਸ ਰੁਕਾਵਟ ਨੇ ਬਚਾਅ ਕਾਰਜਾਂ ਨੂੰ ਬਹੁਤ ਮੁਸ਼ਕਿਲ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਬੱਚੇ ਤੱਕ ਪਹੁੰਚਣ ਲਈ ਜ਼ਰੂਰੀ ਪਾਈਪ ਅਤੇ ਉਪਕਰਣ ਲੈ ਕੇ ਜਾਣ ਵਿੱਚ ਦਿੱਕਤ ਆਈ ਅਤੇ ਉਸ ਦੀ ਸਥਿਤੀ 'ਤੇ ਨਜ਼ਰ ਰੱਖਣ ਲਈ ਕੈਮਰਾ ਹੇਠਾਂ ਉਤਾਰਨਾ ਵੀ ਮੁਸ਼ਕਿਲ ਹੋ ਗਿਆ। ਕਾਕੜੇ ਨੇ ਦੱਸਿਆ ਕਿ ਭੀੜੇ ਬੋਰਵੈੱਲ ਦੇ ਅੰਦਰ ਦੀਆਂ ਕਠਿਨ ਪ੍ਰਸਥਿਤੀਆਂ ਕਾਰਨ, ਫਸੇ ਹੋਏ ਲੜਕੇ ਤੱਕ ਆਕਸੀਜਨ ਪਹੁੰਚਾਉਣ ਦੇ ਯਤਨਾਂ ਵਿੱਚ ਵੀ ਰੁਕਾਵਟ ਆਈ।

ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਸਵੇਰੇ ਚਿੰਤਾ ਉਦੋਂ ਹੋਰ ਵਧ ਗਈ, ਜਦੋਂ ਕੈਮਰੇ ਵਿੱਚ ਪਹਿਲਾਂ ਬੱਚੇ ਦੀ ਹਿੱਲਜੁਲ ਦਿਖਾਈ ਦੇ ਰਹੀ ਸੀ, ਪਰ ਬਾਅਦ ਵਿੱਚ ਉਸ ਦੀ ਕੋਈ ਗਤੀਵਿਧੀ ਨਜ਼ਰ ਨਹੀਂ ਆਈ। ਹਾਲਾਂਕਿ, ਉਸ ਦੀ ਸਥਿਤੀ ਨੂੰ ਲੈ ਕੇ ਅਨਿਸ਼ਚਿਤਤਾ ਦੇ ਬਾਵਜੂਦ ਬਚਾਅ ਕਰਮੀ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਰਹੇ। ਲਗਭਗ 34 ਘੰਟਿਆਂ ਦੀ ਮਿਹਨਤ ਤੋਂ ਬਾਅਦ ਉਦੋਂ ਇੱਕ ਵੱਡੀ ਸਫ਼ਲਤਾ ਮਿਲੀ ਜਦੋਂ ਆਖ਼ਰਕਾਰ ਰੁਕਾਵਟ ਨੂੰ ਹਟਾ ਦਿੱਤਾ ਗਿਆ। ਇਸ ਨਾਲ ਬਚਾਅ ਟੀਮ ਲਈ ਭੋਮਾਰਾਮ ਨੂੰ ਬਾਹਰ ਕੱਢਣ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦਾ ਰਾਹ ਸਾਫ਼ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਬਾਹਰ ਕੱਢਣ ਦਾ ਅੰਤਿਮ ਅਭਿਆਨ ਚਲਾਇਆ ਗਿਆ ਅਤੇ ਸ਼ਨੀਵਾਰ ਤੜਕੇ ਕਰੀਬ 3:35 ਵਜੇ ਬੱਚੇ ਨੂੰ ਬਾਹਰ ਕੱਢ ਲਿਆ ਗਿਆ। ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਲੋਹਾਵਟ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement