ਜ਼ਖ਼ਮੀਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ
ਜ਼ਖ਼ਮੀਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ
ਕੋਲਕਾਤਾ : ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਚੋਰਬਾਗਨ ਦੇ ਦੁਰਗਾ ਪੰਡਾਲ ਵਿੱਚ ਸ਼ਨੀਵਾਰ ਰਾਤ ਭਗਦੜ ਮੱਚ ਗਈ। ਹਾਦਸੇ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ । ਮਰਨ ਵਾਲੇ 17 ਲੋਕਾਂ ਵਿੱਚ 3 ਪੁਰਸ਼, ਇੱਕ ਬੱਚਾ ਅਤੇ 13 ਮਹਿਲਾਵਾਂ ਸ਼ਾਮਲ ਹਨ। ਜਦਕਿ ਕੋਲਕਾਤਾ ਮੈਡੀਕਲ ਕਾਲਜ ਦੇ ਸੂਤਰਾਂ ਮੁਤਾਬਕ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਹਾਦਸੇ ਵਿੱਚ 40 ਤੋਂ ਵੱਧ ਲੋਕ ਜ਼ਖ਼ਮੀ ਹਨ। ਬੰਗਾਲ ਸਰਕਾਰ ਨੇ ਇੱਕ ਟੋਲ ਫ੍ਰੀ ਹੈਲਪਲਾਈਨ ਨੰਬਰ 18003455678 ਸ਼ੁਰੂ ਕੀਤਾ ਹੈ। ਸ਼ੱਕ ਹੈ ਕਿ ਜ਼ਖ਼ਮੀਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਚਸ਼ਮਦੀਦ ਮੁਤਾਬਕ ਦੁਰਗਾ ਪੰਡਾਲ ਦਾ ਇੱਕ ਹਿੱਸਾ ਡਿੱਗਣ ਕਾਰਨ ਭਾਜੜ ਮੱਚੀ ਹੈ।
