ਖ਼ਬਰਾਂ |

ਤਾਜ਼ਾ |

ਦਿੱਲੀ ਪੁਲਿਸ ਨੇ ਚਾਰ ਸ਼ੱਕੀ ਅਤਿਵਾਦੀ ਗ੍ਰਿਫ਼ਤਾਰ ਕੀਤੇ, IED ਜ਼ਬਤ
Published : Apr 18, 2026, 4:51 pm IST
Updated : Apr 18, 2026, 4:51 pm IST
SHARE ARTICLE
 Delhi Police arrests four suspected terrorists, seizes IED
Delhi Police arrests four suspected terrorists, seizes IED

ਖਿਡੌਣਾ ਕਾਰ ਨਾਲ ਹਮਲਾ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼

ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਵਿਸ਼ੇਸ਼ ਇਕਾਈ ਨੇ ਮਹਾਰਾਸ਼ਟਰ, ਓਡੀਸ਼ਾ ਅਤੇ ਬਿਹਾਰ ਤੋਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਕਥਿਤ ਤੌਰ ’ਤੇ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਨੇ ਉਨ੍ਹਾਂ ਕੋਲੋਂ ਧਮਾਕਾਖੇਜ਼ ਉਪਕਰਨ (IED) ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਮੋਸਾਇਬ ਅਹਿਮਦ, ਮੁਹੰਮਦ ਹਮਾਦ, ਮੁਹੰਮਦ ਸੋਹੈਲ ਅਤੇ ਸ਼ੇਖ ਇਮਰਾਨ “ਖ਼ਿਲਾਫ਼ਤ” ਅਤੇ “ਗ਼ਜ਼ਵਾ-ਏ-ਹਿੰਦ” ਵਰਗੀਆਂ ਅੱਤਵਾਦੀ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਉਹਨਾਂ ਨੇ ਲਾਲ ਕਿਲ੍ਹੇ ਦੀ ਤਸਵੀਰ ’ਤੇ ਕਾਲਾ ਝੰਡਾ ਲਗਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤਾ, ਤਾਂ ਜੋ ਹੋਰਾਂ ਨੂੰ ਕੱਟੜਪੰਥੀ ਬਣਾਇਆ ਜਾ ਸਕੇ।’’

ਜਾਂਚ ਵਿੱਚ ਪ੍ਰਗਟਾਵਾ ਹੋਇਆ ਕਿ ਮੋਸਾਇਬ, ਜੋ ਕਿ ਖਾੜੀ ਦੇਸ਼ਾਂ ਵਿੱਚ ਆਟੋ ਇਲੈਕਟ੍ਰੀਸ਼ਨ ਵਜੋਂ ਕੰਮ ਕਰ ਚੁੱਕਾ ਹੈ, ਨੇ ਰਿਮੋਟ-ਕੰਟਰੋਲ ਖਿਡੌਣੇ ਵਾਲੀ ਕਾਰ ਨੂੰ IED ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਦੱਸਿਆ, ‘‘ਇਹ ਛੋਟਾ ਉਪਕਰਨ ਭੀੜ ਵਾਲੇ ਇਲਾਕਿਆਂ ਵਿੱਚ ਗੁਪਤ ਹਮਲੇ ਲਈ ਵਰਤਿਆ ਜਾਣਾ ਸੀ।’’
ਸ਼ੇਖ ਇਮਰਾਨ ਨੇ ਦਸੰਬਰ 2025 ਵਿੱਚ ਦਿੱਲੀ ਆ ਕੇ ਲਾਲ ਕਿਲ੍ਹੇ ਅਤੇ ਇੰਡੀਆ ਗੇਟ ਦੀ ਰੇਕੀ ਕੀਤੀ ਸੀ। ਉਸ ਨੇ ਆਪਣੇ ਗਰੁੱਪ ਵਿੱਚ ਰਾਮ ਮੰਦਰ, ਸੰਸਦ ਭਵਨ ਅਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਸੀ।

ਮੁਹੰਮਦ ਹਮਾਦ, ਜੋ ਕਿ ਮੁੰਬਈ ਦਾ ਰਹਿਣ ਵਾਲਾ ਹੈ, ਨੇ IED ਬਣਾਉਣ ਲਈ ਬਾਲ ਬੇਅਰਿੰਗ, ਕਿੱਲਾਂ ਅਤੇ ਖਿਡੌਣੇ ਵਾਲੀ ਕਾਰ ਦੀਆਂ ਤਸਵੀਰਾਂ ਗਰੁੱਪ ਵਿੱਚ ਸਾਂਝੀਆਂ ਕੀਤੀਆਂ। ਮੁਹੰਮਦ ਸੋਹੈਲ, ਬਿਹਾਰ ਦਾ ਰਹਿਣ ਵਾਲਾ, ਸੋਸ਼ਲ ਮੀਡੀਆ ’ਤੇ ਜਿਹਾਦ ਦੇ ਨਾਮ ’ਤੇ ਫੰਡ ਇਕੱਠੇ ਕਰ ਰਿਹਾ ਸੀ।
ਪੁਲਿਸ ਨੇ ਕਿਹਾ ਕਿ, “ਸਾਰੇ ਮੁਲਜ਼ਮ ਸਧਾਰਣ ਪਰਿਵਾਰਾਂ ਤੋਂ ਹਨ ਪਰ ਉਹਨਾਂ ਦੀ ਸੋਚ ਖ਼ਤਰਨਾਕ ਸੀ। ਕੇਸ ਦਰਜ ਕਰਕੇ ਹੋਰ ਜਾਂਚ ਜਾਰੀ ਹੈ।”

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement